ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮੀ ਗਣਿਤ ਦਿਵਸ ਮਨਾਇਆ ਗਿਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਵਿਗਿਆਨ ਤੇ ਤਕਨਾਲੌਜੀ ਵਲੋਂ  ਕੌਮੀ ਗਣਿਤ ਦਿਵਸ ਦੇ ਮੌਕੇ ਤੇ ਗਣਿਤ ਦੀਆਂ ਗਤੀਵਿਧੀਆਂ ਦਾ ਸੈਸ਼ਨ ਅਤੇ ਵਿਦਿਆਰਥੀਆਂ ਨੂੰ ਗਣਿਤ ਗੈਲਰੀ ਦੀ ਵਿਜ਼ਿਟ ਕਰਵਾਈ ਗਈ।  ਗਣਿਤ ਦਿਵਸ ਹਰ ਸਾਲ ਭਾਰਤ ਦੇ ਮਹਾਨ ਗਣਿਤ ਸਾਸ਼ਤਰੀ ਨਿਵਾਸ ਰਾਮਾਨੁਜਨ ਦੇ ਜਨਮ ਦਿਵਸ *ਤੇ ਹਰ ਸਾਲ 22 ਦਸੰਬਰ ਨੂੰ ਮਨਾਇਆ ਜਾਂਦਾ ਹੈ। । ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਵਿਦਿਆਰਥੀਆਂ ਦੀ ਗਣਿਤ ਦੇ ਵਿਸ਼ੇ ਵਿਚ ਉਤਸਕਤਾ ਅਤੇ ਦਿਲਚਸਪੀ ਪੈਦਾ ਕਰਨਾ ਸੀ ਤਾਂ ਜੋ ਗਣਿਤ ਖੇਤਰ ਵਿਚ ਆਪਣਾ ਕੈਰੀਅਰ ਬਣਾਉਣ। ਗਣਿਤ ਦਿਵਸ ਮਨਾਉਣ ਦਾ ਇਸ ਵਾਰ ਥੀਮ “ ਗਣਿਤ ਹਰੇਕ ਲਈ ਹੈ” । ਇਸ ਮੌਕੇ ਸੂਬੇ ਭਰ ਦੇ ਸਕੂਲਾਂ ਵਿਚੋਂ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।  

Advertisements

ਇਸ ਮੌਕੇ *ਤੇ ਸੰਬੋਧਨ ਕਰਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ  ਨੇ ਕਿਹਾ ਕਿ ਗਣਿਤ ਜ਼ਿੰਦਗੀ ਦੇ ਹਰ ਪਹਿਲੂ ਦੀ ਕੁੰਜੀ ਹੈ ਅਤੇ ਇਸ ਤੋਂ ਬਿਨਾਂ ਕੋਈ ਵੀ ਅਧਿਐਨ, ਖੋਜ ਦੇ ਕੰਮ ਪੂਰੇ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਗਣਿਤ  ਦੀ ਭੂਮਿਕਾ  ਰੋਜ਼ਾਨਾਂ ਦੀਆਂ ਗਤੀਵਿਧੀਆਂ ਜਿਵੇਂ ਕਿ ਟ੍ਰੈਕਿੰਗ, ਡਰਾਈਵਿੰਗ, ਖਾਣਾ ਬਣਾਉਣ,ਵਿੱਤ, ਬੈਂਕਾਂ ਦੇ ਸਾਰੇ ਕੰਮਕਾਜ, ਇੰਜੀਨੀਅਰਿੰਗ ਅਤੇ ਕੰਪਿਊਂਟਰ ਦੇ ਸਾਫ਼ਟਵੇਅਰ ਆਦਿ ਵਿਚ ਵੇਖੀ ਜਾ ਸਕਦੀ ਹੈ। ਇਹ ਵੀ ਦੇਖਿਆ ਗਿਆ ਹੈ ਕਿ  ਕਿਤਾਬਾਂ ਰਾਹੀਂ ਗਣਿਤ ਨੂੰ ਸਮਝਣ ਤੇ ਸਿੱਖਣ ਵਿਚ ਆਉਂਦੀਆਂ ਮੁਸ਼ਕਲਾਂ ਦੇ ਕਾਰਨ ਵਿਦਿਆਰਥੀਆਂ ਨੂੰ ਗਣਿਤ ਦਾ ਫ਼ੋਬੀਆਂ ਵੀ ਹੋ ਜਾਂਦਾ ਹੈ। ਇਸ ਲਈ ਵਿਦਿਆਰਥੀਆਂ ਨੂੰ  ਗਣਿਤ ਦੀਆਂ ਮੁਸ਼ਕਲਾਂ ਨੂੰ ਗੈਰ—ਰਸਮੀ ਸਿੱਖਿਆ ਰਾਹੀਂ ਸਮਝਾਉਣ ਸਮੇਂ ਦੀ ਅਹਿਮ ਲੋੜ ਹੈ।  ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਇੰਸ ਸਿਟੀ ਵਿਖੇ ਹੱਥੀ ਚਲਾਉਣ ਵਾਲੀਆਂ ਪ੍ਰਦਰਸ਼ਨੀਆਂ  ਵਾਲੀ ਗਣਿਤ ਵਿਗਿਆਨ ਦੀ ਗੈਲਰੀ ਸਥਾਪਿਤ ਕਰਕੇ ਇਸ ਪਾਸੇ ਵੱਲ ਪਹਿਲਕਦਮੀ ਕੀਤੀ ਗਈ ਹੈੇ। ਗਣਿਤ ਦੇ ਵੱਖ—ਵੱਖ ਸਿਧਾਂਤਾ *ਤੇ ਅਧਾਰਤ ਇਹ ਪ੍ਰਦਰਸ਼ਨੀਆਂ ਵਿਦਿਆਰਥੀਆਂ ਨੂੰ ਗਣਿਤ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਇਕ ਅਨੋਖਾ ਅਨੁਭਵ ਦਿੰਦੀਆਂ ਹਨ ਅਤੇ ਇਹ ਗੈਲਰੀ  ਵਿਦਿਆਰਥੀਆਂ  ਵਿਸ਼ੇ *ਤੇ ਆਪਣੀ ਪਕੜ ਮਜ਼ਬੂਤ ਕਰਨ ਵਿਚ ਮਦਦਗਾਰ ਸਾਬਤ ਹੋ ਰਹੀ ਹੈ। 

ਨੈਸ਼ਨਲ  ਤੇ ਸਟੇਟ ਐਵਾਰਡੀ ਗਣਿਤ ਮਾਹਿਰ ਕਿਰਨਦੀਪ ਸਿੰਘ ਇਸ ਮੌਕੇ ਮੁਖ ਬੁਲਾਰੇ ਵਜੋਂ ਹਾਜ਼ਰ ਹੋਏ।ਉਨ੍ਹਾਂ ਗਣਿਤ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਸਕੂਲ ਵਿਖੇ ਗਣਿਤ ਹੱਬ,ਗਣਿਤ ਪਾਰਕ ਅਤੇ ਗਣਿਤ ਲਾਇਬਰੇਰੀ ਵੀ ਖੋਲੇ ਗਏ ਹਨ। ਆਪਣੇ ਸੈਸ਼ਨ ਦੌਰਾਨ ਕਿਰਨਦੀਪ ਸਿੰਘ  ਵਲੋਂ ਗਣਿਤ ਦੇ ਮਾਡਲਾਂ, ਕਿੱਟਾਂ ਅਤੇ ਖੇਡਾਂ ਗਣਿਤ ਦੇ ਸਿਧਾਂਤਾਂ ਨੂੰ ਬੜੇ ਹੀ ਆਸਾਨ ਕਰਕੇ ਸਮਝਾਇਆ ਗਿਆ।ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਗਣਿਤ ਦੇ ਮੁੱਢਲੇ ਸਿਧਾਂਤਾਂ *ਤੇ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਮੁੱਢਲੇ ਪੱਧਰ ਮਜ਼ਬੂਤ ਪਕੜ ਨਾਲ ਉਨਤ ਪੱਧਰ ਦੇ ਸਿਧਾਂਤਾਂ ਨੂੰ ਬੜੀ ਅਸਾਨੀ ਤੇ ਪ੍ਰਭਾਵਸ਼ਲੀ ਢੰਗ ਨਾਲ  ਸਮਝਿਆ ਜਾ ਸਕਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਬੜੀ ਦਿਲਚਸਪੀ ਨਾਲ ਗਣਿਤ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ  ਢੰਗ ਤਰੀਕੇ ਸਿੱਖੇ।

LEAVE A REPLY

Please enter your comment!
Please enter your name here