ਸ਼ੀਤ ਲਹਿਰ ਜਾਰੀ, ਸਿਹਤ ਨੂੰ ਲੈ ਕੇ ਸੁਚੇਤ ਰਹਿਣ ਲੋਕ:  ਡਾ ਗੁਰਿੰਦਰਬੀਰ ਕੌਰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਸਰਦੀ ਰੁੱਤ ਵਿੱਚ ਲਗਾਤਾਰ ਤਾਪਮਾਨ ਘੱਟ ਹੋ ਰਿਹਾ ਹੈ, ਜਿਸ ਕਰਕੇ ਸਿਹਤ ਸਬੰਧੀ ਲਾਪ੍ਰਵਾਹੀ ਖਤਰਨਾਕ ਸਾਬਿਤ ਹੋ ਸਕਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਕੀਤਾ। ਉਹਨਾਂ ਆਮ‌ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ਼ੀਤ ਲਹਿਰ ਦੌਰਾਨ ਜਿਨ੍ਹਾਂ ਸੰਭਵ ਹੋਵੇ ਜ਼ਿਆਦਾ ਸਮਾਂ ਘਰਾਂ ਵਿੱਚ ਹੀ ਰਹੋ। ਸਰਦੀਆਂ ਵਿੱਚ ਖਾਸ ਤੌਰ ਤੇ ਬਜ਼ੁਰਗਾਂ ਅਤੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਠੰਡ ਤੋਂ ਬਚਣ ਲਈ ਗਰਮ ਕਪੜੇ ਪਹਿਨੋ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸੁੱਕਾ ਅਤੇ ਢੱਕ ਕੇ ਰੱਖੋ। ਜੇਕਰ ਗਿੱਲੀਆਂ ਜਗ੍ਹਾ ‘ਤੇ ਕੰਮ ਕਰਨਾ ਵੀ ਪਵੇ ਤਾਂ ਫਿਰ ਆਪਣੇ ਸਿਰ, ਗਰਦਨ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਢੱਕ ਕੇ ਰੱਖੋ, ਸਰੀਰ ਨੂੰ ਜ਼ਿਆਦਾਤਰ ਇਨ੍ਹਾਂ ਅੰਗਾਂ ਰਾਹੀਂ ਨੁਕਸਾਨ ਹੁੰਦਾ ਹੈ। ਵਾਟਰਪਰੂਫ ਜੁੱਤੇ ਪਹਿਨੋ । ਘਰੋਂ ਬਾਹਰ ਨਿਕਲਣ ਸਮੇਂ ਮੂੰਹ ਅਤੇ ਸਿਰ ਨੂੰ ਵੀ ਢੱਕ ਕੇ ਹੀ ਜਾਵੋ।

Advertisements

ਉਹਨਾਂ ਦੱਸਿਆਂ ਕਿ ਸਰੀਰ ਦੇ ਤਾਪਮਾਨ ਨੂੰ ਸੰਤੁਲਨ ਬਣਾਈ ਰੱਖਣ ਲਈ ਸਿਹਤਮੰਦ ਭੋਜਨ ਖਾਓ। ਇਮਿਊਨਿਟੀ ਬਣਾਈ ਰੱਖਣ ਲਈ ਵਿਟਾਮਿਨ-ਸੀ ਨਾਲ ਭਰਪੂਰ ਫਲ ਅਤੇ ਸਬਜੀਆਂ ਖਾਓ। ਰੋਜ਼ਾਨਾ ਗਰਮ ਤਰਲ ਪਦਾਰਥ ਪੀਓ, ਕਿਉਂਕਿ ਇਹ ਠੰਢ ਨਾਲ ਲੜਨ ਲਈ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖਦੇ ਹਨ। ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਣ ਲਈ ਚਮੜੀ ਤੇ ਤੇਲ, ਪੈਟਰੋਲੀਅਮ ਜੈਲੀ ਆਦਿ ਵਰਗੀਆਂ ਕਰੀਮਾਂ ਲਗਾਓ। ਉਨ੍ਹਾਂ ਕਿਹਾ ਕਿ ਵਗਦੇ ਅਤੇ ਬੰਦ ਨੱਕ, ਖਾਂਸੀ, ਪੈਰਾਂ ਅਤੇ ਹੱਥਾਂ ਦੀ ਉਂਗਲਾ ਦਾ ਸੁੰਨ ਹੋਣਾ, ਪੀਲਾ ਜਾਂ ਚਿੱਟਾ ਪੈਣਾ, ਕੰਨ ਅਤੇ ਨੱਕ ਦੇ ਸਿਰੇ ਦਾ ਸੁੰਨ ਹੋਣਾ, ਅਜਿਹੇ ਲੱਛਣ ਆਉਣ ਤਾਂ ਮਾਹਿਰ ਡਾਕਟਰ ਨਾਲ ਸੰਪਰਕ ਕਰੋ। ਉਨ੍ਹਾਂ ਖਾਸ ਤੌਰ ‘ਤੇ ਜ਼ਿਕਰ ਕਰਦੇ ਹੋਏ ਕਿਹਾ ਕਿ ਸੋਣ ਵੇਲੇ ਸਿਗਰੀ ਨੂੰ ਕਮਰੇ ਵਿਚ ਕਦੇ ਵੀ ਨਾ ਰੱਖਿਆ ਜਾਵੇ ਕਿਓਕਿ ਅਜਿਹੀ ਅਣਗੈਲੀ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।

LEAVE A REPLY

Please enter your comment!
Please enter your name here