ਪ੍ਰਿਆਸ ਸਕੂਲ ਦੇ ਬੱਚਿਆਂ, ਐਨਸੀਸੀ ਕੈਡਿਟ ਸਮੇਤ ਹੋਰ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਨੇ ਨਾਲ ਲਿਜਾ ਕੇ ਵਿਖਾਈ ਰੀਟਰੀਟ ਦੀ ਰਸਮ

ਫਾਜਿ਼ਲਕਾ, (ਦ ਸਟੈਲਰ ਨਿਊਜ਼)। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅੱਜ ਰੈਡ ਕ੍ਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਪ੍ਰਿਆਸ ਸਕੂਲ ਦੇ ਬੱਚਿਆਂ ਸਮੇਤ ਕੁਝ ਹੋਰ ਬੱਚਿਆਂ ਨਾਲ ਆ ਰਹੇ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਣ ਹਿੱਤ ਸਮਾਂ ਬਿਤਾਇਆ। ਡਿਪਟੀ ਕਮਿਸ਼ਨਰ ਨੇ ਇੰਨ੍ਹਾਂ ਬੱਚਿਆਂ ਨੂੰ ਨਾਲ ਲਿਜਾ ਕੇ ਸਾਦਕੀ ਚੌਕੀ ਵਿਖੇ ਰੀਟਰੀਟ ਦੀ ਰਸਮ ਵੀ ਵਿਖਾਈ ਅਤੇ ਇੰਨ੍ਹਾਂ ਨੂੰ ਟੀਸ਼ਰਟ ਅਤੇ ਕੈਪ ਵੀ ਭੇਂਟ ਕੀਤੀਆਂ। ਇੰਨ੍ਹਾਂ ਬੱਚਿਆਂ ਨੇ ਦੁਪਹਿਰ ਦਾ ਖਾਣਾ ਵੀ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਹੀ ਕੀਤਾ।

Advertisements

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਿਆਸ ਸਕੂਲ ਵਿਖੇ ਗੂੰਗੇ ਅਤੇ ਬਹਿਰੇ ਵਿਸੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਇਹ ਸਕੂਲ ਆਲਮਗੜ੍ਹ ਸਥਿਤ ਹੈ ਜਿਸ ਨੂੰ ਰੈਡ ਕ੍ਰਾਸ ਸੁਸਾਇਟੀ ਫਾਜਿ਼ਲਕਾ ਵੱਲੋਂ ਚਲਾਇਆ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਵਿਸੇਸ ਜਰੂਰਤਾਂ ਵਾਲੇ ਬੱਚਿਆਂ ਲਈ ਇਹ ਖਾਸ ਇੰਤਜਾਮ ਕੀਤਾ ਗਿਆ ਸੀ ਤਾਂ ਜ਼ੋ ਇਹ ਬੱਚੇ ਵੀ ਆਮ ਬੱਚਿਆਂ ਵਾਂਗ ਖੁਸ਼ੀਆਂ ਖੇੜਿਆਂ ਵਿਚ ਸ਼ਾਮਿਲ ਹੋ ਸਕਨ ਅਤੇ ਇੰਨ੍ਹਾਂ ਵਿਚ ਚਾਅ ਅਤੇ ਹੌਂਸਲਾਂ ਪੈਦਾ ਹੋਵੇ। ਬੱਚਿਆਂ ਨੇ ਤਿਰੰਗੇ ਹੱਥਾਂ ਵਿਚ ਲੈ ਕੇ ਦੇਸ਼ ਭਗਤੀ ਨਾਲ ਓਤਪੋਤ ਹੋ ਕੇ ਰੀਟਰੀਟ ਦੀ ਰਸਮ ਵੇਖੀ। ਇਹ ਬੱਚੇ ਬੋਲ ਸੁਣ ਨਹੀਂ ਸਕਦੇ ਪਰ ਇੰਨ੍ਹਾਂ ਦਾ ਅਧਿਆਪਕ ਵੱਲੋਂ ਸਿਖਾਈ ਇਸਾਰਿਆਂ ਦੀ ਭਾਸ਼ਾਂ ਵਿਚ ਸੰਵਾਦ ਕਰਦੇ ਹਨ ਅਤੇ ਜਾਪਦਾ ਹੈ ਜਿਵੇਂ ਇਹ ਬਹੁਤ ਕੁਝ ਕਹਿਣਾ ਚਾਹੁੰਦੇ ਹੋਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਮਨਦੀਪ ਕੌਰ ਨੇ ਕਿਹਾ ਕਿ ਇੰਨ੍ਹਾਂ ਬੱਚਿਆਂ ਲਈ ਇਹ ਦਿਨ ਖਾਸ ਬਣ ਗਿਆ। ਇਸ ਤੋਂ ਬਿਨ੍ਹਾਂ ਪੰਡਤ ਕਾਸ਼ੀ ਰਾਮ ਮੈਮੋਰੀਅਲ ਵੇਲਫੇਅਰ ਸੁਸਾਇਟੀ ਦੇ ਮਾਰਫ਼ਤ ਵੀ ਬੱਚਿਆਂ ਨੇ ਇਸ ਯਾਤਰਾ ਵਿਚ ਭਾਗ ਲਿਆ।ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਧਰਮ ਪੁਰਾ ਦੇ ਐਨਸੀਸੀ ਕੈਡਿਟ ਵੀ ਇਸ ਯਾਤਰਾ ਵਿਚ ਸ਼ਾਮਿਲ ਹੋਏ। ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਮਨਜੀਤ ਸਿੰਘ ਔਲਖ, ਸ੍ਰੀ ਪ੍ਰਦੀਪ ਗੱਖੜ, ਲੀਲਾਧਰ ਸ਼ਰਮਾ ਆਦਿ ਸਮੇਤ ਹੋਰ ਅਧਿਕਾਰੀ ਵੀ ਹਾਜਰ ਸਨ।ਇਸ ਮੌਕੇ ਰੀਟਰੀਟ ਦੀ ਰਸਮ ਵਿਚ ਭਾਰਤੀ ਜਵਾਨਾਂ ਦੇ ਜ਼ੋਸ ਨੇ ਇੰਨ੍ਹਾਂ ਬੱਚਿਆਂ ਵਿਚ ਵੀ ਨਵੀਂ ਉਰਜਾ ਦਾ ਸੰਚਾਰ ਕੀਤਾ ਅਤੇ ਇੰਨ੍ਹਾਂ ਬੱਚਿਆਂ ਨੇ ਭਾਰਤ ਮਾਤਾ ਦੀ ਜ਼ੈ, ਇੰਨਕਲਾਬ ਜਿੰਦਾਬਾਦ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਸਾਦਕੀ ਚੌਕੀ ਤੇ ਆਸਮਾਨ ਗੂੰਜਣ ਲਗਾ ਦਿੱਤਾ।

LEAVE A REPLY

Please enter your comment!
Please enter your name here