ਭਾਰਤ ਜੋੜੋ ਯਾਤਰਾ ਕਾਂਗਰਸ ਨੂੰ ਮਜ਼ਬੂਤੀ ਵੱਲ ਲਿਜਾਵੇਗੀ: ਦੀਪਕ ਸਲਵਾਨ 

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ : ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਬਲਾਕ ਦੇ ਪਿੰਡਾਂ ਤੇ ਸ਼ਹਿਰ ਅੰਦਰ ਜਲਦੀ ਹੀ ਮੀਟਿੰਗਾਂ ਕਰਨ ਦਾ ਸਿਲਸਿਲਾ ਆਰੰਭ ਕੀਤਾ ਜਾਵੇਗਾ।ਉਨ੍ਹਾਂ ਕਿਹਾ ਪੈਦਲ ਯਾਤਰਾ ਪੰਜਾਬ ਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੋਵੇਗੀ,ਕਿਉਂਕਿ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰਾਂ ਤੋਂ ਇਲਾਵਾ ਵੱਖ-ਵੱਖ ਖੇਡਾਂ ਚ ਆਪਣਾ ਚੰਗਾ ਪ੍ਰਦਰਸ਼ਨ ਕਰਨ ਵਾਲੇ ਵੀ ਰਾਹੁਲ ਗਾਂਧੀ ਦੀ ਜਨਵਰੀ ਚ ਆ ਰਹੀ ਯਾਤਰਾ ਨੂੰ ਬੇਸਬਰੀ ਨਾਲ ਉਡੀਕ ਰਹੇ ਹਨ।ਦੀਪਕ ਸਲਵਾਨ ਨੇ ਕਿਹਾ ਵਰਕਰਾਂ ਨੂੰ ਲਾਮਬੰਦ ਕਰਨ ਲਈ ਹਰ ਇਕ ਪਿੰਡ ਦੇ ਚੁਣੇ ਹੋਏ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਕੌਸਲਰਾਂ ਤੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਾਂਗਰਸੀ ਵਰਕਰਾਂ ਤੇ ਨੌਜਵਾਨ ਵਰਗ ਚ ਰਾਹੁਲ ਗਾਂਧੀ ਦੀ ਪੈਦਲ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਹੈ।ਦੀਪਕ ਸਲਵਾਨ ਨੇ ਜਾਣਕਾਰੀ ਦਿੰਦਿਆ  ਦੱਸਿਆ ਕੇ ਸਾਡੇ ਹਰਮਨ ਪਿਆਰੇ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਂਗਰਸ ਨੂੰ ਮਜ਼ਬੂਤੀ ਵੱਲ ਲਿਜਾਵੇਗੀ ਤੇ 2024 ਦੀਆਂ ਚੋਣਾਂ ਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।

Advertisements

ਉਨ੍ਹਾਂ ਕਿਹਾ ਕੇ ਇਹ ਭਾਰਤ ਜੋੜੋ ਯਾਤਰਾ ਅਗਲੇ ਜਨਵਰੀ ਮਹੀਨੇ ਦੇ ਸੁਰੂਆਤ ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪੰਜਾਬ ਚ ਦਾਖਲ ਹੋਵੇਗੀ ਅਤੇ ਜੰਮੂ-ਕਸ਼ਮੀਰ ਚ ਦਾਖਲ ਹੋਣ ਤੋਂ ਪਹਿਲਾਂ ਕਰੀਬ 10 ਦਿਨ ਪੰਜਾਬ ਚ ਹੀ ਰਹੇਗੀ।ਸਲਵਾਨ ਨੇ ਦੱਸਿਆ ਕੇ ਇਹ ਯਾਤਰਾ ਦੀ ਸੁਰੂਆਤ ਸੰਭੂ ਬਾਰਡਰ ਰਾਹੀਂ ਪੰਜਾਬ ਦਾਖਲ ਹੋਣ ਉਪਰੰਤ ਰਾਜਾ ਵੜਿੰਗ ਦੀ ਮੌਜੂਦਗੀ ਚ ਗਗਨ ਚੌਂਕ ਰਾਜਪੁਰਾ ਤੋਂ ਸ਼ੁਰੂ ਕੀਤੀ ਜਾਏਗੀ ਅਤੇ ਪੰਜਾਬ ਦਾ ਪਹਿਲਾ ਵਿਸਰਾਮ ਖੰਨਾ ਕੋਲ ਅੰਬੇਮਜਾਰਾ ਵਿਖੇ ਹੋਏਗਾ।ਜਦਕਿ ਅਗਲੇ ਦਿਨ ਸਵੇਰੇ ਅੰਬੇਮਾਜਰਾ ਤੋਂ ਚਲ ਕੇ ਇਹ ਯਾਤਰਾ ਹਾਈਵੇ ਨੰਬਰ 1 ਤੇ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੱਕ ਜਾਏਗੀ।ਉਨ੍ਹਾਂ ਨੇ ਦੱਸਿਆ ਕੇ ਤੀਜੇ ਦਿਨ ਇਹ ਯਾਤਰਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੋਂ ਸੁਰੂ ਹੋ ਕੇ ਢੰਡਾਰੀ ਕਲਾਂ ਵਿਖੇ ਵਿਸਰਾਮ ਕਰੇਗੀ।ਇਸੇ ਤਰਾਂ ਕਰੀਬ 10 ਦਿਨ ਇਹ ਭਾਰਤ ਜੋੜੋ ਯਾਤਰਾ ਰਾਜਾ ਵੜਿੰਗ ਦੀ ਦੇਖ ਰੇਖ ਹੇਠ ਪੰਜਾਬ ਦੇ ਵੱਖ ਵੱਖ ਸਹਿਰਾਂ ਤੋਂ ਹੁੰਦੀ ਹੋਈ ਜੰਮੂ ਕਸਮੀਰ ਚ ਦਾਖਲ ਹੋਏਗੀ।ਸਲਵਾਨ ਨੇ ਕਿਹਾ ਕਿ ਕੰਨਿਆਕੁਮਾਰੀ ਤੋਂ ਕਸਮੀਰ ਤੱਕ ਦੀ ਇਹ ਯਾਤਰਾ ਦੇ ਪੰਜਾਬ ਪੜਾਅ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈੈ।ਇਹ ਯਾਤਰਾ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸੁਰੂ ਹੋਈ ਅਤੇ ਹੁਣ 100 ਦਿਨ ਸਫਲਤਾ ਪੂਰਵਕ ਪੂਰੇ ਕਰ ਚੁੱਕੀ ਹੈ।

ਯਾਤਰਾ ਹੁਣ ਤੱਕ ਅੱਠ ਰਾਜਾਂ ਤਾਮਿਲਨਾਡੂ, ਕੇਰਲ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ, ਮਹਾਰਾਸਟਰ, ਮੱਧ ਪ੍ਰਦੇਸ ਅਤੇ ਰਾਜਸਥਾਨ ਤੋਂ ਹੋ ਕੇ ਲੰਘ ਚੁੱਕੀ ਹੈ।ਸਲਵਾਨ ਨੇ ਕਿਹਾ ਕਿ ਇਹ ਯਾਤਰਾ ਸਿਰਫ ਕਾਂਗਰਸ ਪਾਰਟੀ ਦੀ ਹੀ ਨਹੀਂ ਸਗੋਂ ਦੇਸ ਦੇ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਹਰ ਦੇਸ ਵਾਸੀ ਦੀ ਹੈ।ਉਨ੍ਹਾਂ ਕਿਹਾ ਕਿ ਕਿਹਾ ਕਿ ਦੇਸ਼ ਦੀ ਵੱਧਦੀ ਮਹਿੰਗਾਈ ਰੋਕਣ,ਧਰਮਾਂ ਚ ਵੰਡ ਪਾਉਣ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰਨ ਤੇ ਦੇਸ਼ ’ਚ ਅਮਨ ਸ਼ਾਂਤੀ ਦੀ ਬਹਾਲੀ ਲਈ ਇਹ ਯਾਤਰਾ ਕੱਢੀ ਜਾ ਰਹੀ ਹੈ ਅਤੇ ਯਾਤਰਾ ਚ ਸ਼ਾਮਿਲ ਹੋਣ ਲਈ ਵਰਕਰਾਂ ਚ ਭਾਰੀ ਉਤਸ਼ਾਹ  ਦੇਖਿਆ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਦੀ ਯੋਗ ਅਗਵਾਈ ਵਿੱਚ ਭਾਰਤ ਨੇ ਜੋ ਤਰੱਕੀ ਕੀਤੀ ਹੈ,ਉਸ ਨੂੰ ਕੇਂਦਰ ਵਿੱਚ ਮੌਜੂਦਾ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੇ ਕਈ ਸਾਲ ਪਿੱਛੇ ਧੱਕ ਦਿੱਤਾ ਹੈ,ਜਿਸ ਨੂੰ ਮੁੜ ਲੀਹ ਤੇ ਲਿਆਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ।ਸਲਵਾਨ ਨੇ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਵੱਡੀ ਪੱਧਰ ਤੇ ਜਿੱਤ ਪ੍ਰਰਾਪਤ ਕਰੇਗੀ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਕਾਂਗਰਸ ਮੁੜ ਸੱਤਾ ਤੇ ਕਾਬਜ਼ ਹੋਵੇਗੀ।ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਰਬਾਦੀ ਤੋਂ ਬਚਾਉਣ,ਤਰੱਕੀ ਦੇ ਰਾਹ ਤੇ ਲਿਜਾਣ ਲਈ ਅਤੇ ਦੇਸ਼ ਨੂੰ ਜਾਤੀ-ਧਰਮ ਦੇ ਨਾਂ ਤੇ ਵੰਡਣ ਤੋਂ ਬਚਾਉਣ ਲਈ ਕਾਂਗਰਸ ਨੂੰ ਸੱਤਾ ਚ ਲਿਆਉਣਾ ਜ਼ਰੂਰੀ ਹੋ ਗਿਆ ਹੈ।

LEAVE A REPLY

Please enter your comment!
Please enter your name here