ਜੱਥੇਦਾਰ ਸਾਹੀ ਨੇ ਸ਼੍ਰੋਮਣੀ ਅਕਾਲੀ ਦਲ (ਸਯੁੰਕਤ) ਦੇ ਜ਼ਿਲ੍ਹਾਂ ਪੱਧਰੀ ਅਹੁਦੇਦਾਰਾਂ ਦਾ ਕੀਤਾ ਐਲਾਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ:  ਸ਼੍ਰੋਮਣੀ ਅਕਾਲੀ ਦਲ ਸਯੁੰਕਤ ਢੀਂਡਸਾ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਅੱਜ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾ ਕਿਹਾ ਕਿ ਹੁਣ ਤੱਕ ਸਾਰੇ ਜਿਲ੍ਹਿਆਂ ਦੀਆਂ ਜੱਥੇਬੰਦੀਆਂ ਦੇ ਐਲਾਨ ਹੋ ਚੁੱਕੇ ਸਨ, ਜਦੋਂ ਕਿ ਉਹ ਪਰਿਵਾਰ ਸਮੇਤ 6 ਮਹੀਨੇ ਲਈ ਵਿਦੇਸ਼ ਦੌਰੇ ਤੇ ਸਨ। ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਪੰਜਾਬੀ ਦੀ ਮਾਸਟਰ ਡਿਗਰੀ ਪ੍ਰਾਪਤ ਜੱਥੇਦਾਰ ਸਾਹੀ ਨੇ ਕਿਹਾ ਕਿ  ਪਾਰਟੀ ਪ੍ਰਧਾਨ ਸ. ਸੁਖਦੇਵ ਸਿੰਘ ਜੀ ਢੀਂਡਸਾ ਵੱਲੋਂ ਮਿਲੇ ਅਧਿਕਾਰਾਂ ਤਹਿਤ ਉਹ ਅੱਜ ਕਪੂਰਥਲਾ ਜ਼ਿਲ੍ਹੇ ਦੀ ਜੱਥੇਬੰਦੀ ਅਤੇ ਕੁਝ ਬਲਾਕ ਪ੍ਰਧਾਨਾਂ ਦੇ ਨਾਮ ਵੀ ਐਲਾਨ ਕਰ ਰਹੇ ਹਨ। ਜ਼ਿਲਾ ਪ੍ਰਧਾਨ ਜੱਥੇਦਾਰ ਸਾਹੀ ਨੇ ਪਰਗਟ ਸਿੰਘ ਗੁਰਾਇਆ ਨੂੰ ਮੁੱਖ ਸਰਪ੍ਰਸਤ ਅਤੇ ਸਾਬਕਾ ਇੰਜੀਨੀਅਰ ਜਗਮੋਹਨ ਸਿੰਘ ਮੱਲੀ ਬਾਗੜੀਆਂ ਨੂੰ ਸਰਪ੍ਰਸਤ ਥਾਪਿਆ ਹੈ। ਜੱਥੇਦਾਰ ਸਾਹੀ ਨੇ ਆਪਣੀ ਟੀਮ ਦਾ ਮੁੱਖ ਸਕੱਤਰ ਜਨਰਲ ਭਾਈ ਦਲਬੀਰ ਸਿੰਘ ਟਾਕ ਨੂੰ ਨਿਯੁਕਤ ਕੀਤਾ।

Advertisements

ਨਵ- ਨਿਯੁਕਤ ਸੀਨੀਅਰ ਮੀਤ ਪ੍ਰਧਾਨਾਂ ਵਿੱਚ ਜਸਬੀਰ ਸਿੰਘ ਗੋਪੀਪੁਰ, ਗੁਰਮੇਲ ਸਿੰਘ ਖੀਰਾਂਵਾਲੀ, ਜਤਿੰਦਰ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ, ਜਸਪਾਲ ਸਿੰਘ ਗੁਰਾਇਆ, ਨਰਿੰਦਰ ਸਿੰਘ ਨਿੰਦਾ ਸ਼ਾਲਾਪੁਰਬੇਟ, ਗੁਰਮੀਤ ਸਿੰਘ ਫ਼ਜ਼ਲਾਬਾਦ, ਹਰਦੀਪ ਸਿੰਘ ਭਟਨੂਰਾਂ ਕਲਾਂ, ਠੇਕੇਦਾਰ ਚਰਨਜੀਤ ਸਿੰਘ ਚੀਮਾ ਦੂਮੂਲੀਆਂ, ਕਰਮਜੀਤ ਸਿੰਘ ਬੰਮਰਾ, ਪਰਮਿੰਦਰ ਸਿੰਘ ਮਾਨ ਗਾਜੀ ਗੁਡਾਣਾ ਅਤੇ ਲਾਲ ਸਿੰਘ ਮਹੁੱਬਲੀਪੁਰ ਸਾਰੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਦੀਆਂ ਸੇਵਾਂਵਾ ਨਿਭਾਉਣਗੇ। ਜ਼ਿਲ੍ਹਾਂ ਪ੍ਰਧਾਨ ਜੱਥੇਦਾਰ ਸਾਹੀ ਵੱਲੋਂ ਜ਼ਿਲ੍ਹਾ ਮੀਤ ਪ੍ਰਧਾਨਾਂ ਵਿੱਚ ਕਰਮਜੀਤ ਸਿੰਘ ਕੌੜਾ ਸ਼ਾਲਾਪੁਰ ਬੇਟ, ਗੁਰਮੀਤ ਸਿੰਘ ਉੱਚਾ ਬੇਟ, ਤਰਲੋਚਨ ਸਿੰਘ ਵਿਰਦੀ ਸੁਲਤਾਨਪੁਰ ਲੋਧੀ, ਡਾ. ਯਾਮੀਨ ਖਾਨ ਮੰਗੂਪੁਰ, ਗੁਰਮੇਲ ਸਿੰਘ ਧਾਮੀ ਉੱਚਾ ਭਟਨੂਰਾਂ ਕਲਾਂ,  ਬਲਵਿੰਦਰ ਸਿੰਘ ਕਾਹਲੋਂ ਭੁਲੱਥ, ਜੋਗਿੰਦਰ ਸਿੰਘ ਰਾਏ ਸਿੱਖ, ਕੁਲਦੀਪ ਸਿੰਘ ਮੱਲ੍ਹੀ ਉੱਚਾ ਬੇਟ, ਦਲਜੀਤ ਸਿੰਘ ਲਾਡੀ ਖੀਰਾਂਵਾਲੀ, ਕਰਨਜੀਤ ਸਿੰਘ ਅਟਵਾਲ ਖੀਰਾਂਵਾਲੀ, ਜੋਗਾ ਸਿੰਘ ਬਾਗੜੀਆਂ, ਬਲਦੇਵ ਸਿੰਘ ਦੇਬਾ ਵਿਜੋਲਾ, ਸਰਪੰਚ ਅਮਰੀਕ ਸਿੰਘ ਅਮਾਨੀਪੁਰ, ਜਸਪ੍ਰੀਤ ਸਿੰਘ ਧਾਮੀ ਭੁਲੱਥ, ਸਾਰੇ ਜ਼ਿਲ੍ਹਾ ਕਪੂਰਥਲਾ ਵਿਖੇ ਜ਼ਿਲ੍ਹਾ ਮੀਤ ਪ੍ਰਧਾਨਾਂ ਦੀਆਂ ਜਿੰਮੇਵਾਰੀਆਂ ਨਿਭਾਉਣਗੇ। ਜ਼ਿਲ੍ਹਾ ਪ੍ਰਧਾਨ ਜੱਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਨਵ-ਨਿਯੁਕਤ ਜੱਥੇਬੰਦਕ ਸਕੱਤਰ ਨਿਯੁਕਤ ਕੀਤੇ ਜੋ ਜੱਥੇਬੰਦੀ ਨੂੰ ਹੋਰ ਵੀ ਬੁਲੰਦੀਆਂ ਤੇ ਲੈ ਜਾਣਗੇ। ਨਵ-ਨਿਯੁਕਤ ਜੱਥੇਬੰਦਕ ਸਕੱਤਰਾਂ ਵਿੱਚ ਅਰਸ਼ਦੀਪ ਸਿੰਘ ਸਾਹੀ, ਜਤਿੰਦਰ ਪਾਲ ਸਿੰਘ, ਜੱਥੇਦਾਰ ਸੰਧੂ ਬੋਹੜਵਾਲੀਆ,  ਧਰਮਵੀਰ ਸਿੰਘ ਵਿੱਕੀ, ਰਾਜਬੀਰ ਸਿੰਘ ਰਾਜੂ, ਸ਼ੰਮੀ ਚੀਮਾ ਉੱਚਾ ਬੇਟ, ਜਰਮਨਜੀਤ ਸਿੰਘ, ਨਵਤੇਜ ਪਾਲ ਸਿੰਘ ਨੂਰਪੁਰ, ਹਰਮਨਜੀਤ ਸਿੰਘ ਤਲਵੰਡੀ ਚੌਧਰੀਆਂ, ਨਵਰਾਜ ਪਾਲ ਸਿੰਘ ਨੂਰਪੁਰ, ਅਮਰਦੀਪ ਸਿੰਘ ਤੱਖਰ, ਕਰਨਵੀਰ ਸਿੰਘ ਸ਼ਾਲਾਪੁਰ ਬੇਟ, ਛਿੰਦਰ ਰਾਏ ਸਿੱਖ ਮੈਂਬਰ ਪੰਚਾਇਤ ਨੂਰਪੁਰ, ਨਿਰੰਕਾਰ ਸਿੰਘ ਆਰ.ਸੀ.ਐਫ ਆਦਿ ਸਾਰੇ ਜੱਥੇਬੰਦਕ ਸਕੱਤਰ ਸਮੁੱਚੀ ਜੱਥੇਬੰਦੀ ਨੂੰ ਜੱਥੇਬੰਦਕ ਢਾਂਚੇ ਵੱਜੋਂ ਮਜ਼ਬੂਤ ਕਰਨਗੇ।

ਜੱਥੇਦਾਰ ਸਾਹੀ ਨੇ ਆਪਣੀ ਜੱਥੇਬੰਦੀ ਵਿੱਚ 11 ਸਕੱਤਰ ਅਮਰਦੀਪ ਸਿੰਘ ਸੰਧੂ ਉੱਚਾ ਬੋਹੜਵਾਲਾ, ਜਸਪ੍ਰੀਤ ਸਿੰਘ ਜੰਮੂ, ਅਰਜਨ ਸਿੰਘ ਸੰਧੂ ਉੱਚਾ ਬੋਹੜਵਾਲਾ, ਚੇਤਨ ਸਿੰਘ  ਸੰਧੂ, ਮਨਦੀਪ ਸਿੰਘ ਵਿਰਦੀ, ਹਰਵਿੰਦਰ ਸਿੰਘ ਵਿਰਦੀ,  ਹਿੰਮਤ ਸਿੰਘ ਵਿਰਦੀ, ਕੁਲਵੰਤ ਸਿੰਘ ਵਿਰਕ, ਹਰਨੇਕ ਸਿੰਘ ਮੈਰੀਪੁਰ, ਮਨਦੀਪ ਸਿੰਘ ਬੂਲਪੁਰ ਅਤੇ ਰਾਜਦੀਪ ਸਿੰਘ ਥਿੰਦ ਨਿਯੁਕਤ ਕੀਤੇ। ਇਸ ਤੋਂ ਇਲਾਵਾ ਪ੍ਰੈਸ ਸਕੱਤਰ ਹਰਚਰਨ ਸਿੰਘ ਬਾਜਵਾ ਅਤੇ ਖ਼ਜ਼ਾਨਚੀ ਜਸਵੀਰ ਸਿੰਘ ਖਿੰਡਾ ਫ਼ਰੀਦ ਸਰਾਏ ਨੂੰ ਬਣਾਇਆ ਗਿਆ ਹੈ। ਇਸ ਵੇਲੇ ਜੱਥੇਦਾਰ ਸਾਹੀ ਨੇ ਜ਼ਿਲ੍ਹੇ ਵਿੱਚ ਇਸਤਰੀ ਅਕਾਲੀ ਦੱਲ ਦਾ ਵੀ ਗਠਨ ਕੀਤਾ ਜਿਸ ਤਹਿਤ ਸਰਦਾਰਨੀ ਗੁਰਜੀਤ ਕੌਰ ਸਾਹੀ ਨੂੰ ਇਸਤਰੀ ਅਕਾਲੀ ਦੱਲ ਦਾ ਪ੍ਰਧਾਨ ਨਿਯੁਕਤ ਕੀਤਾ। ਮਨਜੀਤ ਕੌਰ ਚੀਮਾ ਨੂੰ ਜਿਲ੍ਹੇ ਦੀ ਸਕੱਤਰ ਜਨਰਲ ਅਤੇ ਮਨਜਿੰਦਰ ਕੌਰ ਪੱਡਾ ਨੂੰ ਕਪੂਰਥਲਾ ਬਲਾਕ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਜੱਥੇਦਾਰ ਸਾਹੀ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦਿਲਦੀਪ ਸਿੰਘ ਓਠੀ ਬਾਗੜੀਆਂ ਨੂੰ ਭੁਲੱਥ ਦਾ ਪ੍ਰਧਾਨ ਨਿਯੁਕਤ ਕੀਤਾ।

LEAVE A REPLY

Please enter your comment!
Please enter your name here