ਪਹਿਲੀ ਗੋਗਨਾ ਕਲਾਸਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ ਬੜੀ ਧੂਮਧਾਮ ਨਾਲ ਹੋਈ ਸੰਪੰਨ

ਭੁਲੱਥ/ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਰਾਜ ਪੱਧਰੀ ਬੈਂਚ ਪ੍ਰੈਸ ਚੈਂਪੀਅਨਸ਼ਿਪ ਮੁਕਾਬਲੇ ਜੋ ਭੁਲੱਥ ਦੇ ਮਸ਼ਹੂਰ ਰੋਇਲ ਪੈਲੇਸ ਵਿਖੇ ਵੱਡੇ ਪ੍ਰਬੰਧਾਂ ਤੇ ਵੱਡੇ ਸਨਮਾਨਾਂ ਨਾਲ ਬੜੀ ਧੂਮ ਧਾਮ ਨਾਲ ਸਮਾਪਤ ਹੋਇਆ। ਇਸ ਚੈਂਪੀਅਨਸ਼ਿਪ ਦਾ ਸਾਰਾ ਪ੍ਰਬੰਧ ਜੋ ਕਿ ਅੰਤਰਰਾਸ਼ਟਰੀ ਪਾਵਰਲਿਫਟਰ ਕਾਮਨਵੈਲਥ ਚੈਂਪੀਅਨਸ਼ਿਪ ਤੋ ਗੋਲਡ ਮੈਡਲਿਸਟ ਅਜੈ ਗੋਗਨਾ ਭੁਲੱਥ ਨੇ ਕੀਤਾ। ਇਸ  ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਦੀ ਅਗਵਾਈ ਸ. ਦਵਿੰਦਰ ਸਿੰਘ ਮੱਲ੍ਹੀ, ਪੰਜਾਬ ਪ੍ਰਧਾਨ ਪਾਵਰ ਲਿਫਟਿੰਗ ਇੰਡੀਆਂ, ਵਾਇਸ ਪ੍ਰਧਾਨ ਸ੍ਰੀ ਪੂਰਨ ਸਿੰਘ ਖਡਿਆਣ ਉਚੇਚੇ ਤੋਰ ਤੇ ਪਹੁੰਚ ਕੇ ਕੀਤੀ।ਇਸ ਮੋਕੇ ਦੁਪਹਿਰ ਦੇ ਸਮੇਂ ਹਲਕਾ ਭੁਲੱਥ ਦੇ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ, ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ, ਡਾ. ਸੁਰਿੰਦਰ ਕੱਕੜ, ਕੌਂਸਲਰ ਲਕਸ਼ ਕੁਮਾਰ ਚੋਧਰੀ ਨੇ ਮੁੱਖ ਮਹਿਮਾਨ ਦੇ ਵਜੋਂ ਸਿਰਕਤ ਕਰਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਸ਼ਾਮ ਦੇ ਸਮੇਂ ਹਲਕਾ ਇੰਚਰਾਜ ਰਣਜੀਤ ਸਿੰਘ ਰਾਣਾ, ਰਸ਼ਪਾਲ ਸਰਮਾਂ, ਪਰਮਿੰਦਰ ਸਿੰਘ ਨੇ ਵੀ ਮੁੱਖ ਮਹਿਮਾਨ ਦੇ ਵਜੋਂ ਸਿਰਕਤ ਕਰਕੇ ਜੇਤੂਆਂ ਨੂੰ ਸਨਮਾਨ ਚਿੰਨ ਵੰਡੇ। ਇਸ ਤੋਂ ਇਲਾਵਾ ਨਾਮਵਰ ਕਬੱਡੀ ਪ੍ਰਮੋਟਰ ਕਾਲਾ ਬਾਗੜੀਆਂ ਵੀ ਵਿਸ਼ੇਸ ਤੋਰ ਤੇ ਪਹੁੰਚੇ ਅਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ।

Advertisements

ਇਸ ਚੈਂਪੀਅਨਸ਼ਿਪ ਦਾ ਸਥਾਨ ਰੋਇਲ ਪੈਲੇਸ ਦੇ ਮਾਲਕ ਵੱਲੋਂ ਬਿਨਾਂ ਕਿਸੇ ਕਿਰਾਏ ਦੇ ਚੈਂਪੀਅਨਸ਼ਿਪ ਕਰਾਉਣ ਲਈ ਆਪਣਾ ਪੈਲੇਸ ਦਿੱਤਾ ਗਿਆ। ਇਸ ਮੋਕੇ ਮਾਲਕ ਗੁਰਮੇਲ ਸਿੰਘ ਨੇ ਕਿਹਾ ਅਸੀ ਖੇਡਾਂ ਨੂੰ ਤਰਜੀਹ ਦਿੰਦੇ ਹਾਂ ਅਤੇ ਆਪਣਾ ਵੱਲੋਂ ਜੋ ਯੋਗਦਾਨ ਹੋਵੇ ਅਕਸਰ ਅਜਿਹੇ ਖੇਡ ਉਪਰਾਲਿਆਂ ਵਿੱਚ ਪਾਉੰਦੇ ਹਾਂ। ਅਜੈ ਗੋਗਨਾ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਪਿੰਡ ਭੁਲੱਥ ਦੇ ਦੋ ਨੋਜਵਾਨ ਪ੍ਰਦੀਪ ਘਈ ਅਤੇ ਸਾਗਰ ਨੂੰ ਪਹਿਲਾ ਦਰਜਾ ਹਾਸਲ ਕਰਨ ਤੇ ਬਾਕੀ ਸਨਮਾਨਾਂ ਨਾਲ 5100 ਰੁਪਏ ਦਿੱਤਾ ਗਿਆ। ਇਸ ਚੈੰਪੀਅਨਸ਼ਿਪ ਵਿੱਚ ਬਹੁਤ ਸਾਰੇ ਆਏ ਖਿਡਾਰੀਆਂ ਨੇ ਜਿੱਤ ਹਾਸਲ ਕੀਤੀ ਅਤੇ ਮੁਕਾਬਲੇ ਕਾਫੀ ਦਿਲਚਪਸ ਰਹੇ। ਵੱਡੀ ਗਿਣਤੀ ਵਿੱਚ ਪਹੁੰਚੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਅਜੈ ਗੋਗਨਾ ਨੇ ਕਿਹਾ ਕਿ ਮੈ ਆਪਣੀ ਜਿੰਦਗੀ ਵਿੱਚ ਬਹੁਤ ਮਿਹਨਤ ਕਰਕੇ ਅੱਜ ਇਸ ਸਥਾਨ ਤੇ ਪਹੁੰਚਿਆਂ ਹਾਂ ਅਤੇ ਹਾਲ ਹੀ ਵਿੱਚ ਕੋਮਨਵੈਲਥ ਨਿਊਜੀਲੈੰਡ ਗੋਲਡ ਜਿੱਤਕੇ ਆਪਣੇ ਦੇਸ਼ ਦਾ ਮਾਣ ਵਧਾਇਆ ਹੈ।ਅਜੈ  ਗੋਗਨਾ ਨੇ ਕਿਹਾ ਕਿ ਮੈਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਮੇਰੇ ਪਿਤਾ ਅੰਤਰਰਾਸ਼ਟਰੀ ਪ੍ਰਤਿਨਿਧੀ ਰਾਜ ਗੋਗਨਾ ਦਾ ਬਹੁਤ ਹੀ ਵੱਡਾ ਯੋਗਦਾਨ ਹੈ।ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾਂ ਨੇ ਆਏ ਹੋਏ ਮੁੱਖ ਮਹਿਮਾਨਾਂ, ਅਤੇ ਨਾਮੀਂ  ਸ਼ਖਸੀਅਤਾ, ਖਿਡਾਰੀਆਂ, ਅਤੇ  ਦਰਸ਼ਕਾਂ ਦਾ ਵੀ ਇੱਥੇ ਪਹੁੰਚਣ ਤੇ ਦਿਲੋ ਧੰਨਵਾਦ ਕੀਤਾ।

LEAVE A REPLY

Please enter your comment!
Please enter your name here