ਪਠਾਨਕੋਟ: ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਚੀਮਾ ਨੇ ਜਮੀਨੀ ਪੱਧਰ ਤੇ ਲਿਆ ਕੋਰੋਨਾ ਟੀਕਾਕਰਨ ਦਾ ਜਾਇਜਾ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਦੇ ਨਿਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਸੰਪੂਰਨ ਟੀਕਾ ਕਰਨ ਮੁਹਿੰਮ ਦਾ ਜਾਇਜਾ ਲੈਣ ਲਈ ਪੰਜਾਬ ਭਰ ਵਿੱਚ ਜਾਇਜਾ ਲੈਣ ਲਈ ਵਿਸ਼ੇਸ ਮੂਹਿੰਮ ਆਰੰਭ ਕੀਤੀ ਗਈ ਹੈ ਜਿਸ ਅਧੀਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਜਿਲ੍ਹਾ ਪਠਾਨਕੋਟ ਵਿੱਚ ਟੀਕਾਕਰਨ ਮੁਹਿੰਮ ਦਾ ਜਾਇਜਾ ਲਿਆ।

Advertisements

ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਵੱਲੋ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾ ਤੇ ਜਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਜੋ ਕਮਿਊਨਿਟੀ ਹੈਲਥ ਸੈਂਟਰ ਅਤੇ ਪ੍ਰਾਈਮਰੀ ਹੈਲਥ ਸੈਂਟਰ ਦੇ ਇੰਚਾਰਜ ਹਨ। ਇਸ ਤੋਂ ਇਲਾਵਾ ਜਿਲ੍ਹਾ ਪੱਧਰ ਦੇ ਪ੍ਰੋਗਰਾਮ ਅਫਸਰਾਂ ਨਾਲ ਸਿਵਲ ਸਰਜਨ ਦਫਤਰ ਵਿੱਚ ਇੱਕ ਵਿਸ਼ੇਸ ਆਯੋਜਿਤ ਕੀਤੀ ਮੀਟਿੰਗ ਦੋਰਾਨ ਉਨ੍ਹਾਂ ਟੀਕਾਕਰਨ ਮੁਹਿਮ ਨੂੰ ਸੰਗਠਿਤ ਮੁਹਿਮ ਰਾਹੀ ਨੇਪਰੇ ਚੜਾਉਣ ਲਈ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।

ਇਸ ਮੋਕੇ ਤੇ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੂੰ ਕੋਵਿਡ-19 ਦੇ ਸਬੰਧ ਵਿਚ ਹੈਡਕੁਆਰਟਰ ਵੱਲੋ ਜਾਰੀ ਕੀਤੀਆ ਹਦਾਇਤਾਂ ਦੀ ਪਾਲਨਾ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਵੱਲੋ ਆਪਣੇ ਅਧਿਕਾਰ ਖੇਤਰ ਨਾਲ ਸਬੰਧਤ ਕਾਰਵਾਈ ਬਾਰੇ ਜਾਨੂੰ ਕਰਵਾਇਆ।  

ਸਿਵਲ ਸਰਜਨ ਨੇ ਜਾਣਕਾਰੀ ਦਿੰਦੀਆ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ 1 ਸਰਕਾਰੀ ਹਸਪਤਾਲ ਪਠਾਨਕੋਟ, 4 ਸੀ.ਐਚ.ਸੀ ਇਕ ਆਰ.ਐਸ.ਡੀ ਅਤੇ 7 ਪੀ.ਐਚ.ਸੀ ਦੇ ਵਿੱਚ ਕੋਰੋਨਾ ਟੀਕਾਕਰਨ ਚੱਲ ਰਿਹਾ ਹੈ ਅਤੇ 8 ਪ੍ਰਾਈਵੇਟ ਅਦਾਰਿਆਂ ਵਿੱਚ ਵੀ ਟੀਕਾਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਜਿਲ੍ਹਾ ਪਠਾਨਕੋਟ ਦੀ ਵੱਧਿਆ ਕਾਰਗੁਜਾਰੀ ਦੀ ਸਰਾਹਨਾ ਕੀਤੀ ਅਤੇ ਕੀਤੀਆ ਗਈਆਂ ਤਿਆਰੀਆਂ ਦੇ ਬਾਰੇ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ।

ਉਹਨਾ ਵਿਭਾਗੀ ਅਮਲੇ ਵੱਲੋ ਵੱਧ ਤੋ ਵੱਧ ਲੋਕਾਂ ਨੂੰ ਵੱਖ ਵੱਖ ਪ੍ਰਚਾਰ ਮਾਧਿਅਮ ਰਾਹੀਂ ਕੋਰੋਨਾ ਬਚਾਓ ਟੀਕਾਕਰਨ ਨੂੰ ਉਤਸਾਹਿਤ ਕਰਨ ਲਈ ਤੇ ਇਸ ਕੰਮ ਵਿੱਚ ਤੇਜੀ ਲਿਆਉਣ ਅਤੇ ਪ੍ਰਾਇਮਰੀ ਹੈਲਥ ਸੈਂਟਰ ਦੇ ਪੱਧਰ ਤੇ ਇਸ ਟੀਕਾਕਰਨ ਨੂੰ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਹੀਲਾ ਵਰਤਨ ਲਈ ਨਿਰਦੇਸ਼ਤ ਜਾਰੀ ਕੀਤੇ। ਇਸ ਤੋਂ ਬਾਦ ਉਹਨਾਂ ਨੇ ਸਾਰੇ ਹਸਪਤਾਲ ਦਾ ਮੁਆਇਨਾ ਕਰਦੇ ਹਸਪਤਾਲ ਦੇ ਕੰਮ ਦੀ ਸਰਾਹਨਾ ਕੀਤੀ ਅਤੇ ਆ ਰਹੀਆਂ  ਮੁਸ਼ਕਿਲਾਂ ਨੂੰ ਦੂਰ ਕਰਨ ਲਈ ਸਹਿਯੋਗ ਕਰਨ ਲਈ ਕਿਹਾ। ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆ, ਡੀ.ਆਈ.ਓ ਡਾ. ਦਰਬਾਰ ਰਾਜ, ਡੀ.ਐਚ. ਓ. ਡਾ. ਰੇਖਾ ਘਈ, ਡੀ.ਐਫ.ਪੀ.ਓ. ਡਾ. ਜਵਿੰਦਰਵੰਤ ਸਿੰਘ, ਡੀ.ਐਮ.ਸੀ ਡਾ. ਅਰੁਨ ਸੋਹਲ, ਸਾਰੇ ਐਸ.ਐਮ.ਓੁਜ ਇੰਚ. ਡਾ. ਰਾਕੇਸ਼ ਸਰਪਾਲ, ਡਾ. ਰਵੀਕਾਂਤ, ਡਾ. ਬਿੰਦੂ ਗੁਪਤਾ, ਡਾ. ਕਿਰਨ ਬਾਲਾ, ਡਾ. ਨੀਰੂ ਸ਼ਰਮਾ, ਡਾ. ਅਨਿਤਾ ਸ਼ਰਮਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here