16 ਅਪ੍ਰੈਲ ਨੂੰ ਡੀਐਸਪੀ ਦੇ ਦਫਤਰ ਬਾਹਰ ਕਿਰਨ ਅਤੇ ਸੋਨੂੰ ਔਜਲਾ ਅਣਮਿੱਥੇ ਸਮੇਂ ਲਈ ਬੈਠਣਗੇ ਭੁੱਖ ਹੜਤਾਲ ਤੇ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼ਨੀਵਾਰ ਨੂੰ ਕਪੂਰਥਲਾ ਦੇ ਮੁਹੱਲਾ ਨਰੋਤਮ ਵਿਹਾਰ ਵਿਖੇ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ 16 ਅਪ੍ਰੈਲ ਦਿਨ ਮੰਗਲਵਾਰ ਨੂੰ ਬੀਬੀ ਕਿਰਨ ਅਤੇ ਪਰਮਜੀਤ ਔਜਲਾ ਉਰਫ ਸੋਨੂ ਔਜਲਾ ਅਣਮਿਥੇ ਸਮੇਂ ਡੀਐਸਪੀ ਸਬ ਡਿਵੀਜਨ ਕਪੂਰਥਲਾ ਦੇ ਦਫਤਰ ਦੇ ਬਾਹਰ ਭੁੱਖ ਹੜਤਾਲ ਤੇ ਬੈਠਣਗੇ ਕਿਉਂਕਿ ਇਨਾਂ ਦੋਵਾਂ ਦੀ ਦਰਖਾਸਤਾਂ ਅਤੇ ਐਮ ਐਲ ਆਰਾਂ ਕਾਫੀ ਸਮੇਂ ਤੋਂ ਪੁਲਿਸ ਦੇ ਦਫਤਰਾਂ ਚ ਰੁਲਦੀ ਪਈਆਂ ਹਨ।

Advertisements

ਜਿਸ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਨਵਾਂ ਪਿੰਡ ਵਾਸੀ ਬੀਬੀ ਕਿਰਨ ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਖਿਲਾਫ ਇਕ ਦਰਖ਼ਾਸਤ ਥਾਣਾ ਵਿਖੇ ਦਿੱਤੀ ਹੋਈ ਹੈ, ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਅਲਾਵਾ ਇਕ ਕੇਸ ਚ ਉਲਟ ਸੋਨੂ ਔਜਲਾ ਤੇ ਪਰਚਾ ਦੇਕੇ ਪੁਲਿਸ ਨੇ ਓਹਨੂੰ ਜੇਲ ਵੀ ਭੇਜ ਦਿੱਤਾ ਸੀ ਜੋਕਿ ਹੁਣ ਜਮਾਨਤ ਤੇ ਬਾਹਰ ਹੈ, ਪ੍ਰੰਤੂ ਸੋਨੂ ਔਜਲਾ ਦੀ ਮਾਤਾ ਅਤੇ ਭੈਣ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਤੇ ਐਮ ਐਲ ਆਰਾਂ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਤੋਂ ਅਲਾਵਾ ਹੋਰ ਵੀ ਕਈ ਪੈਂਡਿੰਗ ਪਏ ਕੰਮਾਂ  ਦੀ ਮੰਗ ਨੂੰ ਲੈਕੇ ਇਹ ਭੁੱਖ ਹੜਤਾਲ ਹੋਵੇਗੀ।

LEAVE A REPLY

Please enter your comment!
Please enter your name here