ਦ ਓਪਨ ਡੋਰ ਚਰਚ ਵਲੋਂ ਕ੍ਰਿਸਮਿਸ ਦਾ ਸ਼ੁੱਭ ਦਿਹਾੜਾ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਅੱਜ ਦ ਓਪਨ ਡੋਰ ਚਰਚ ਵਿੱਚ ਕ੍ਰਿਸਮਿਸ ਦਾ ਸ਼ੁੱਭ ਦਿਹਾੜਾ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ! ਜਿਥੇ ਖੋਜੇਵਾਲ ਚਰਚ ਦੀ ਪ੍ਰਬੰਧਕੀ ਕਮੇਟੀ ਨੇ ਆਉਣ ਵਾਲੀਆਂ ਸੰਗਤਾਂ ਦੇ ਲਈ ਬਹੁਤ ਹੀ ਚੰਗੇ ਪ੍ਰਬੰਧ ਕਰਕੇ ਸੰਗਤਾਂ ਦਾ ਸਵਾਗਤ ਕੀਤਾ। ਮੁੱਖ ਪਾਸਟਰ ਜੀ ਨੇ ਸਟੇਜ ਤੇ  ਵਿੱਚ ਆਈਆ ਹੋਈਆਂ ਸੰਗਤਾਂ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਸਬੰਧੀ ਪਵਿੱਤਰ ਵਚਨਾਂ ਨਾਲ ਨਿਹਾਲ ਕੀਤਾ! ਉਹਨਾਂ ਨੇ ਆਪਣੇ ਪ੍ਰਚਾਰ ਰਾਹੀਂ ਦਸਿਆਂ ਕਿ ਪ੍ਰਭੂ ਯਿਸ਼ੂ ਮਸੀਹ ਜੀ ਦਾ ਜਨਮ ਇੱਕ ਕੁਆਰੀ ਪਵਿੱਤਰ ਮਾਂ ਮਰਿਯਮ ਦੁਆਰਾ ਯਰੂਸ਼ਲਮ ਦੇ ਸ਼ਹਿਰ ਬੇਤਲਹਮ ਵਿੱਚ ਹੋਇਆ। ਉਹਨਾਂ ਨੇ ਦਸਿਆਂ ਕਿ ਕੁਝ ਬੁਧੀਹੀਣ ਵਿਦਵਾਨ ਇਹ ਸਵਾਲ ਕਰਦੇ ਹਨ ਕਿ ਕੁਆਰੀ ਮਾਂ ਦੁਆਰਾ ਜਨਮ ਅਸੰਭਵ ਹੈ ਪਾਸਟਰ ਦਿਓਲ ਜੀ ਨੇ ਕਿਹਾ ਕਿ ਧਰਤੀ ਦੇ ਪਹਿਲੇ ਮਨੁੱਖ ਬਾਬਾ ਆਦਮ ਦੇ ਪਿਤਾ ਦਾ ਕੀ ਨਾਮ ਸੀ। ਧਰਤੀ ਦੀ ਪਹਿਲੀ ਔਰਤ ਹਵਾ ਦੇ ਬਾਪ ਦਾ ਨਾਮ ਕੀ ਸੀ। ਪ੍ਰਮੇਸ਼ਵਰ ਦੀ ਸ਼ਕਤੀ ਬਹੁਤ ਵੱਡੀ ਹੈ ਇਨਸਾਨ ਨੂੰ ਪ੍ਰਮੇਸ਼ਵਰ ਦੀ ਸ਼ਕਤੀ ਮੰਨ ਲੈਣੀ ਚਾਹੀਦੀ ਹੈ। ਜਦਕਿ ਕਰੀਬ 7000 ਸਾਲ ਪੁਰਾਣੀ ਯਸਾਯਾਹ ਨਬੀ ਦੀ ਲਿਖਤ ਸਾਨੂੰ ਦਸਦੀ ਹੈ ਕਿ ਇਸ ਲਈ ਪ੍ਰਮੇਸ਼ਵਰ ਤੁਹਾਨੂੰ ਆਪ ਨਿਸ਼ਾਨ ਦੇਵੇਗਾ।

Advertisements

ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸਦਾ ਨਾਮ ਇਮਾਨੁਏਲ ਰੱਖੇਗੀ। ਪ੍ਰਭੂ ਯਿਸ਼ੂ ਮਸੀਹ ਸਾਰੀ ਮਨੁੱਖ ਜਾਤੀ ਦੇ ਪਾਪਾਂ ਨੂੰ ਮਿਟਾਉਣ ਲਈ ਦੁਨੀਆਂ ਤੇ ਆਏ! ਪ੍ਰਭੂ ਯਿਸ਼ੂ ਮਸੀਹ ਜੀ ਨੇ ਦੁਨੀਆਂ ਤੇ ਸ਼ਾਂਤੀ ਅਤੇ ਪ੍ਰੇਮ ਦਾ ਪ੍ਰਚਾਰ ਕੀਤਾ! ਮਸੀਹ ਦਾ ਸਭ ਤੋਂ ਵੱਡਾ ਪੈਗਾਮ ਪ੍ਰੇਮ ਹੈ! ਯਿਸ਼ੂ ਮਸੀਹ ਦੇ ਸੈਂਟਰ ਵਿੱਚ ਪੈਦਾ ਹੋਏ। ਪ੍ਰਭੂ ਯਿਸ਼ੂ ਮਸੀਹ ਨੇ ਕਿਹਾ ਰਾਹ, ਸੱਚ ਤੇ ਜੀਵਨ ਮੈਂ ਹਾਂ ਜਿਹੜਾ ਮੇਰੇ ਪਿੱਛੇ ਆਉਂਦਾ ਹੈ ਉਹ ਕਦੇ ਹਨੇਰੇ ਵਿੱਚ ਨਹੀਂ ਰਹੇਗਾ। ਬਾਣੀ ਦੱਸਦੀ ਹਾਂ ਕਿ ਪ੍ਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਹੈ ਜੋ ਓਹਨੇ ਆਪਣਾ ਇੱਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ਼ ਨਾ ਹੋਵੇ ਪਾਰ ਸਦੀਪਕ ਜਿਉਣ ਪਾਵੇ। ਇਸ ਮੌਕੇ ਸਿਸਟਰ ਗੁਰਸ਼ਰਨ ਦਿਓਲ ਨੇ ਪ੍ਰਭੂ ਦਾ ਪੈਗਾਮ ਪੇਸ਼ ਕੀਤਾ। ਉਹਨਾਂ ਦੇ ਦਲੇਰੀ ਭਰੇ ਅੰਦਾਜ਼ ਨੇ ਸੰਗਤਾਂ ਨੂੰ ਕੀਲ ਕੇ ਰੱਖ ਦਿੱਤਾ।

ਪ੍ਰਭੂ ਯਿਸ਼ੂ ਮਸੀਹ ਦਾ ਪ੍ਰੇਮ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ਕਿ ਦੁਨੀਆਂ ਦੀ ਸਭ ਤੋਂ ਲੰਬੀ ਕਤਾਰ ਪ੍ਰਭੂ ਯਿਸ਼ੂ ਮਸੀਹ ਦੇ ਦਿੱਤੇ ਗਏ ਸੰਦੇਸ਼ਾਂ ਨੂੰ ਮੰਨਦੀ ਹੈ। ਇਸ ਮੌਕੇ ਪਾਸਟਰ ਦਿਓਲ ਜੀ ਵੱਲੋਂ ਬੇ ਔਲਾਦ ਜੋੜਿਆ ਲਈ ਸਪੈਸ਼ਲ ਪਰੇਅਰ ਕੀਤੀ ਗਈ ਤੇ ਜਿਨ੍ਹਾਂ ਲਈ ਪਿਛਲੇ ਸਾਲ ਪਾਸਟਰ ਦਿਓਲ ਜੀ ਵੱਲੋਂ ਪਰੇਅਰ ਕੀਤੀ ਗਈ। ਉਹਨਾਂ ਬੇ ਔਲਾਦ ਜੋੜਿਆ ਨੇ ਬੱਚਿਆਂ ਨਾਲ ਹਜ਼ਾਰਾਂ ਲੋਕਾਂ ਵਿੱਚ ਆਪਣੀ ਹਾਜ਼ਰੀ ਭਰੀ ਤੇ ਸੰਗਤਾਂ ਦੇ ਦਰਸ਼ਨ ਕੀਤੇ ਅਤੇ ਨਾਲ ਹੀ ਆਏ ਹੋਏ ਸਾਰੇ ਬਿਮਾਰਾਂ, ਲਚਾਰਾਂ, ਦੁਖੀਆਂ ਅਤੇ ਨਸ਼ੇ ਦੀ ਗ੍ਰਿਫਤ ਵਿੱਚ ਜਕੜੇ ਲੋਕਾਂ ਦੀ ਆਜ਼ਾਦੀ ਲਈ ਪਾਸਟਰ ਦਿਓਲ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਮ ਵਿੱਚ ਪ੍ਰਾਰਥਨਾ ਕੀਤੀ। ਵੱਖ-ਵੱਖ ਭਜਨ ਮੰਡਲੀਆਂ ਦੁਆਰਾ ਮਸੀਹ ਯਿਸ਼ੂ ਜੀ ਦੀ ਮਹਿਮਾ ਲਈ ਭਜਨ ਗਾਏ ਗਏ। ਕਈ ਸਮਾਜਿਕ ਸੇਧ ਦਿੰਦੀਆਂ ਸਕਿਟ ਪੇਸ਼ ਕੀਤੀਆਂ ਗਈਆਂ। ਛੋਟੇ ਬੱਚਿਆਂ ਵੱਲੋਂ ਕਈ ਤਰਾਂ ਦੀਆਂ ਪਰਫੋਮੈਂਸ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਕਈ ਸਮਾਜਿਕ ਸਖ਼ਸ਼ੀਅਤਾ ਨੇ ਵੀ ਹਿਸਾ ਲਿਆ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ। ਸਮੂਹ ਸੰਗਤਾਂ ਲਈ ਲੰਗਰਾਂ ਦੇ ਖਾਸ ਪ੍ਰਬੰਧ ਵੀ ਕੀਤੇ ਗਏ ਸਨ। ਖੋਜੇਵਾਲ ਚਰਚ ਦੇ ਉਪ ਚੇਅਰਮੈਨ ਬਾਬੂ ਜੈ ਰਾਮ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਾਸਟਰ ਅਗਸਟਿਨ, ਪਾਸਟਰ ਸੰਦੀਪ, ਪ੍ਰਬੰਧਕ ਸੁੱਚਾ ਰਾਮ, ਪ੍ਰਬੰਧਕ ਮਥੁਰਾ ਦਾਸ, ਪ੍ਰਬੰਧਕ ਨਰਿੰਦਰ ਠਾਕੁਰ, ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ ਸਭਰਵਾਲ, ਪ੍ਰਬੰਧਕ ਮਾਂਗੀ ਰਾਮ, ਪ੍ਰਬੰਧਕ ਹਰਚਰਨ ਸਿੰਘ, ਪ੍ਰਬੰਧਕ ਕੁਲਵੰਤ ਆਰ. ਸੀ. ਐਫ, ਪ੍ਰਬੰਧਕ ਰਾਜੇਸ਼ ਕੰਬੋਜ ਆਰ. ਸੀ. ਐਫ, ਪ੍ਰਬੰਧਕ ਰਾਜਿੰਦਰ ਕੁਮਾਰ, ਪ੍ਰਬੰਧਕ ਸਿਸਟਰ ਮੀਨਾ ਰਾਣੀ, ਪ੍ਰਬੰਧਕ ਸਿਸਟਰ ਗ੍ਰੇਸ, ਪ੍ਰਬੰਧਕ ਸਿਸਟਰ ਊਸ਼ਾ, ਪ੍ਰਧਾਨ ਸੰਧਾਵਾਲੀਆ ਪੀ. ਸੀ. ਪੀ. ਸੀ ਤੇ ਕਈ ਉੱਚੀਆਂ ਸਖ਼ਸ਼ੀਅਤਾ ਨੇ ਇਸ ਮੌਕੇ ਹਾਜ਼ਰੀ ਭਰੀ।

LEAVE A REPLY

Please enter your comment!
Please enter your name here