
ਹਰਿਆਣਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਪ੍ਰਿਅਵਰਤ ਫੌਜੀ ਦਾ ਭਰਾ ਰਾਕੇਸ਼ ਉਰਫ਼ ਰਾਕਾ ਦਾ ਹਰਿਆਣਾ ਦੇ ਪਾਣੀਪਤ ਵਿੱਚ ਪੁਲਿਸ ਨਾਲ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਵਿੱਚ ਰਾਕੇਸ਼ ਉਰਫ ਰਾਕਾ ਜੋ ਮਾਰਿਆ ਗਿਆ ਅਤੇ ਗੈਗਸਟਰ ਸੋਨੂੰ ਜਾਟ ਜੋ ਕਿ ਗੋਲੀ ਲੱਗਣ ਦੇ ਕਾਰਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ, ਗੱਡੀ ਵਿੱਚ ਤਿੰਨ ਵਿਅਕਤੀ ਸਵਾਰ ਸਨ। ਮ੍ਰਿਤਕ ਦਾ ਭਰਾ ਪ੍ਰਿਅਵਰਤ ਉਰਫ ਫੌਜੀ ਪਾਣੀਪਤ ਅਤੇ ਕੁਰੂਕਸ਼ੇਤਰ ਵਿੱਚ ਫਿਰੌਤੀ ਦੇ ਇਕ ਮਾਮਲੇ ਵਿੱਚ ਦੋਸ਼ੀ ਹੈ। ਪ੍ਰਿਆਵਰਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ੀ ਹੈ। ਇਸ ਮੁਕਾਬਲੇ ਵਿੱਚ ਸੀਆਈਏ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਬਦਮਾਸ਼ਾਂ ਨੇ ਗੋਲੀਬਾਰੀ ਜਾਰੀ ਰੱਖੀ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਦੋਵੇਂ ਬਦਮਾਸ਼ਾਂ ਨੂੰ ਗੋਲੀ ਮਾਰ ਦਿੱਤੀ ਗਈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ੀ ਪ੍ਰਿਅਵਰਤ ਉਰਫ ਫੌਜੀ ਰਾਕੇਸ਼ ਉਰਫ ਰਾਕੂ ਦਾ ਭਰਾ ਹੈ।












