Wednesday, October 28, 2026
Home Latest ਹਰਿਆਣਾ ਵਿੱਚ ਬੱਸ ਅਤੇ ਕਰੂਜ਼ਰ ਦੀ ਹੋਈ ਟੱਕਰ, 7 ਦੀ ਮੌਤ, 25...

ਹਰਿਆਣਾ ਵਿੱਚ ਬੱਸ ਅਤੇ ਕਰੂਜ਼ਰ ਦੀ ਹੋਈ ਟੱਕਰ, 7 ਦੀ ਮੌਤ, 25 ਜ਼ਖ਼ਮੀ

ਹਰਿਆਣਾ(ਦ ਸਟੈਲਰ ਨਿਊਜ਼)। ਹਰਿਆਣਾ ਦੇ ਜੀਂਦ ਜਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਬੱਸ ਅਤੇ ਕਰੂਜ਼ਰ ਦੀ ਆਹਮੋ-ਸਾਹਮਣੇ ਟੱਕਰ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ 25 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Advertisements

ਜਾਣਕਾਰੀ ਮੁਤਾਬਕ ਇਹ ਹਾਦਸਾ ਭਿਵਾਨੀ ਰੋਡ ਤੇ ਪਿੰਡ ਬੀਬੀਪੁਰ ਨੇੜੇ ਵਾਪਰਿਆ। ਬੱਸ ਕੰਡਕਟਰ ਵੀ ਜ਼ਖ਼ਮੀ ਹੋ ਗਿਆ ਉਸਦੇ ਸਿਰ ਵਿੱਚ ਸੱਟ ਲੱਗੀ ਹੈ। ਉਸਨੇ ਦੱਸਿਆ ਕਿ ਗੱਡੀ ਇੱਕ ਕਾਰ ਨੂੰ ਓਵਰਟੇਕ ਕਰ ਰਹੀ ਸੀ। ਜਿਸ ਦੌਰਾਨ ਬੱਸ ਨਾਲ ਟਕਰਾ ਗਈ। ਕਰੂਜ਼ਰ ਵਿੱਚ ਸਵਾਰ ਲੋਕਾਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here