
ਮੇਘਾਲਿਆ (ਦ ਸਟੈਲਰ ਨਿਊਜ਼)। ਮੇਘਾਲਿਆ ਦੇ ਈਸਟ ਖਾਸੀ ਹਿੱਲਜ਼ ਜ਼ਿਲ੍ਹੇ ਵਿੱਚ ਦੋ ਧਿਰਾਂ ਵਿਚਾਲੇ ਵਿਵਾਦ ਦੀ ਸ਼ਿਕਾਇਤ ਕਥਿਤ ਤੌਰ ਤੇ ਦਰਜ ਨਾ ਕਰਨ ਤੇ ਭੀੜ ਨੇ ਗੁੱਸੇ ਵਿੱਚ ਇੱਕ ਪੁਲਿਸ ਥਾਣੇ ਤੇ ਹਮਲਾ ਕੀਤਾ ਅਤੇ ਕੰਪਲੈਕਸ ਵਿੱਚ ਖੜ੍ਹੇ 4 ਵਾਹਨਾਂ ਨੂੰ ਅੱਗ ਲਗਾ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ 2 ਧਿਰਾਂ ਵਿਚਾਲੇ ਝਗੜਾ ਹੋਇਆ ਅਤੇ ਉਨ੍ਹਾਂ ਨੇ ਆਪਣੀ-ਆਪਣੀ ਸ਼ਿਕਾਇਤ ਦਰਜ ਕਰਨ ਨੂੰ ਲੈ ਕੇ ਡਿਊਟੀ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕੀਤੀ। ਜਦੋਂ ਕੁੱਝ ਅਣਪਛਾਤੇ ਲੋਕ ਥਾਣੇ ਦੇ ਬਾਹਰ ਇਕੱਠੇ ਹੋ ਗਏ ਕੰਪਲੈਕਸ ਦੇ ਅੰਦਰ ਖੜ੍ਹੇ ਤਿੰਨ ਗੱਡੀਆਂ ਤੇ ਇੱਕ ਮੋਟਰਸਾਈਕਲ ਨੂੰ ਅੱਗ ਲੱਗਾ ਦਿੱਤੀ।












