ਜ਼ੁਰਮਾਨੇ ਅਤੇ ਵਿਆਜ਼ ਤੋਂ ਬਚਣ ਲਈ 31 ਦਸੰਬਰ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ ਜਾਵੇ: ਕੋਮਲ ਮਿੱਤਲ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ,ਹੁਸਿ਼ਆਰਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਲਦੇ ਸਾਲ 2022—23 ਲਈ ਮਿਤੀ 31 ਦਸੰਬਰ 2022 ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਕੋਈ ਵੀ ਜੁਰਮਾਨਾ ਅਤੇ ਵਿਆਜ਼ ਨਹੀਂ ਵਸੂਲ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਬਣਦਾ ਪ੍ਰਾਪਰਟੀ ਟੈਕਸ ਮਿਤੀ 31/12/2022 ਤੱਕ ਜਮ੍ਹਾਂ ਕਰਵਾਉਣ ਅਤੇ ਵਿਆਜ਼ ਤੇ ਜੁਰਮਾਨੇ ਤੋਂ ਬਚਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਆਪਣਾ ਪ੍ਰਾਪਰਟੀ ਟੈਕਸ ਨਗਰ ਨਿਗਮ ਵਿਖੇ ਲੱਗੇ ਕਾਊਂਟਰ ’ਤੇ ਬੈਠੇ ਕਰਮਚਾਰੀਆਂ ਨੂੰ  ਜਮ੍ਹਾਂ ਕਰਵਾਉਣ ਮੌਕੇ ਉਨ੍ਹਾਂ ਨੂੰ ਅਲਾਟ ਕੀਤਾ ਯੂ.ਆਈ.ਡੀ. ਨੰਬਰ, ਜੋ ਕਿ ਹਰੇ ਰੰਗ ਦੀ ਨੰਬਰ ਪਲੇਟ ਵਿੱਚ ਲੱਗਾ ਹੋਇਆ ਹੈ ਅਤੇ ਉਨ੍ਹਾਂ ਦੀ ਬਿਲਡਿੰਗ ਤੇ ਚਿਪਕਾਇਆ ਗਿਆ ਹੈ, ਦੀ ਰਜਿਸਟਰੇਸ਼ਨ ਵੀ ਜਰੂਰ ਕਰਵਾਉਣ।

Advertisements

LEAVE A REPLY

Please enter your comment!
Please enter your name here