ਗੋਗਨਾ ਕਲਾਸਿਕ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਮੁਕਾਬਲੇ ਵੱਡੇ ਸਨਮਾਨਾਂ ਨਾਲ ਸਮਾਪਤ ਹੋਏ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ : ਰਾਜ ਪੱਧਰੀ ਬੈਂਚ ਪ੍ਰੈਸ ਚੈਂਪੀਅਨਸ਼ਿਪ ਮੁਕਾਬਲੇ ਜੋ ਭੁਲੱਥ ਦੇ ਮਸ਼ਹੂਰ ਰੋਇਲ ਪੈਲੇਸ ਵਿਖੇ ਵੱਡੇ ਪ੍ਰਬੰਧਾਂ ਤੇ ਵੱਡੇ ਸਨਮਾਨਾਂ ਨਾਲ ਸਮਾਪਤ ਹੋਇਆ, ਚੈਂਪੀਅਨਸ਼ਿਪ ਦਾ ਸਾਰਾ ਪ੍ਰਬੰਧ ਜੋ ਕਿ ਅੰਤਰਰਾਸ਼ਟਰੀ ਪਾਵਰ ਲਿਫਟਰ ਕਾਮਨਵੈਲਥ ਚੈਂਪੀਅਨਸ਼ਿਪ ਤੋ ਗੋਲਡ ਮੈਡਲਿਸਟ ਅਜੈ ਗੋਗਨਾ ਨੇ ਕੀਤਾ। ਚੈਂਪੀਅਨਸ਼ਿਪ ਖੇਡਣ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਅਗਵਾਈ ਸ.ਦਵਿੰਦਰ ਸਿੰਘ ਮੱਲ੍ਹੀ ਪੰਜਾਬ ਪ੍ਰਧਾਨ ਪਾਵਰ ਲਿਫਟਿੰਗ ਇੰਡੀਆਂ, ਵਾਇਸ ਪ੍ਰਧਾਨ ਪੂਰਨ ਸਿੰਘ ਖਡਿਆਣ ਉਚੇਚੇ ਤੋਰ ਤੇ ਪਹੁੰਚ ਕੇ ਕੀਤੀ ਅਤੇ ਕਿਹਾ ਕਿ ਅਸੀ ਆਪਣੇ 50 ਸਾਲ ਦੇ ਪਾਵਰਲਿਫਟਿੰਗ ਸਫਰ ਵਿੱਚ ਅਜਿਹੀ ਚੈਂਪੀਅਨਸ਼ਿਪ ਨਹੀ ਦੇਖੀ, ਜਿੱਥੇ ਖਿਡਾਰੀਆਂ ਵਿੱਚ ਵੱਡਾ ਉਤਸਾਹ ਅਤੇ ਅਜੈ ਗੋਗਨਾ ਵੱਲੋਂ ਖਿਡਾਰੀਆਂ ਤੇ ਦਰਸ਼ਕਾਂ ਦੀ ਸੇਵਾ ਵਿੱਚ ਵੱਡੇ ਪ੍ਰਬੰਧ ਕੀਤੇ ਹਨ।ਇਸ ਮੋਕੇ ਦੁਪਹਿਰ ਦੇ ਸਮੇਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਨਗਰ ਪੰਚਾਇਤ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ, ਡਾ. ਸੁਰਿੰਦਰ ਕੱਕੜ, ਕੌਂਸਲਰ ਲਕਸ਼ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕਰਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਬਾਅਦ ਡੀ.ਐਸ.ਪੀ. ਸੰਦੀਪ ਸਿੰਘ ਮੰਡ ਨੇ ਸਿਰਕਤ ਕਰਕੇ ਕਿਹਾ ਖਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਅਜਿਹੇ ਈਵੇਂਟ ਬਹੁਤ ਜਰੂਰੀ ਹਨ, ਇਹ ਮੈਚ ਖੇਡਕੇ ਖਿਡਾਰੀ ਦਾ ਮਨੋਬੱਲ ਮਜਬੂਤ ਹੁੰਦਾ ਹੈ, ਇਸ ਮੋਕੇ ਡੀ.ਐਸ.ਪੀ. ਸੰਦੀਪ ਸਿੰਘ ਮੰਡ ਨੇ ਖਿਡਾਰੀਆਂ ਨੂੰ ਸਨਮਾਨ ਕੀਤਾ ਅਤੇ ਗੋਗਨਾ ਵੱਲੋਂ ਡੀ.ਐਸ.ਪੀ ਸੰਦੀਪ ਸਿੰਘ ਮੰਡ ਦਾ ਸਨਮਾਨ ਕੀਤਾ ਗਿਆ।

Advertisements

ਸ਼ਾਮ ਦੇ ਸਮੇਂ ਹਲਕਾ ਇੰਚਰਾਜ ਰਣਜੀਤ ਸਿੰਘ ਰਾਣਾ, ਰਸ਼ਪਾਲ ਸਰਮਾਂ, ਪਰਮਿੰਦਰ ਸਿੰਘ ਨੇ ਵੀ ਮੁੱਖ ਵਜੋਂ ਸਿਰਕਤ ਕਰਕੇ ਜੇਤੂਆਂ ਨੂੰ ਇਨਾਮ ਸਨਮਾਨ ਵੰਡੇ। ਇਸ ਤੋਂ ਇਲਾਵਾ ਕਬੱਡੀ ਪ੍ਰਮੋਟਰ ਕਾਲਾ ਬਾਗੜੀਆਂ ਨੇ ਪਹੁੰਚਕੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਅਜੈ ਗੋਗਨਾ ਵੱਲੋਂ ਕੀਤੇ ਗਏ ਉਪਰਾਲੇ ਦੀ ਸਲਾਘਾ ਕੀਤੀ। ਇਸ ਚੈਂਪੀਅਨਸ਼ਿਪ ਸਥਾਨ ਰੋਇਲ ਪੈਲੇਸ ਦੇ ਮਾਲਕ ਵੱਲੋਂ ਬਿਨਾਂ ਕਿਸੇ ਕਿਰਾਏ ਦੇ ਚੈਂਪੀਅਨਸ਼ਿਪ ਕਰਾਉਣ ਆਪਣਾ ਪੈਲੇਸ਼ ਦਿੱਤਾ ਗਿਆ। ਇਸ ਮੋਕੇ ਮਾਲਕ ਗੁਰਮੇਲ ਸਿੰਘ ਨੇ ਕਿਹਾ ਅਸੀ ਹਮੇਸ਼ਾ ਖੇਡਾਂ ਨੂੰ ਤਰਜੀਹ ਦਿੰਦੇ ਹਾਂ ਅਤੇ ਆਪਣਾ ਵੱਲੋਂ ਜੋ ਯੋਗਦਾਨ ਹੋਵੇ ਅਕਸਰ ਅਜਿਹੇ ਖੇਡ ਉਪਰਾਲਿਆਂ ਵਿੱਚ ਪਾਉੰਦੇ ਹਾਂ। ਕਿਹਾ ਕਿ ਗੋਗਨਾ ਨੇ ਦੁਨੀਆਂ ਭਰ ਵਿੱਚ ਪਿੰਡ ਦਾ ਨਾਮ ਚਮਕਾਇਆ ਹੈ ਅਤੇ ਸਾਨੂੰ ਗੋਗਨਾ ਤੇ ਬਹੁਤ ਮਾਣ ਹੈ। ਗੋਗਨਾ ਵੱਲੋਂ ਗੁਰਮੇਲ ਸਿੰਘ, ਮਨਪ੍ਰੀਤ ਸਿੰਘ ਦਾ ਸਮਮਾਨ ਕੀਤਾ ਗਿਆ।

ਅਜੈ ਗੋਗਨਾ ਵੱਲੋਂ ਕੀਤੇ ਐਲਾਨ ਅਨੁਸਾਰ ਪਿੰਡ ਭੁਲੱਥ ਦੇ ਦੋ ਨੋਜਵਾਨ ਪ੍ਰਦੀਪ ਘਈ – ਸਾਗਰ ਨੂੰ ਪਹਿਲਾ ਦਰਜਾ ਹਾਸਲ ਕਰਨ ਤੇ ਬਾਕੀ ਸਨਮਾਨਾਂ ਨਾਲ 5100 ਰੁਪਏ ਦਿੱਤਾ ਗਿਆ ਇਸ ਮੋਕੇ ਪਾਵਰ ਲਿਫਟਰ ਜਗਤ ਦੇ ਚਮਕਦੇ ਸਿਤਾਰੇ ਅੰਤਰਰਾਸ਼ਟਰੀ ਪਾਵਰ ਲਿਫਟਰ ਸਰਬਜੀਤ ਕੰਡਾ PAP, ਗੁਰੀ ਗਰਚਾ ਇੰਟਰਨੈਸ਼ਨਲ ਪਾਵਰ ਲਿਫਟਰ, ਜਤਿੰਦਰ ਸਿੰਘ ਹਿਆਲਾ, ਨਰੇਸ਼ ਪੁਰੀ, ਜਸਵਿੰਦਰ ਨੱਥੇਵਾਲ, ਮੰਗਲ ਹੁਸਿਆਰਪੁਰ, ਜੋਨ ਜਲੰਧਰ, ਮੋਹਿਤ ਢੱਲ, ਤੇਜਬੀਰ ਸਿੰਘ ਰਾਣਾ ਰੋਕ ਜਿੰਮ ਅੰਮ੍ਰਿਤਸਰ, ਪ੍ਰਦੀਪ ਬੱਬਰ ਦਾ ਗੋਗਨਾ ਵੱਲੋਂ ਵਿਸ਼ੇਸ ਤੋਰ ਤੇ ਸਨਮਾਨ ਕੀਤਾ ਗਿਆ ਅਤੇ ਗੋਗਨਾ ਨੇ ਕਿਹਾ ਪੰਜਾਬ ਪਾਵਰ ਲਿਫਟਰ ਦਾ ਇਹ ਲੋਕ ਸਿਹਰਾ ਹਨ ਅਤੇ ਵੱਡੀ ਕਾਬਲੀਅਤ ਦੇ ਮਾਲਕ ਹਨ। ਇਸ ਤੋਂ ਇਲਾਵਾ ਵਿਸ਼ੇਸ ਤੋਰ ਤੋ ਚਰਨਜੀਤ USA ਦਾ ਸਨਮਾਨ ਕੀਤਾ ਗਿਆ ਜੋ ਕਿ ਖਾਸ ਤੋਰ ਚੈਂਪੀਅਨਸ਼ਿਪ ਵਿੱਚ ਸਿਰਕਤ ਕਰਨ ਲਈ ਵਿਦੇਸ਼ ਤੋ ਭਾਰਤ ਆਏ ਸਨ। ਇਸ ਚੈੰਪੀਅਨਸ਼ਿਪ ਵਿੱਚ ਬਹੁਤ ਸਾਰੇ ਆਏ ਖਿਡਾਰੀਆਂ ਨੇ ਜਿੱਤ ਹਾਸਲ ਕੀਤੀ ਅਤੇ ਮੁਕਾਬਲੇ ਕਾਫੀ ਦਿਲਚਪਸ ਰਹੇ।

ਵੱਡੀ ਗਿਣਤੀ ਵਿੱਚ ਪਹੁੰਚੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਅਜੈ ਗੋਗਨਾ ਨੇ ਕਿਹਾ ਕਿ ਮੈ ਆਪਣੀ ਜਿੰਦਗੀ ਵਿੱਚ ਬਹੁਤ ਮਿਹਨਤ ਕਰਕੇ ਅੱਜ ਇਸ ਸਥਾਨ ਤੇ ਪਹੁੰਚਿਆਂ ਹਾਂ ਅਤੇ ਹਾਲਹੀ ਵਿੱਚ ਕੋਮਨਵੈਲਥ ਨਿਊਜੀਲੈੰਡ ਗੋਲਡ ਜਿੱਤਕੇ ਆਪਣੇ ਦੇਸ਼ ਦਾ ਮਾਣ ਵਧਾਇਆ ਹੈ। ਗੋਗਨਾ ਨੇ ਕਿਹਾ ਮੈਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਮੇਰੇ ਪਿਤਾ ਅੰਤਰਰਾਸ਼ਟਰੀ ਪੱਤਰਕਾਰ ਰਾਜ ਗੋਗਨਾ ਦਾ ਵੱਡਾ ਯੋਗਦਾਨ ਹੈ। ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਪਹੁੰਚਕੇ ਮੁਕਾਬਲੇ ਕੀਤੇ ਅਤੇ ਦਰਸ਼ਕਾਂ ਨੇ ਰੋਣਕ ਵਧਾਈ। ਗੋਗਨਾਂ ਨੇ ਆਏ ਮੁੱਖ ਮਹਿਮਾਨਾਂ, ਨਾਮੀ ਸ਼ਖਸੀਅਤਾਂ, ਖਿਡਾਰੀਆਂ, ਦਰਸ਼ਕਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ।

LEAVE A REPLY

Please enter your comment!
Please enter your name here