ਜਥੇਦਾਰ ਸਾਹੀ ਵੱਲੋਂ ਐਲਾਨੇ ਜਥੇਬੰਦਕ ਢਾਂਚੇ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ  ਮੜੀਆ: ਸ਼੍ਰੋਮਣੀ ਅਕਾਲੀ ਦਲ ਦੀਆਂ ਸਫ਼ਾਂ ਵਿੱਚ ਆਮ ਚਰਚਾ ਚੱਲ ਰਹੀ ਹੈ ਕਿ ਆਖਰ ਨੂੰ ਜਥੇਦਾਰ ਸਾਹੀ ਨੇ ਹੀ ਜ਼ਿਲ੍ਹਾ ਕਪੂਰਥਲਾ ਦੀ ਕਮਾਨ ਸੰਭਾਲਣੀ ਹੈ। ਕੁਝ ਚਰਚਾ ਇਹ ਰਹੀ ਕਿ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੇ ਪੂਰਾ ਜ਼ੋਰ ਲਗਾਇਆ ਗਿਆ ਹੈ ਅਤੇ ਕੁਝ ਕਪੂਰਥਲਾ ਤੇ ਲਾਇਆ ਨਜ਼ਰ ਆ ਰਿਹਾ ਹੈ। ਬਹੁਤ ਬਜ਼ੁਰਗ ਅਕਾਲੀ ਆਗੂ ਪੁੱਛਦੇ ਨਜ਼ਰ ਆਏ ਕਿ ਹਲਕਾ ਭੁਲੱਥ ਅਤੇ ਫਗਵਾੜਾ ਦੇ ਆਗੂਆਂ ਨੂੰ ਕਿਉਂ ਨਜ਼ਰ ਅੰਦਾਜ਼  ਕੀਤਾ ਗਿਆ ਹੈ। ਜਦੋਂ  ਫੋਨ ਕਰਕੇ ਜਥੇਦਾਰ  ਜੁਗਰਾਜਪਾਲ ਸਿੰਘ ਸਾਹੀ ਨੂੰ ਇਹ ਗੱਲਾਂ ਦਾ ਜਵਾਬ ਦੇਣ ਲਈ ਆਖਿਆ ਗਿਆ ਤਾਂ ਜਥੇਦਾਰ ਸਾਹੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੁਲੱਥ ਵਿੱਚ ਦੁਆਬੇ ਦੀ ਜਰਨੈਲ ਬੀਬੀ ਜਗੀਰ ਕੌਰ ਜੀ ਬੈਠੇ ਹਨ ਅਤੇ ਢੀਂਡਸਾ ਸਾਹਿਬ ਦਾ ਹੁਕਮ ਮੰਨਿਆ ਗਿਆ ਹੈ ਕਿ ਬੀਬੀ ਜਗੀਰ ਕੌਰ ਜੀ ਨੇ 42 ਵੋਟਾਂ ਲੈ ਕੇ ਬਾਦਲ ਪਰਿਵਾਰ ਦੇ ਕਫ਼ਨ ਵਿੱਚ ਆਖ਼ਰੀ ਕਿੱਲ ਠੋਕ ਦਿੱਤਾ ਹੈ।ਜੋ ਬਾਦਲ ਪਰਿਵਾਰ ਨੂੰ ਨਾਲ ਲੈ ਕੇ ਮਰੇਗਾ। ਸੋ ਜਿਥੇ ਸਾਡੀ ਕੌਮ ਦੇ ਮਹਾਨ ਜਰਨੈਲ ਬੈਠੇ ਹਨ। ਅਸੀਂ ਉਨ੍ਹਾਂ ਦੇ ਹਲਕੇ ਵਿੱਚ ਉਹਨਾਂ ਦੀ ਇਜਾਜ਼ਤ ਬਗੈਰ ਪੈਰ ਨਹੀਂ ਪਾਵਾਂਗੇ।

Advertisements

ਫਗਵਾੜਾ ਵਿਧਾਨ ਸਭਾ ਹਲਕਾ ਜਥੇਦਾਰ ਗੁਰਦਿਆਲ ਸਿੰਘ ਜੀ ਦੀ ਲੱਖਪੁਰ ਦੀ ਅਤੇ ਪਾਹਵਾ ਸਾਹਿਬ ਵੱਲੋਂ, ਉਥੇ ਵੀ ਬਹੁਤ ਜਲਦੀ ਜਥੇਬੰਧਕ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ ।ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਭਾਵਕ ਹੋ ਕੇ ਕਹਿ ਗਏ ਕਿ ਜਦੋਂ ਤੱਕ ਮੈਂ ਯੂਥ ਅਕਾਲੀ ਦਲ ਬਾਦਲ ਦਾ ਜ਼ਿਲਾ ਪ੍ਰਧਾਨ ਰਿਹਾ ਉਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਜ਼ਿਲ੍ਹਾ ਕਪੂਰਥਲਾ ਵਿੱਚ ਚਾਰ ਦੇ ਚਾਰ ਐਮ.ਐਲ.ਏ ਅਤੇ ਚਾਰੇ ਹੀ ਕੈਬਨਿਟ ਮੰਤਰੀ ਪੰਜਾਬ ਹੁੰਦੇ ਸਨ। ਇਸ ਪ੍ਰਕਾਸ ਸਿੰਘ ਬਾਦਲ ਦੇ ਨਲਾਇਕ ਸਪੁੱਤਰ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਸਾਲੇ ਰਾਹੀਂ ਪ੍ਰਧਾਨਗੀ 8 ਲੱਖ ਰੁਪਏ ਲੈ ਕੇ ਵੇਚ ਦਿੱਤੀ । ਉਸ ਤੋਂ ਬਾਅਦ ਇਹ ਦਲ ਦੇ ਪੱਲੇ ਕੀ ਰਹਿ ਗਿਆ ਹੈ? ਇਹ ਸਭ ਲੋਕ ਭਲੀ ਭਾਂਤ ਜਾਣਦੇ ਹਨ।

ਜਥੇਦਾਰ ਸਾਹੀ ਨੇ ਕਿਹਾ ਕਿ ਹੁਣ ਸਥਿਤੀ ਇਹ ਹੈ ਕਿ ਕਪੂਰਥਲਾ ਤਾਂ ਕੀ ਪੂਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਦੇ ਵੀ ਕੋਈ ਇੱਕ ਸੀਟ ਨਹੀਂ ਮਿਲਣੀ।ਇਹ ਕੰਧ ਤੇ ਲਿਖਿਆ ਹੈ। ਆਪਣੇ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ  ਸਾਬਕਾ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਜਗੀਰ ਕੌਰ , ਸ.ਸੁਖਦੇਵ ਸਿੰਘ ਢੀਂਡਸਾ,ਸ.ਰਵੀਇੰਦਰ ਸਿੰਘ , ਭਾਈ ਵਡਾਲਾ ਸਾਹਿਬ, ਭਾਈ ਮੋਹਕਮ ਸਿੰਘ  ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਫਤਿਹ ਪ੍ਰਾਪਤ ਕਰਨਗੇ। ਜਥੇਦਾਰ ਸਾਹੀ ਨੇ ਕਿਹਾ ਕਿ ਉਹ ਭਾਗਾਂ ਭਰਿਆ ਦਿਨ ਹੋਵੇਗਾ।ਜਿਸ ਦਿਨ ਬਾਦਲ ਪਰਿਵਾਰ ਦਾ ਗੁਰੂ ਦੀਆਂ ਗੋਲਕਾਂ ਤੇ ਜ਼ਮੀਨਾਂ ਦੀ ਕੀਤੀ ਲੁੱਟ ਵਾਪਿਸ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਹੱਥਾਂ ਵਿੱਚ ਹੋਵੇਗੀ ਅਤੇ ਬਾਲਾਸਰ ਫਾਰਮਾਂ ਵਰਗੇ ਸੁਖਬੀਰ ਸਿੰਘ ਗੱਪੀ ਦੇ ਪੰਜਾਬੀਆਂ ਨੂੰ ਲੁੱਟ ਕੇ ਬਣਾਈ ਜਾਇਦਾਦ ਜੱਗ ਜ਼ਾਹਿਰ ਕਰਾਂਗੇ।

LEAVE A REPLY

Please enter your comment!
Please enter your name here