ਨਿਕਸ਼ੈ ਮਿਤਰਾ ਬਣ ਕੇ ਕਰੋ ਟੀ.ਬੀ.ਮਰੀਜਾਂ ਦਾ ਸਹਿਯੋਗ: ਸਿਵਲ ਸਰਜਨ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਟੀ.ਬੀ. ਇਲਾਜਯੋਗ ਹੈ ਬਸ਼ਰਤੇ ਇਸ ਦਾ ਟ੍ਰੀਟਮੈਂਟ ਪੂਰਾ ਕੀਤਾ ਜਾਏ। ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਨੇ ਟੀ.ਬੀ. ਵਿਭਾਗ ਵਿਖੇ ਨਿਕਸ਼ੈ ਪ੍ਰੋਗਰਾਮ ਤਹਿਤ ਕਰਵਾਏ ਨਿਕਸ਼ੈ ਮਿਤਰਾ ਰਾਸ਼ਨ ਵੰਡ ਸਮਾਰੋਹ ਦੌਰਾਨ ਪ੍ਰਗਟ ਕੀਤੇ। ਵਿਭਾਗ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਉਨ੍ਹਾਂ ਦੱਸਿਆ ਕਿ ਟੀ.ਬੀ ਦੇ ਇਲਾਜ ਦੌਰਾਨ ਮਰੀਜ ਦੀ ਇਮਊਨਿਟੀ ਬਹੁਤ ਕਮਜੋਰ ਹੋ ਜਾਂਦੀ ਹੈ ਅਤੇ ਉਸ ਨੂੰ ਦਵਾਈ ਦੇ ਨਾਲ ਨਾਲ ਪੋਸ਼ਣ ਦੀ ਵੀ ਬਹੁਤ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਮਰੀਜ ਆਰਥਿਕ ਪੱਖ ਤੋਂ ਕਮਜੋਰ ਹੁੰਦੇ ਹਨ ਅਜਿਹੇ ਮਰੀਜਾਂ ਦੀ ਮਦਦ ਲਈ ਅਤੇ ਉਨ੍ਹਾਂ ਨੂੰ ਪੋਸ਼ਟਿਕ ਆਹਾਰ ਮੁੱਹਇਆ ਕਰਵਾਉਣ ਲਈ ਨਿਕਸ਼ੈ ਮਿਤੱਰਾ ਇੱਕ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਕੋਈ ਵੀ ਵਿਅਕਤੀ, ਗੈਰਸਰਕਾਰੀ ਸੰਸਥਾ ਟੀ.ਬੀ ਰੋਗੀ ਨੂੰ ਅਡਾਪਟ ਕਰ ਉਨ੍ਹਾਂ ਨੂੰ ਰਾਸ਼ਣ ਆਦਿ ਦੀ ਸਹਾਇਤਾ ਮੁੱਹਇਆ ਕਰਵਾ ਸਕਦੀ ਹੈ ਤਾਂ ਜੋ ਦਵਾਈ ਦੇ ਨਾਲ ਨਾਲ ਉਨ੍ਹਾਂ ਦਾ ਪੋਸ਼ਣ ਦਾ ਪੱੱਖ ਵੀ ਪੂਰਾ ਹੋ ਸਕੇ ਅਤੇ ਮਰੀਜ ਨੂੰ ਜਲਦੀ ਠੀਕ ਹੋਣ ਵਿਚ ਮਦਦ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਟੀ.ਬੀ.ਵਿਭਾਗ ਵਿਖੇ 5 ਮਰੀਜਾਂ ਨੂੰ ਰਾਸ਼ਣ ਦਿੱਤਾ ਗਿਆ।

Advertisements

ਸਿਵਲ ਸਰਜਨ ਡਾ.ਗੁਰਿੰਦਰਬੀਰ ਕੌਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਟੀ.ਬੀ ਮਰੀਜਾਂ ਦੇ ਨਿਕਸ਼ੈ ਮਿਤੱਰਾ ਬਣ ਕੇ ਉਨ੍ਹਾਂ ਦਾ ਸਹਿਯੋਗ ਕਰਨ । ਜਿਲਾ ਟੀ.ਬੀ ਅਫਸਰ ਡਾ.ਮੀਨਾਕਸ਼ੀ ਨੇ ਦੱਸਿਆ ਕਿ ਟੀ.ਬੀ. ਦੇ ਮਰੀਜਾਂ ਦੇ ਨਿਕਸ਼ੈ ਮਿੱਤਰਾ ਬਣ ਕੇ ਰਾਸ਼ਣ, ਇਲਾਜ ਕਿਸੇ ਵੀ ਤਰ੍ਹਾਂ ਨਾਲ ਸਹਿਯੋਗ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਟੀ.ਬੀ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ    ਪੰਕਜ਼ ਵਾਲੀਆ, ਗੁਰਪਿੰਦਰ ਜੋਲੀ, ਪ੍ਰਿਯੰਕਾ ਸ਼ਰਮਾ, ਅਵਤਾਰ ਗਿੱਲ, ਰਮੇਸ਼ ਸਿੰਘ, ਗੁਰਜੋਤ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here