ਵਾਲਮੀਕਿ ਸਮਾਜ ਨੂੰ ਜਾਣ ਬੁੱਝ ਕੇ ਵਿਕਾਸ ਤੋਂ ਦੂਰ ਰੱਖਿਆ ਗਿਆ: ਜੀਆ ਲਾਲ ਨਾਹਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਰਾਸ਼ਟਰੀ ਵਾਲਮੀਕਿ ਧਰਮਯੁੱਧ ਮੋਰਚਾ ਵਲੋਂ ਵਾਲਮੀਕਿ ਸਮਾਜ ਨੂੰ ਮਜਬੂਤ ਕਰਨ ਅਤੇ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਰਾਸ਼ਟਰੀ ਵਾਲਮੀਕਿ ਧਰਮਯੁੱਧ ਮੋਰਚਾ ਦੇ ਪ੍ਰਧਾਨ ਜ਼ਿਆ ਲਾਲ ਨਾਹਰ ਵੱਲੋਂ ਪੂਰੇ ਹਲਕੇ ਵਿਚ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਇਸੇ ਕੜੀ ਤਹਿਤ ਰਾਸ਼ਟਰੀ ਵਾਲਮੀਕਿ ਧਰਮਯੁੱਧ ਮੋਰਚਾ ਮੋਰਚੇ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਖਾਨਗਾਹ ਵਿਖੇ ਕੀਤਾ ਗਿਆ।ਜਿਸ ਵਿੱਚ ਇੱਕਜੁੱਟ ਹੋ ਕੇ ਨਸ਼ਿਆਂ ਨੂੰ ਠੱਲ ਪਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਸ਼ਹਿਰ ਭਰ ਵਿੱਚ ਅਫੀਮ,ਗਾਂਜਾ,ਚਿੱਟਾ ਅਤੇ ਮੈਡੀਕਲ ਨਸ਼ੇ ਨੂੰ ਲੈਕੇ ਸਖ਼ਤ ਰੋਸ਼ ਪ੍ਰਗਟਾਇਆ ਗਿਆ। ਇਸ ਦੇ ਨਾਲ ਹੀ ਨੌਜਵਾਨਾਂ ਵਿੱਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਤੇ ਰੋਕ ਲਗਾਉਣ ਲਈ ਇੱਕਜੁੱਟ ਹੋ ਕੇ ਇਸ ਦੇ ਵਿਰੁੱਧ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰੀਆ ਵਾਲਮੀਕਿ ਧਰਮਯੁੱਧ ਮੋਰਚਾ ਦੇ ਪ੍ਰਧਾਨ ਜੀਆ ਲਾਲ ਨਾਹਰ ਨੇ ਕਿਹਾ ਕਿ ਸ਼ਹਿਰ ਵਿਚ ਨਸ਼ੇੜੀਆਂ ਤੇ ਨਸ਼ੇ ਦੇ ਸੋਦਾਗਰਾਂ ਦੇ ਹੋਂਸਲੇ ਬੁਲੰਦ ਹੋ ਚੁੱਕੇ ਹਨ। ਸ਼ਹਿਰ ਦੇ ਲੋਕਾਂ ਨੇ ਨਸ਼ੇ ਦੇ ਸੋਦਾਗਰਾਂ ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਅਤੇ ਤਸਕਰਾਂ ਨੂੰ ਫੜਨ ਲਈ ਪੁਲਿਸ ਤੇ ਦਬਾਅ ਪਾਉਣ ਦਾ ਫੈਂਸਲਾ ਕੀਤਾ ਹੈ।

Advertisements

ਨਾਹਰ ਨੇ ਦੋਸ਼ ਲਾਇਆ ਕਿ ਸ਼ਹਿਰ ਵਿਚ ਨਾਜਾਇਜ਼ ਸ਼ਰਾਬ,ਅਫੀਮ,ਗਾਂਜਾ,ਭੁੱਕੀ,ਚਿਟਾ,ਸਮੈਕ ਅਤੇ ਮੈਡੀਕਲ ਨਸ਼ੇ ਦਾ ਕਾਰੋਬਾਰ ਫੈਲ ਰਿਹਾ ਹੈ।ਨੌਜਵਾਨ ਪੀੜੀ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ।ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰਡਾਂ ਵਿੱਚ ਨਸ਼ਾ ਸਪਲਾਈ ਘਰਾਂ ਵਿਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਨੂੰ ਜਾਣ ਬੁੱਝ ਕੇ ਵਿਕਾਸ ਤੋਂ ਦੂਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਭਗਵਾਨ ਵਾਲਮੀਕੀ ਦੇ ਆਦਰਸ਼ ਨੂੰ ਮੰਨਦੇ ਹਾਂ ਤਾਂ ਸਾਨੂੰ ਪੜ੍ਹਾਈ ਤੇ ਜ਼ੋਰ ਦੇਣਾ ਹੋਵੇਗਾ। ਦਲਿਤ ਸਮਾਜ ਨੂੰ ਜਾਣ ਬੁੱਝ ਕੇ ਸਿੱਖਿਆ ਤੋਂ ਦੂਰ ਰੱਖਿਆ ਗਿਆ।ਦਲਿਤ ਵਿਰੋਧੀ ਲੋਕ ਚਾਹੁੰਦੇ ਹਨ ਕਿ ਦਲਿਤ ਸਮਾਜ ਦੇ ਲੋਕ ਸਫ਼ਾਈ ਸੇਵਕ ਬਣਨ।ਰਾਸ਼ਟਰੀ ਵਾਲਮੀਕਿ ਧਰਮਯੁੱਧ ਮੋਰਚਾ ਦਾ ਸੁਪਨਾ ਹੈ ਕਿ ਵਾਲਮੀਕਿ ਸਮਾਜ ਦੇ ਬੱਚੇ ਡਾਕਟਰ-ਇੰਜੀਨੀਅਰ-ਵਕੀਲ ਬਣਨ।ਇਸ ਸਮਾਜ ਨੂੰ ਜਾਗਰੂਕ ਕਰਨ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਜੋ ਗੱਲ ਭਗਵਾਨ ਵਾਲਮੀਕਿ ਜੀ ਨੇ ਕਹਿ ਅਤੇ ਬਾਬਾ ਸਾਹਿਬ ਅੰਬੇਡਕਰ ਨੇ ਕਹਿ।ਦੋਹਾਂ ਨੇ ਕਿਹਾ ਕਿ ਵਿਕਾਸ ਦੀ ਕੁੰਜੀ ਸਿੱਖਿਆ ਵਿੱਚ ਹੈ।ਜਿਸ ਕਰਕੇ ਸਾਰੀਆਂ ਪਾਰਟੀਆਂ ਨੇ ਸਰਕਾਰੀ ਸਕੂਲਾਂ ਦੀ ਹਾਲਤ ਵਿਗਾੜ ਦਿੱਤੀ।ਇਸ ਮੌਕੇ ਬਲਬੀਰ ਸਿੰਘ ਬੀਰਾ,ਮੰਗਾ ਜੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here