ਕਮਿਸ਼ਨਰ ਅਨੁਪਮ ਕਲੇਰ ਨੇ ਬਜਟ ਟੀਚੇ ਤੋਂ ਵੀ ਵੱਧ ਰਿਕਾਰਡਤੋੜ ਆਮਦਨ ਨਗਰ ਨਿਗਮ ਦੇ ਖਾਤੇ ਚ ਜਮਾ ਕਰਵਾਈ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਨਗਰ ਨਿਗਮ ਕਪੂਰਥਲਾ ਦੀ ਵੱਖ ਵੱਖ ਮੱਦਾ ਦੀ ਆਮਦਨ ਵਿੱਚ ਪਿਛਲੇ ਸਾਲ ਦੀ ਆਮਦਨ ਨਾਲੋਂ ਵੱਧ ਆਮਦਨ ਮਿਤੀ 31.12.2022 ਤੱਕ ਪ੍ਰਾਪਤ ਕੀਤੀ ਗਈ ਹੈ! ਜਿਵੇੰ ਕਿ ਪ੍ਰਾਪਰਟੀ ਟੈਕਸ ਦਾ ਸਾਲ 2022-23 ਦਾ ਰੁ. 190.00 ਲੱਖ ਦਾ ਬਜਟ ਟੀਚਾ ਰੱਖਿਆ ਗਿਆ ਸੀ ਮਿਤੀ 31.12.2022 ਤੱਕ ਰੁ. 220.66 ਲੱਖ ਆਮਦਨ ਪ੍ਰਾਪਤ ਕਰ ਲਈ ਗਈ ਹੈ ਜੋ ਕਿ ਬਜਟ ਟੀਚੇ ਤੋਂ ਵੀ ਵੱਧ ਹੋ ਚੁੱਕਾ ਹੈ! ਵਿੱਤੀ ਸਾਲ ਪੂਰਾ ਹੋਣ ਵਿੱਚ ਅਜੇ 3 ਮਹੀਨੇ ਬਾਕੀ ਹਨ! ਜਦਕਿ ਪਿਛਲੇ ਵਿੱਤੀ ਸਾਲ ਮਿਤੀ 31.12.21 ਤੱਕ ਰੁ. 134.42 ਲੱਖ ਪ੍ਰਾਪਤ ਹੋਏ ਸਨ, ਇਸ  ਮੱਦ ਅਧੀਨ ਮਿਤੀ 31.12.2022 ਤੱਕ ਪਿਛਲੇ ਸਾਲ ਤੋਂ ਰੁ.86.24 ਲੱਖ ਵੱਧ ਆਮਦਨ ਪ੍ਰਾਪਤ ਹੋਈ ਹੈ! ਬਿਲਡਿੰਗ ਐਪ੍ਲੀਕੇਸ਼ਨ ਫੀਸ ਦਾ ਸਾਲ 2022-23 ਦਾ ਰੁ.300.00 ਲੱਖ ਦਾ ਬਜਟ ਟੀਚਾ ਰੱਖਿਆ ਗਿਆ ਸੀ ਮਿਤੀ 31.12.22 ਤੱਕ ਰੁ.146.42 ਲੱਖ ਆਮਦਨ ਪ੍ਰਾਪਤ ਕਰ ਲਈ ਗਈ ਹੈ ਜਦਕਿ ਪਿਛਲੇ ਵਿੱਤੀ ਸਾਲ ਮਿਤੀ 31.12.2021 ਤੱਕ ਰੁ.84.81 ਲੱਖ ਪ੍ਰਾਪਤ ਹੋਏ ਸਨ ਇਸ ਮੱਦ ਅਧੀਨ ਮਿਤੀ 31.12.22 ਤੱਕ ਪਿਛਲੇ ਸਾਲ ਤੋਂ ਰੁ.61.61 ਲੱਖ ਵੱਧ ਆਮਦਨ ਪ੍ਰਾਪਤ ਹੋਈ ਹੈ! ਰੈਂਟ ਅਤੇ ਤਹਿਬਜ਼ਾਰੀ ਦਾ ਸਾਲ 2022.23 ਦਾ ਰੁ.25.00 ਲੱਖ ਦਾ ਬਜਟ ਟੀਚਾ ਰੱਖਿਆ ਗਿਆ ਸੀ, ਮਿਤੀ 31.12.22 ਤੱਕ ਰੁ.31.49 ਲੱਖ ਆਮਦਨ ਪ੍ਰਾਪਤ ਕਰ ਲਈ ਗਈ ਹੈ! ਇਸ ਮੱਦ ਦੀ ਆਮਦਨ ਵੀ ਬਜਟ ਟੀਚੇ ਨਾਲੋਂ ਵੱਧ ਪ੍ਰਾਪਤ ਹੋ ਚੁੱਕੀ ਹੈ! ਵਿੱਤੀ ਸਾਲ ਪੂਰਾ ਹੋਣ ਚ ਅਜੇ 3 ਮਹੀਨੇ ਬਾਕੀ ਹਨ!

Advertisements

ਜਦਕਿ ਪਿਛਲੇ ਵਿੱਤੀ ਸਾਲ ਮਿਤੀ 31.12.21 ਤੱਕ ਰੁ. 11.98 ਲੱਖ ਪ੍ਰਾਪਤ ਹੋਏ ਸਨ! ਇਸ ਮੱਦ ਅਧੀਨ ਮਿਤੀ 31.12.22 ਤੱਕ ਪਿਛਲੇ ਸਾਲ ਤੋਂ ਰੁ.19.51 ਲੱਖ ਵੱਧ ਆਮਦਨ ਪ੍ਰਾਪਤ ਪ੍ਰਾਪਤ ਹੋਈ ਹੈ! ਵਿਗਿਆਪਨ ਕਰ ਦਾ ਸਾਲ 2022.23 ਦਾ ਰੁ. 45.00 ਲੱਖ ਸਾ ਬਜਟ ਟੀਚਾ ਰੱਖਿਆ ਗਿਆ ਸੀ, ਮਿਤੀ 31.12.22 ਤੱਕ ਰੁ.31.73 ਲੱਖ ਆਮਦਨ ਪ੍ਰਾਪਤ ਕਰ ਲਈ ਗਈ ਹੈ ਜਦਕਿ ਪਿਛਲੇ ਸਾਲ ਮਿਤੀ 31.12.21 ਤੱਕ ਰੁ. 20.46 ਲੱਖ ਪ੍ਰਾਪਤ ਹੋਏ ਸਨ! ਇਸ ਮੱਦ ਅਧੀਨ ਮਿਤੀ 31.12.22 ਤੱਕ ਪਿਛਲੇ ਸਾਲ ਤੋਂ ਰੁ. 11.27 ਲੱਖ ਵੱਧ ਆਮਦਨ ਪ੍ਰਾਪਤ ਹੋਈ ਹੈ! ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੇ ਚਲਦੇ ਇਹ ਆਮਦਨ ਵਿੱਚ ਵਧਾ ਸੰਭਵ ਹੋ ਸਕਿਆ ਹੈ! ਵਾਟਰ ਸਪਲਾਈ ਸ਼ਾਖਾ ਦੀ ਆਮਦਨ ਪਿਛਲੇ ਸਾਲ ਨਾਲੋਂ ਘੱਟ ਰਹੀ ਹੈ ਜਿਸਦਾ ਮੁੱਖ ਕਾਰਣ ਪਾਣੀ ਅਤੇ ਸਿਵਰੇਜ ਦੇ ਬਿੱਲਾ ਵਿੱਚ 5 ਮਰਲੇ ਤੱਕ ਦਾ ਛੂਟ ਅਤੇ ਬਕਾਇਆਜ਼ਾਤ ਦੀ ਪਿਛਲੇ ਸਾਲਾਂ ਦਿੱਤੀ ਗਈ ਮੁਆਫੀ ਮੁੱਖ ਕਾਰਣ ਹੈ!

ਕਮਿਸ਼ਨਰ ਨਗਰ ਨਿਗਮ ਜੀ ਕੋਈ ਵੀ ਨਵਾਂ ਟੈਕਸ ਦਾ ਬੋਝ ਪਾਏ ਬਿਨਾਂ ਨਗਰ ਨਿਗਮ ਦਾ ਆਮਦਨ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਨਗਰ ਨਿਗਮ ਦੇ ਲੰਬੇ ਸਮੇ ਤੋਂ ਰਿਟਾਇਰਡ/ ਮ੍ਰਿਤਕ ਕਰਮਚਾਰੀਆਂ ਦੀਆਂ ਦੇਣਦਾਰੀਆਂ ਦਾ ਨਿਪਟਾਰਾ ਵੀ ਕੀਤਾ ਗਿਆ! ਨਗਰ ਨਿਗਮ ਕਮਿਸ਼ਨਰ ਵੱਲੋਂ ਇਸ ਵਿੱਤੀ ਸਾਲ ਵਿੱਚ ਹਰ ਮੱਦ ਅਧੀਨ ਬਜਟ ਟੀਚੇਆਂ ਤੋਂ ਵੱਧ ਆਮਦਨ ਪ੍ਰਾਪਤ ਕਰਕੇ ਅਗਲੇ ਵਿੱਤੀ ਸਾਲ ਸੋਧਕੇ ਨਵੇਂ ਆਮਦਨ ਦੇ ਬਜਟ ਟੀਚੇ ਰੱਖਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਸ ਨਗਰ ਨਿਗਮ ਨੂੰ ਪ੍ਰਾਪਤ ਹੋਣ ਵਾਲੀ ਆਮਦਨ ਨਾਲ ਵੱਧ ਤੋਂ ਵੱਧ ਸ਼ਹਿਰ ਦੇ ਵਿਕਾਸ ਦੇ ਕਮ ਕੀਤੇ ਜਾ ਸਕਣ! ਇਸ ਦੇ ਨਾਲ ਹੀ ਨਗਰ ਨਿਗਮ ਕਮਿਸ਼ਨਰ ਜੀ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਵੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਬਣਦੇ ਨਗਰ ਨਿਗਮ ਦੇ ਡਿਊਜ ਸਮੇ ਸਿਰ ਜਮਾ ਕਰਵਾਏ ਜਾਣ ਤਾਂ ਜੋ ਸ਼ਹਿਰ ਵਿੱਚ ਵੱਧ ਤੋਂ ਵੱਧ ਵਿਕਾਸ ਕਰਵਾਇਆ ਜਾ ਸਕੇ!

LEAVE A REPLY

Please enter your comment!
Please enter your name here