ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਲੋਹੜੀ ਅਤੇ ਮਾਘੀ ਦੇ ਮੌਕੇ ਤੇ “ਵਿਲੱਖਣ ਧਿਆਨ ਸ਼ਿਵਿਰ” ਦਾ ਆਯੋਜਨ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। “ਦਿਵਯ ਜਯੋਤੀ ਜਾਗ੍ਰਤੀ ਸੰਸਥਾਨ” ਵੱਲੋਂ ਲੋਹੜੀ ਅਤੇ ਮਾਘੀ ਦੇ ਮੌਕੇ ਤੇ ਆਪਣੇ ਸਥਾਨਕ ਆਸ਼ਰਮ ਕਪੂਰਥਲਾ ਵਿਖੇ ਆਯੋਜਿਤ ਦੋ ਦਿਨਾਂ “ਵਿਲੱਖਣ ਧਿਆਨ ਸ਼ਿਵਿਰ” ਦਾ ਆਯੋਜਨ ਕੀਤਾ ਗਿਆ। ਜਿਸਦੇ ਪਹਿਲੇ ਦਿਨ ਸੰਸਥਾਨ ਵੱਲੋਂ “ਆਸ਼ੂਤੋਸ਼ ਮਹਾਰਾਜ ਜੀ” ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਨੇ ਦੱਸਿਆ ਕਿ 21ਵੀਂ ਸਦੀ ਦੇ ਵਿਗਿਆਨਕ ਅਤੇ ਪ੍ਰਗਤੀਵਾਦੀ ਯੁੱਗ ਵਿੱਚ ਮਨੁੱਖ ਦੇ ਪਾਸ ਭੌਤਿਕ ਸੁਖ ਸੁਵਿਧਾਵਾਂ ਤਾਂ ਹਨ ਪਰੰਤੂ ਮਾਨਸਿਕ ਸ਼ਾਂਤੀ ਨਾ ਹੋਣ ਕਾਰਣ ਮਨੁੱਖ ਅਸ਼ਾਂਤ ਅਤੇ ਚਿੰਤਾ ਤੋਂ ਗ੍ਸਿਤ ਹੈ। 

Advertisements

“ਧਿਆਨ” ਨੂੰ ਮਾਨਸਿਕ ਸ਼ਾਂਤੀ ਦਾ ਸੋਮਾ ਦੱਸਦੇ ਹੋਏ ਸਵਾਮੀ ਜੀ ਨੇ ਕਿਹਾ ਕਿ ਸਾਡੀ ਭਾਰਤੀ ਸੰਸਕ੍ਰਿਤੀ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਧਿਆਨ ਨਾਲ ਹੀ ਮਨੁੱਖ ਮਾਨਸਿਕ ਸ਼ਾਂਤੀ ਨੂੰ ਪ੍ਰਾਪਤ ਕਰ ਸਕਦਾ ਹੈ। ਪਰੰਤੂ ਅੱਜ ਦੁੱਖ ਦੀ ਗੱਲ ਹੈ ਕਿ ਮਨੁੱਖ ਨੂੰ ਧਿਆਨ ਦੀ ਵਾਸਤਵਿਕ ਕਿਰਿਆ ਦਾ ਗਿਆਨ ਨਾ ਹੋਣ ਕਾਰਨ ਮਨੁੱਖ ਅੱਖਾਂ ਬੰਦ ਕਰਕੇ ਬੈਠਣ ਨੂੰ ਹੀ ਧਿਆਨ ਸਮਝ ਲੈਂਦਾ ਹੈ, ਜਦ ਕਿ ਐਸਾ ਨਹੀਂ ਹੈ। ਧਿਆਨ ਦੀ ਕਿਰਿਆ ਤਾਂ “ਆਤਮ ਦਰਸ਼ਨ” ਦੇ ਨਾਲ ਹੀ ਸੰਪੂਰਨ ਹੁੰਦੀ ਹੈ। ਕਿਉਂ ਕਿ ਪਰਮਾਤਮਾ ਨੂੰ ਸਾਰੇ ਹੀ ਧਾਰਮਿਕ ਗ੍ਰੰਥਾਂ ਵਿੱਚ “ਜੋਤ ਸਵਰੂਪ” ਦੱਸਿਆ ਗਿਆ ਹੈ। ਜਦੋਂ ਸਾਧਕ ਆਪਣੇ ਅੰਦਰ ਹੀ ਪਰਮਾਤਮਾ ਦੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਦਾ ਹੈ ਤਾਂ ਫਿਰ ਹੀ ਮਾਨਸਿਕ ਸ਼ਾਂਤੀ ਅਤੇ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਫਿਰ ਹੀ ਪੂਰੀ ਹੁੰਦੀ ਹੈ ਧਿਆਨ ਦੀ ਸ਼ਾਸ਼ਵਤ ਪ੍ਰਕਿਰਿਆ। ਧਿਆਨ ਦੇਣ ਯੋਗ ਹੈ ਕਿ ਅੱਜ ਸੰਸਥਾਨ ਵੱਲੋਂ ਸਾਰੇ ਵਿਸ਼ਵ ਵਿੱਚ “ਧਿਆਨ ਸ਼ਿਵਿਰਾਂ” ਦਾ ਆਯੋਜਨ ਕਰਕੇ ਸੰਪੂਰਨ ਮਾਨਵ ਜਾਤੀ ਨੂੰ ਧਿਆਨ ਦੀ ਸਨਾਤਨ ਪ੍ਰਕਿਰਿਆ ਨਾਲ ਜੋੜਿਆ ਜਾ ਰਿਹਾ ਹੈ। ਸਾਧਕਾਂ ਨੇ ਸਾਮੂਹਿਕ ਧਿਆਨ ਕਰਕੇ ਮਾਨਸਿਕ ਸ਼ਾਂਤੀ ਦੀ ਪ੍ਰਾਪਤੀ ਕੀਤੀ। ਕਪੂਰਥਲਾ ਬ੍ਰਾਂਚ ਪਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਪਹੁੰਚੇ ਸਾਧਕਾਂ ਦਾ ਧੰਨਵਾਦ ਕੀਤਾ। ਕਾਰਜਕ੍ਰਮ ਦੇ ਅੰਤ ਵਿਚ ਲੰਗਰ ਪਰਸ਼ਾਦ ਦਾ ਵਿਤਰਣ ਕੀਤਾ ਗਿਆ।

LEAVE A REPLY

Please enter your comment!
Please enter your name here