ਨਸ਼ਾ ਵਿਰੋਧੀ ਲਹਿਰ ਸਬੰਧੀ ਕੱਢੀ ਜਾਣ ਵਾਲੀ ਰੈਲੀ ਬਾਰੇ ਮੋਹਤਵਾਰ ਵਿਅਕਤੀਆਂ ਨਾਲ ਕੀਤਾ ਵਿਚਾਰ-ਵਟਾਂਦਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁਹੱਲਾ ਰਹੀਮਪੁਰ ਵਿਖੇ ਆਮ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਨਸ਼ਾ ਵਿਰੋਧੀ ਲਹਿਰ ਸਬੰਧੀ ਕੱਢੀ ਜਾਣ ਵਾਲੀ ਰੈਲੀ ਬਾਰੇ ਸਭ ਮੋਹਤਵਾਰ ਵਿਅਕਤੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਇਸ ਰੈਲੀ ਦਾ ਵਿਸਥਾਰਪੂਰਕ ਰੂਟ ਵੀ ਸਾਂਝਾ ਕੀਤਾ, ਜੋ ਕਿ ਮੁਹੱਲਾ ਰਹੀਮਪੁਰ ਤੋਂ ਚੱਲ ਕੇ ਫ਼ਤਹਿਗੜ੍ਹ ਤੋਂ ਸੈਸ਼ਨ ਚੌਂਕ ਤੋਂ ਘੰਟਾ ਘਰ ਤੋਂ ਫਗਵਾੜਾ ਚੌਂਕ ਤੋਂ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਸਭ ਆਹੁਦੇਦਾਰਾਂ ਨੇ ਹੁਸ਼ਿਆਰਪੁਰ ਦੀਆਂ ਹੋਰ ਵੀ ਜਥੇਬੰਧੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ।

Advertisements

ਇਸ ਮੌਕੇ ਹਰਵਿੰਦਰ ਹੀਰਾ (ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਫੋਰਸ), ਬਲਵਿੰਦਰ ਸਿੰਘ ਬਿੰਦੀ (ਕੌਂਸਲਰ), ਸੰਜੇ ਸ਼ਰਮਾ (ਪਰਭਾਰੀ ਬ੍ਰਾਹਮਣ ਸਭਾ), ਚੰਦਨ ਲੱਕੀ (ਪ੍ਰਧਾਨ ਅੱਤਿਆਚਾਰ ਵਿਰੋਧੀ ਫਰੰਟ), ਕਰਨਜੋਤ ਆਦੀਆ (ਪ੍ਰਧਾਨ ਸਫਾਈ ਯੂਨੀਅਨ), ਡਾ ਪੀ.ਐਸ.ਮਾਨ (ਚੇਅਰਮੈਨ ਸਰਬੱਤ ਦਾ ਭਲਾ ਸੋਸਾਇਟੀ), ਅਮਰਜੀਤ ਹਮਰੋਲ (ਜਿਲ੍ਹਾ ਸ਼ਿਵਾਲਿਕ ਹਿਲਸ ਵੈਲਫੇਅਰ ਸੋਸਾਇਟੀ), ਨਰਿੰਦਰ ਨਹਿਰੂ (ਬਾਬਾ ਸਾਹਿਬ ਟਾਈਗਰ ਫੋਰਸ), ਰਾਜੀਵ ਸਾਈਂ ਜੀ, ਲੇਖਰਾਜ ਮੱਟੂ, ਅਮਰਦੀਪ ਸਿੰਘ, ਮਨੀ ਅਤੇ ਹੋਰ ਵਿਅਕਤੀ ਮੌਜੂਦ ਸਨ।

LEAVE A REPLY

Please enter your comment!
Please enter your name here