ਪਿੰਡ ਕੰਧਲਾ ਜੱਟਾਂ ਨਜ਼ਦੀਕ ਤਿੰਨ ਲੁਟੇਰੇ ਵੈਸਟਰਨ ਯੂਨੀਅਨ ਦੁਕਾਨ ਦੇ ਮਾਲਿਕ ਕੋਲੋਂ 4,30,000 ਦੀ ਨਗਦੀ ਲੁੱਟ ਹੋਏ ਫਰਾਰ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਕੰਧਲਾ ਜੱਟਾਂ ਨਜ਼ਦੀਕ ਸਵੇਰੇ ਤਿੰਨ ਲੁਟੇਰਿਆਂ ਨੇ ਵੈਸਟਰਨ ਯੂਨੀਅਨ ਦੁਕਾਨ ਚਲਾਉਣ ਵਾਲੇ ਇੱਕ ਵਿਅਕਤੀ ਕੋਲੋਂ 4,30,000 ਰੁਪਏ ਲੁੱਟ ਲਏ।

Advertisements

ਮਿਲੀ ਜਾਣਕਾਰੀ ਅਨੁਸਾਰ, ਦੁਕਾਨਦਾਰ ਜਗਜੀਤ ਸਿੰਘ ਵਾਸੀ ਪਿੰਡ ਕੰਧਾਲਾ ਜੱਟਾਂ ਆਪਣੇ ਮੋਟਰਸਾਇਕਲ ਤੇ ਆਪਣੇ ਪਿੰਡ ਤੋਂ ਅੱਡਾ ਸਰਾਂ ਸਥਿਤ ਆਪਣੀ ਵੈਸਟਰਨ ਯੂਨੀਅਨ ਦੀ ਦੁਕਾਨ ਤੇ ਆ ਰਿਹਾ ਸੀ ਤਾਂ ਇਸ ਦੋਰਾਨ ਰਾਸਤੇ ਵਿੱਚ ਹੀ ਬੈਠੇ ਲੁਟੇਰੇੇ ਦੁਕਾਨਦਾਰ ਜਗਜੀਤ ਕੋਲੋਂ ਬੈਗ ਖੋਹ ਕੇ ਫਰਾਰ ਹੋ ਗਏ। ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here