ਇੰਡੀਅਨ ਆਇਲ ਦੇ ਟੈਂਕਰ ਵਿੱਚੋਂ 10 ਕੁਇੰਟਲ 80 ਕਿਲੋ ਡੋਡਾਚੂਰਾ ਹੋਇਆ ਬਰਾਮਦ, ਡਰਾਈਵਰ ਦੀ ਭਾਲ ਜਾਰੀ

ਮੱਧ ਪ੍ਰਦੇਸ਼ (ਦ ਸਟੈਲਰ ਨਿਊਜ਼)। ਮੱਧ ਪ੍ਰਦੇਸ਼ ਦੇ ਨੀਮਚ ਤੋਂ ਤਸਕਰੀ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੰਡੀਅਨ ਆਇਲ ਦੇ ਟੈਂਕਰ ਵਿੱਚੋਂ 10 ਕੁਇੰਟਲ 80 ਕਿਲੋ ਨਾਜਾਇਜ਼ ਡੋਡਾਚੂਰਾ ਬਕਸੇ ਵਿੱਚ ਰੱਖਿਆ ਹੋਇਆ ਸੀ। ਹਾਲਾਂਕਿ, ਕਾਰਵਾਈ ਕਰਦੇ ਹੋਏ ਕੁੱਕਦੇਸ਼ਵਰ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਹ ਟੈਂਕਰ ਪਿੰਡ ਜੂਨਾਪਾਣੀ ਅਤੇ ਫੂਲਪੁਰਾ ਦੇ ਵਿਚਕਾਰ ਅਮਰੋਦ ਤੇ ਛੱਪੜ ਨੇੜੇ ਸ਼ਕੀ ਹਾਲਤ ਵਿੱਚ ਖੜ੍ਹਾ ਦੇਖਿਆ।

Advertisements

ਪੁਲਿਸ ਨੇ ਟੈਂਕਰ ਡਰਾਈਵਰ ਦੀ ਨੇੜੇ-ਤੇੜੇ ਭਾਲ ਕੀਤੀ ਪਰ ਇਹ ਨਹੀਂ ਮਿਲੀਆ, ਜਦੋਂਕਿ ਟੈਂਕਰ ਦਾ ਇੰਜਣ ਚੱਲਦਾ ਮਿਲਿਆ। ਪੁਲਿਸ ਟੀਮ ਨੇ ਟੈਂਕਰ ਦੇ ਉੱਪਰ ਚੜ੍ਹ ਕੇ ਢੱਕਣ ਖੋਲ੍ਹਿਆ ਤਾਂ ਟੈਂਕਰ ਅੰਦਰ ਕਾਲੇ ਪਲਾਸਟਿਕ ਦੇ ਥੈਲੇ ਭਰੇ ਹੋਏ ਦਿਖਾਈ ਦਿੱਤੇ। ਟੈਂਕਰ ਦੀ ਤਲਾਸ਼ੀ ਕਰਨ ਤੋਂ ਉਸ ਵਿੱਚੋਂ 10 ਕੁਇੰਟਲ 80 ਕਿਲੋ ਨਾਜਾਇਜ਼ ਡੋਡਾਚੂਰਾ ਮਿਲਿਆ। ਜਿਸ ਦੀ ਕੀਮਤ 12 ਲੱਖ ਰੁਪਏ ਦੱਸੀ ਜਾ ਰਹੀ ਹੈ। ਟੈਂਕਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਉਸ ਰੂਟ ਦਾ ਪਤਾ ਲੱਗਾ ਰਹੀ ਹੈ ਜਿਸ ਰਾਹੀਂ ਨਜ਼ਾਇਜ਼ ਨਸ਼ੀਲਾ ਪਦਾਰਥ ਲਿਜਾਇਆ ਜਾ ਰਿਹਾ ਸੀ।

LEAVE A REPLY

Please enter your comment!
Please enter your name here