ਕੈਬਿਨੇਟ ਮੰਤਰੀ ਅਰੋੜਾ ਵਲੋਂ ਲੋਕ ਸੇਵਾ ‘ਚ ਪਾਈਆਂ ਜਾ ਰਹੀਆਂ ਪੈੜਾਂ ਤੋਂ ਪ੍ਰੇਰਨਾ ਲੈਣ ਸਿਆਸਤਦਾਨ: ਬੰਗੜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ‘ਪੰਜਾਬ ਦੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੀ ਹਾਲੀਆ ਕਾਰਗੁਜ਼ਾਰੀ ਇਹ ਸਾਬਿਤ ਕਰਨ ਲਈ ਕਾਫੀ ਹੈ ਕਿ ਉਹਨਾਂ ਸਿਰਫ ਵਿਕਾਸ ਕਾਰਜਾਂ ਸਗੋਂ ਦੁਖੀ ਅਤੇ ਲੋੜਵੰਦ ਪਰਿਵਾਰਾਂ ਲਈ ਵੀ ਮਸੀਹਾ ਤੋਂ ਘੱਟ ਨਹੀਂ ਹਨ’। ਇਹ ਵਿਚਾਰ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਕੁਮਾਰ ਬੰਗੜ ਸਾਬਕਾ ਕੌਂਸਲਰ ਨੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਤਲਵਾੜਾ ਦੇ ਪਿੰਡ ਫਤਿਹਪੁਰ ਸ਼ਹੀਦ ਫੌਜੀ ਸੁਖਵਿੰਦਰ ਸਿੰਘ ਦੇ ਘਰ ਅਫਸੋਸ ਕਰਨ ਲਈ ਪੁੱਜੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਜਦੋਂ ਇਹ ਮਹਿਸੂਸ ਹੋਇਆ ਕਿ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਵਾਲੀ ਸਰਕਾਰੀ ਸਹਾਇਤਾ ਰਾਸ਼ੀ ਵਿੱਚ ਦੇਰੀ ਹੋ ਸਕਦੀ ਹੈ ਤਾਂ ਉਹਨਾਂ ਤੁਰੰਤ ਆਪਣੀ ਜੇਬ ਵਿੱਚੋਂ 50,000 ਰੁਪਏ ਦੀ ਰਾਸ਼ੀ ਪਰਿਵਾਰ ਨੂੰ ਮੌਕੇ ‘ਤੇ ਹੀ ਦੇ ਦਿੱਤੀ ਤਾਂ ਜੋ ਪਰਿਵਾਰ ਨੂੰ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਨ ‘ਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।

Advertisements

ਅਜਿਹਾ ਕਰਕੇ ਕੈਬਨਿਟ ਮੰਤਰੀ ਅਰੋੜਾ ਨੇ ਇਨਸਾਨੀਅਤ ਪ੍ਰਤੀ ਆਪਣੇ ਫਰਜ਼ਾਂ ਦੀ ਖੂਬਸੂਰਤ ਅਦਾਇਗੀ ਕੀਤੀ ਹੈ। ਸਾਬਕਾ ਕੌਂਸਲਰ ਬੰਗੜ ਨੇ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਨਗਰ ਨਿਗਮ ‘ਤੇ ਅਕਾਲੀ ਭਾਜਪਾ ਦੇ ਕਾਬਿਜ਼ ਹੋਣ ਤੋਂ ਬਾਅਦ ਪਿਛਲੇ 3 ਸਾਲਾਂ ਤੋਂ ਸ਼ਹਿਰ ਵਿੱਚ ਕੋਈ ਵੀ ਵਿਕਾਸ ਦੇ ਕੰਮ ਨੇਪਰੇ ਨਹੀਂ ਚਾੜੇ ਜਾ ਸਕੇ। ਜਦੋਂ ਇਸ ਸੰਬੰਧੀ ਸ਼ਹਿਰ ਦੀ ਜਨਤਾ ਨੇ ਕੈਬਨਿਟ ਮੰਤਰੀ ਅਰੋੜਾ ਨੂੰ ਸ਼ਿਕਾਇਤਾਂ ਕੀਤੀਆਂ ਤਾਂ ਉਹਨਾਂ ਨੇ ਇਸ ਪਾਸੇ ਤੁਰੰਤ ਧਿਆਨ ਦੇ ਕੇ ਨਾ ਸਿਰਫ ਆਰੰਭ ਕਰਵਾਇਆ ਸਗੋਂ ਇਨਾਂ ਨੂੰ ਤੁਰੰਤ ਸਮੇਂ ਸਿਰ ਮੁਕੰਮਲ ਕਰਵਾਉਣ ਦਾ ਵੀ ਦ੍ਰਿੜ ਨਿਸ਼ਚਾ ਕਰ ਲਿਆ।

ਬੰਗੜ ਨੇ ਦੱਸਿਆ ਕਿ ਜਿਨਾਂ ਇਲਾਕਿਆਂ ਵਿੱਚ ਪਿਛਲੇ ਇੱਕ ਦਹਾਕੇ ਤੋਂ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ ਨਹੀਂ ਪਈਆਂ, ਉੱਥੇ ਪਹਿਲ ਦੇ ਅਧਾਰ ‘ਤੇ ਸੀਵਰੇਜ ਅਤੇ ਪਾਣੀ ਦੀ ਸਪਲਾਈ ਦੇ ਕਾਰਜ ਆਰੰਭ ਕਰਵਾ ਦਿੱਤੇ ਗਏ ਹਨ। ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਰਾਜਨੀਤਿਕ ਲੋਕਾਂ ਨੂੰ ਅਪੀਲ ਕੀਤੀ ਕਿ ਕੈਬਨਿਟ ਮੰਤਰੀ ਅਰੋੜਾ ਵੱਲੋਂ ਸਮਾਜ ਭਲਾਈ ਅਤੇ ਲੋਕ ਸੇਵਾ ਦੇ ਖੇਤਰ ਵਿੱਚ ਪਾਈਆਂ ਜਾ ਰਹੀਆਂ ਪੈੜਾਂ ਤੋਂ ਪ੍ਰੇਰਨਾ ਹਾਸਿਲ ਕਰਕੇ ਲੋਕ ਭਲਾਈ ਦੇ ਕਾਰਜ ਕਰਨ ਲਈ ਅੱਗੇ ਆਉਣ।

LEAVE A REPLY

Please enter your comment!
Please enter your name here