ਹੁਸ਼ਿਆਰਪੁਰ ਸ਼ਹਿਰ ਲਈ ਮਾਣ ਵਾਲੀ ਗੱਲ, ਪ੍ਰਤਿਸ਼ਠਾ ਨੂੰ ਯੂਕੇ ਦੀ ਸੰਸਦ ਵਿੱਚ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਹੁਸ਼ਿਆਰਪੁਰ ਸ਼ਹਿਰ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਇੱਕ ਲੜਕੀ ਪ੍ਰਤਿਸ਼ਠਾ ਦੇਵੇਸ਼ਵਰ ਨੇ ਯੂਕੇ ਦੀ ਧਰਤੀ ਦੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਪ੍ਰਤਿਸ਼ਠਾ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਯੂਕੇ ਦੀ ਸੰਸਦ ਵਿੱਚ ਇੱਕ ਆਯੋਜਿਤ ਪ੍ਰੋਗਰਾਮ ਵਿੱਚ ਇੰਡੀਆ ਯੂਕੇ ਅਚੀਵਰਜ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਪ੍ਰਤਿਸ਼ਠਾ ਦੇ ਨਾਲ ਸਨਮਾਨ ਪਾਣ ਵਾਲੇ ਭਾਰਤ ਤੋ ਹੋਰ ਸਖਸੀਅਤਾ ਰਾਜ ਸਭਾ ਮੈਂਬਰ ਰਾਘਵ ਚੱਢਾ, ਫਿਲਮ ਅਭਿਨੇਤਰੀ ਪਰਣੀਤੀ ਚੋਪੜਾ ਵੀ ਸ਼ਾਮਿਲ ਹੋਏ।

Advertisements

23 ਸਾਲਾ ਪ੍ਰਤਿਸ਼ਠਾ ਨੇ ਯੂਕੇ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਆਪਣੀ ਪੜਾਈ ਪੂਰੀ ਕੀਤੀ ਅਤੇ ਹੁਣ ਉਹ ਇੱਕ ਯੂਨਾਈਟੇਡ ਨੇਸ਼ਨਜ਼ ਨਾਲ ਕੰਮ ਕਰ ਰਹੀ ਹੈ। ਦੱਸ ਦਈਏ ਕਿ ਪ੍ਰਤਿਸ਼ਠਾ ਸਰੀਰਕ ਤੋ ਅਸਮਰਥ ਹੋਣ ਦੇ ਬਾਵਜੂਦ ਵੀ ਬਿਨਾ ਹਿੰਮਤ ਹਾਰੇ ਵੀਲਚੇਅਰ ਤੇ ਬੈਠ ਕੇ ਹੀ ਆਪਣੀਆ ਸੇਵਾਵਾ ਦੇ ਰਹੀ ਹੈ । ਇਸਤੋ ਇਲਾਵਾ ਪ੍ਰਤੀਸ਼ਠਾ ਦੀ ਆਕਸਫੋਰਡ ਗਲੋਬਰ ਲੀਡਰਸ਼ਿਪ ਇਨੀਸ਼ੀਏਟਿਵ ਲਈ ਵੀ ਚੋਣ ਹੋਈ ਹੈ। ਪ੍ਰਤਿਸ਼ਠਾ ਦੇ ਪਿਤਾ ਬਤੌਰ ਹੁਸ਼ਿਆਰਪੁਰ ਵਿੱਚ ਡੀਐਸਪੀ ਵਜੋ ਸੇਵਾਵਾ ਨਿਭਾ ਰਹੇ ਹਨ ।

LEAVE A REPLY

Please enter your comment!
Please enter your name here