ਫੂਡ ਸੇਫਟੀ ਵਿੰਗ ਨੇ ਪੈਕ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ,ਮੈਸਰਜ਼ ਅੰਮ੍ਰਿਤ ਬੇਵਰੇਜ ਫੈਕਟਰੀ ਸੀਲ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮਾਣਯੋਗ ਕਮਿਸ਼ਨਰ, ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ ਅਭਿਨਵ ਤ੍ਰਿਖਾ ਜੀ (ਆਈ.ਏ.ਐਸ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਕਪੂਰਥਲਾ ਦੀ ਟੀਮ ਨੇ ਅੱਜ ਕਾਂਜਲੀ ਰੋਡ, ਨੇੜੇ ਚੂਹੜਵਾਲ ਚੁੰਗੀ, ਕਪੂਰਥਲਾ ਸ਼ਹਿਰ ਵਿਖੇ ਸਥਿਤ ਇੱਕ ਫੈਕਟਰੀ ਮੈਸਰਜ਼ ਅੰਮ੍ਰਿਤ ਬੇਵਰੇਜ ਨੂੰ ਸੀਲ ਕਰ ਦਿੱਤਾ, ਜੋ ਕਿ ਪੈਕ ਕੀਤੇ ਪੀਣ ਵਾਲੇ ਪਾਣੀ ਦਾ ਕਾਰੋਬਾਰ ਬਿਨ੍ਹਾ BIS ਸਰਟੀਫਿਕੇਟ ਅਤੇ FSSAL ਲਾਇਸੰਸ, ਤੋਂ ਕਰ ਰਹੀ ਸੀ। ਟੀਮ ਦੀ ਅਗਵਾਈ ਡਾ. ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ ਵੱਲੋਂ ਕੀਤੀ ਗਈ, ਜਿਸ ਵਿੱਚ ਸ੍ਰੀ ਮੁਕੁਲ ਗਿੱਲ, ਫੂਡ ਸੇਫ਼ਟੀ ਅਫ਼ਸਰ, ਕਪੂਰਥਲਾ ਵੀ ਸ਼ਾਮਲ ਸਨ। ਇਸ ਮੌਕੇ ‘ਤੇ ਪੈਕ ਕੀਤੇ ਪੀਣ ਵਾਲੇ ਪਾਣੀ ਦੇ ਡੱਬੇ 265 ਹਰ ਇੱਕ ਵਿੱਚ 200 ਮਿਲੀਲੀਟਰ ਦੇ 24 ਕੱਪ, 4500 ਖਾਲੀ ਸਮੱਗਰੀ ਵਿੱਚੋਂ 11 ਖਾਲੀ ਕੇਸ, ਭਾਵ ਪੈਕ ਕੀਤੇ ਜਾਣ ਵਾਲੇ ਕੱਪ, ਪੈਕਿੰਗ ਵਿੱਚ ਵਰਤੇ ਜਾਣ ਵਾਲੇ ਹੋਰ ਸਮਾਨ ਸਮੇਤ ਪਾਈ ਦੀ ਪੈਕਿੰਗ ਲਈ 2 ਮਸ਼ੀਨਾਂ ਮੌਜੂਦ ਸਨ। ਸੀਲਿੰਗ ਟੀਮ ਵੱਲੋਂ ਪੈਕ ਕੀਤੇ ਪੀਣ ਵਾਲੇ ਪਾਣੀ ਦਾ ਇੱਕ ਸੈਂਪਲ ਲੈਣ ਤੋਂ ਬਾਅਦ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ। ਫਰਮ ਦੇ ਮਾਲਕ ਸ੍ਰੀ ਪੰਕਜ ਤ੍ਰੇਹਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਸੀਲ ਨਾਲ ਛੇੜਛਾੜ ਨਾ ਕਰਨ ਅਤੇ ਬੀ.ਆਈ.ਐਸ ਸਰਟੀਫਿਕੇਟ ਅਤੇ ਐਫ.ਐਸ.ਐਸ.ਏ.ਆਈ. ਲਾਇਸੰਸ ਪ੍ਰਾਪਤ ਕੀਤੇ ਬਿਨਾਂ ਕਾਰੋਬਾਰ ਸ਼ੁਰੂ ਨਾ ਕਰਨ ਲਈ ਕਿਹਾ।

Advertisements

ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2011 ਦੇ ਪ੍ਰੋਹਿਬਿਸ਼ਨ ਐਂਡ ਰਿਸਟ੍ਰਿਕਸ਼ਨ ਸੇਲ ਰੈਗੂਲੇਸ਼ਨਜ਼ ਦੇ ਰੈਗੂਲੇਸ਼ਨ 2.3.4 ਦੇ ਅਨੁਸਾਰ, ਕੋਈ ਵੀ BIS (ਬਿਊਰੋ ਆਫ਼ ਇੰਡੀਅਨ ਸਟੈਂਡਰਡ) ਸਰਟੀਫਿਕੇਟ ਤੋਂ ਬਿਨਾਂ ਪੈਕ ਕੀਤੇ ਪੀਣ ਵਾਲੇ ਪਾਈ ਦਾ ਨਿਰਮਾਣ ਜਾਂ ਵਿਕਰੀ ਨਹੀਂ ਕਰ ਸਕਦਾ ਹੈ। ਟੀਮ ਨੇ ਅੱਜ ਸਾਰੇ 12 ਸੈਂਪਲ (ਜਿਵੇਂ ਕਿ ਦੁੱਧ, ਦੇਸੀ ਘਿਓ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਗੁੜ, ਸ਼ੱਕਰ ਆਦਿ) ਲਏ। ਸਾਰੇ ਸੈਂਪਲ ਸਟੇਟ ਫੂਡ ਲੈਬਾਰਟਰੀ, ਖਰੜ ਵਿਖੇ ਭੇਜੇ ਜਾਣਗੇ ਅਤੇ ਵਿਸ਼ਲੇਸ਼ਣ ਦੀ ਰਿਪੋਰਟ ਆਉਣ ‘ਤੇ ਸਬੰਧਤ ਦੇ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ ਤਾਂ ਜੋ ਨਾਗਰਿਕਾਂ ਨੂੰ ਸ਼ੁੱਧ, ਮਿਲਾਵਟ ਰਹਿਤ ਅਤੇ ਸਿਹਤਮੰਦ ਭੋਜਨ ਮਿਲ ਸਕੇ।

LEAVE A REPLY

Please enter your comment!
Please enter your name here