ਜੇਕਰ ਕੋਈ ਸ਼ਾਲੀਮਾਰ ਬਾਗ ਵਿਚ ਗੰਦਗੀ ਪਾਉਂਦਾ ਪਾਇਆ ਜਾਂਦਾ ਹੈ ਤਾਂ ਉਸਦਾ ਕੱਟਿਆ ਜਾਵੇਗਾ ਚਲਾਨ: ਸੁਸ਼ਾਂਤ ਭਾਟੀਆ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ: ਨਗਰ ਨਿਗਮ ਦੇ ਸਕੱਤਰ ਸੁਸ਼ਾਂਤ ਭਾਟੀਆ ਅਤੇ ਹੈਲਥ ਸ਼ਾਖਾ ਦੇ ਕਰਮਚਾਰੀਆਂ ਵਲੋ ਸ਼ਾਲੀਮਾਰ ਬਾਗ ਦੀ ਸਾਫ ਸਫਾਈ ਦੀ ਚੈਕਿੰਗ ਦੌਰਾਨ ਕੁੱਝ ਲੋਕਾਂ ਵਲੋ ਬਾਗ਼ ਵਿੱਚ ਗੰਦਗੀ ਫਲਾ ਕੇ ਬਾਗ਼ ਦੀ ਸੁੰਦਰਤਾ ਨੂੰ ਖ਼ਰਾਬ ਕੀਤਾ ਜਾਂਦਾ ਹੈ।

Advertisements

ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼ਾਲੀਮਾਰ ਬਾਗ ਵਿਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਾ ਫਲਾਈ ਜਾਵੇ ਅਤੇ ਨਾ ਹੀ ਅਵਾਰਾ ਪਸ਼ੂਆਂ ਨੂੰ ਚਾਰਾ ਪਾਇਆ ਜਾਵੇ ਜਿਸ ਨਾਲ ਬਾਗ਼ ਦੀ ਸੁੰਦਰਤਾ ਖ਼ਰਾਬ ਹੁੰਦੀ ਹੋਵੇ। ਜੇਕਰ ਕੋਈ ਵਿਅਕਤੀ ਸ਼ਾਲੀਮਾਰ ਬਾਗ ਵਿਚ ਗੰਦਗੀ ਪਾਉਂਦਾ ਪਾਇਆ ਜਾਂਦਾ ਹੈ ਤਾਂ ਉਸਦਾ ਚਲਾਨ ਕਟਿਆ ਜਾਵੇਗਾ ਅੱਤੇ ਲੀਗਲ ਐਕਸ਼ਨ ਵੀ ਲਿਆ ਜਾਵੇਗਾ।

LEAVE A REPLY

Please enter your comment!
Please enter your name here