ਦਾਣਾ ਮੰਡੀ ਵਿਖੇ ਖੇਤਰੀ ਸਰਸ ਮੇਲਾ 4 ਫਰਵਰੀ ਤੋਂ ਸ਼ੁਰੂ: ਡਿਪਟੀ ਕਮਿਸ਼ਨਰ ਖਹਿਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਦੇ ਨਾਲ ਲਗਦੇ ਜਿਲਾ ਗੁਰਦਾਸਪੁਰ ਦੀ ਦਾਣਾ ਮੰਡੀ ਵਿਖੇ 4 ਫਰਵਰੀ ਤੋਂ 15 ਫਰਵਰੀ ਤਕ ਲੱਗਣ ਵਾਲੇ ‘ਖੇਤਰੀ ਸਰਸ ਮੇਲਾ’2020 ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਲੋਕਾਂ ਦੀ ਸਹੂਲਤ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਲੋਕਾਂ ਨੂੰ ਚਾਹੀਦਾ ਹੈ ਕਿ ਇਸ ਮੇਲੇ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਕੀਤਾ।

Advertisements

ਗੁਰਪ੍ਰੀਤ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਖੇਤਰੀ ਸਰਸ ਮੇਲੇ’ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 500 ਤੋਂ ਜ਼ਿਆਦਾ ਕਾਰੀਗਰ ਅਤੇ 150 ਕਲਾਕਾਰ ਅਤੇ ਸਵੈ-ਸਹਾਇਤਾ ਸਕੀਮਾਂ ਦੇ ਮੈਂਬਰਾਂ ਵਲੋਂ ਆਪਣੀਆਂ ਤਿਆਰ ਕੀਤੀਆਂ ਵੱਖ-ਵੱਖ ਵਸਤਾਂ/ਕਲਾ-ਕਿ੍ਰਤੀਆਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਰਨ ਲਈ ਪੁਹੰਚ ਰਹੇ ਹਨ, ਜਿਨਾਂ ਲਈ ਸਟਾਲ ਲਗਾਏ ਗਏ ਹਨ ਅਤੇ ਪੁਹੰਚ ਰਹੇ ਕਲਾਕਾਰ ਲਈ ਸ਼ਾਨਦਾਰ ਸਟੇਜ ਅਤੇ ਲੋਕਾਂ ਦੇ ਬੈਠਣ ਲਈ ਪੰਡਾਲ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਵੱਡੀ ਤਾਦਾਦ ਵਿਚ ਪੁਹੰਚਣ ਵਾਲੇ ਲੋਕਾਂ ਦੀ ਸਹੁਲਤ ਨੂੰ ਮੁੱਖ ਰੱਖਦਿਆਂ ਵਾਹਨਾਂ ਲਈ ਪਾਰਕਿੰਗ ਬਣਾਈ ਗਈ ਹੈ ਅਤੇ ਆਵਾਜਾਈ ਨੂੰ ਮੁੱਖ ਰੱਖਦਿਆਂ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਖੇਤਰੀ ਸਰਸ ਮੇਲੇ’ ਦੌਰਾਨ ਪਿੰਡਾਂ ਵਿਚਲੇ ਪੁਰਾਤਨ ਵਿਰਸੇ ਨਾਲ ਲੋਕਾਂ ਨੂੰ ਜੋੜਿਆ ਜਾਵੇਗਾ ਤੇ ਆਪਣੀ ਸੱਭਿਆਚਰ ਹੋਰ ਪ੍ਰਫੁਲਿਤ ਹੋਵੇਗਾ। ਇਸ ਮੇਲੇ ਵਿੱਚ ਬੱਚਿਆ ਦੇ ਮਨੋਰੰਜਨ ਲਈ ਆਧੁਨਿਕ ਪੰਗੂੜੇ/ਝੂਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਮੇਲੇ ਵਿੱਚ ਰੋਜਾਨਾ ਨਾਂਮਵਰ ਕਲਾਕਾਰਾਂ ਵਲੋਂ ਅਖਾੜੇ ਲਗਾ ਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਮੇਲੇ ਵਿਚ ਸ਼ਿਰਕਤ ਕਰਨ ਵਾਲੇ ਲੋਕਾਂ ਲਈ ਪੰਜਾਬ ਅਤੇ ਵੱਖ-2 ਰਾਜਾਂ ਦੇ ਵਧੀਆ ਪਕਵਾਨਾਂ ਦੇ ਸਟਾਲ/ਫੂਡ ਕੋਰਟ ਵੀ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਜਿਸ ਨਾਲ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਤੋ ਆਏ ਲੋਕਾਂ ਨਾਲ ਆਪਸੀ ਸਾਂਝ ਹੋਰ ਵੱਧ ਸਕੇ।

LEAVE A REPLY

Please enter your comment!
Please enter your name here