ਚੇਅਰਮੈਨ ਇੰਡੀਅਨ ਨੇ ਪਿੰਡ ਪੱਖੋਵਾਲ ਵਾਸੀਆਂ ਦੀਆਂ ਮੁਸਕਲਾਂ ਸੁਣ ਮੌਕੇ ਤੇ ਹੀ ਕੀਤਾ ਹੱਲ  

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ : ਆਮ ਆਦਮੀ ਪਾਰਟੀ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਆਗੂ ਸਰੂਪ ਲਾਲ ਦੀ ਪ੍ਰਧਾਨਗੀ ਹੇਠ ਪਿੰਡ ਪੱਖੋਵਾਲ ਵਿੱਚ ਹੋਈ ਇਸ ਮੀਟਿੰਗ ਵਿੱਚ ਖਾਸ ਤੌਰ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਸੂਬਾ ਜਰਨਲ ਸਕੱਤਰ ਗੁਰਪਾਲ ਸਿੰਘ ਇੰਡੀਅਨ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਪਹੁੰਚੇ ਪਿੰਡ ਵਾਸੀਆਂ ਵੱਲੋਂ ਨਵੇਂ ਨਿਯੁਕਤ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਅਤੇ ਟੀਮ ਦਾ ਮਾਨ ਸਨਮਾਨ ਕੀਤਾ ਗਿਆ ਇਸ ਮੌਕੇ ਚੇਅਰਮੈਨ ਵੱਲੋਂ ਪਿੰਡ ਵਾਸੀਆਂ ਦੀਆਂ ਮੁਸਕਲਾਂ ਸੁਣੀਆਂ ਅਤੇ ਕਈ ਮੁਸਕਲਾਂ ਦਾ ਹੱਲ ਮੌਕੇ ਤੇ ਹੀ ਕੀਤਾ ਗਿਆ ਇੰਡੀਅਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਾਅਦੇ ਮੁਤਾਬਿਕ ਹਰੇਕ ਵਰਗ ਨੂੰ 600 ਯੂਨਿਟ ਬਿਜਲੀ ਮਾਫ਼ , ਲੋਕਾਂ ਦੇ ਮੁਫਤ ਇਲਾਜ ਲਈ ਮਹੱਲਾ ਕਲੀਨਿਕ ਖੋਲਣਾ, 13000 ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਇਕ ਵਿਧਾਇਕ ਇਕ ਪੈਨਸ਼ਨ ਲਾਗੂ ਕਰਨਾ ਅਤੇ 23000 ਦੇ ਕਰੀਬ ਨਵੀਆਂ ਨੌਕਰੀਆਂ ਦੇਣ ਨਾਲ ਕਈ ਹੋਰ ਵਾਅਦੇ ਹੁਣ ਤੱਕ ਪੂਰੇ ਕਰ ਦਿੱਤੇ ਗਏ ਹਨ

Advertisements

ਚੇਅਰਮੈਨ ਗੁਰਪਾਲ ਸਿੰਘ ਵੱਲੋਂ ਪਿੰਡ ਵਾਸੀਆਂ ਕੋਲੋਂ ਨਸ਼ੇ ਨੂੰ ਖਤਮ ਕਰਨ ਲਈ ਸਾਥ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਗਰ ਕੋਈ ਵੀ ਵਿਅਕਤੀ ਪਿੰਡ ਵਿੱਚ ਨਸ਼ਾ ਵੇਚਣ ਲਈ ਦਿਖਾਈ ਦੇਵੇ ਤਾਂ ਉਸਦੀ ਜਾਣਕਾਰੀ ਪੁਲਸ ਨੂੰ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਅਕਤੀ ਨੂੰ ਦਿਓ ਤਾਂ ਜੌ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਜਿਸ ਨਾਲ ਨਸ਼ਾ ਜੜ ਤੋਂ ਹੀ ਖਤਮ ਕੀਤਾ ਜਾ ਸਕੇ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਤੁਹਾਡੇ ਸਾਰਿਆਂ ਦੇ ਸਾਥ ਦੀ ਜਰੂਰਤ ਹੈ ਇਸ ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ, ਬਿੰਦਰ, ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੰਤੋਖ ਸਿੰਘ, ਸਵਰਨ ਸਿੰਘ, ਮੰਗਲ ਸਿੰਘ, ਸਤਪਾਲ ਸਿੰਘ, ਸਤਨਾਮ ਸਿੰਘ, ਲੱਖਾ ਸਿੰਘ, ਰਿਟਾਇਰ ਡੀ ਐਸ ਪੀ ਗੁਰਨਾਮ ਸਿੰਘ, ਅਨਮੋਲ ਕੁਮਾਰ ਗਿੱਲ, ਵਿਕਾਸ ਮੋਮੀ, ਕੁਲਵੰਤ ਔਜਲਾ, ਹਰਵਿੰਦਰ ਸੁਖ, ਜਗਦੇਵ ਥਾਪਰ ਮਾਸਟਰ ਕੁਲਵਿੰਦਰ ਸਿੰਘ ਚਾਹਲ, ਸਰੂਪ ਲਾਲ, ਬਿੱਲੂ ਸ਼ਹਿਰੀਆਂ,ਵਿਜੇ ਕੁਮਾਰ, ਦਲਵੀਰ ਸਿੰਘ ਰਾਣਾ ਮੀਡੀਆ ਇੰਚਾਰਜ ਜਤਿਨ ਕੌਂਡਲ ਆਦਿ ਮੈਂਬਰ ਸ਼ਾਮਿਲ ਹੋਏ।

LEAVE A REPLY

Please enter your comment!
Please enter your name here