ਮੋਟੇ ਅਨਾਜਾਂ ਦੀ ਖੇਤੀ ਨੂੰ ਉਤਸਾਹਿਤ ਕਰਨ ਲਈ ਹੋਣਗੇ ਉਪਰਾਲੇ: ਡਿਪਟੀ ਕਮਿਸ਼ਨਰ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਦੁਨੀਆਂ ਭਰ ਵਿਚ ਮੋਟੇ ਅਨਾਜਾਂ ਪ੍ਰਤੀ ਜਨਜਾਗਰੂਕਤਾ ਅਤੇ ਇੰਨ੍ਹਾਂ ਦੀ ਪੈਦਾਵਾਰ ਨੂੰ ਉਤਸਾਹਿਤ ਕਰਨ ਲਈ ਸਾਲ 2023 ਨੂੰ ਮੋਟੇ ਅਨਾਜਾਂ ਸਬੰਧੀ ਅੰਤਰ—ਰਾਸ਼ਟਰੀ ਸਾਲ ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਫਾਜਿ਼ਲਕਾ ਜਿ਼ਲ੍ਹੇ ਵਿਚ ਮੋਟੇ ਅਨਾਜਾਂ ਦੀ ਖੇਤੀ ਨੂੰ ਉਤਸਾਹਿਤ ਕਰਨ ਲਈ ਉਪਰਾਲੇ ਕੀਤੇ ਜਾਣਗੇ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਦਿੱਤੀ ਹੈ।

Advertisements

ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਕਿਹਾ ਕਿ ਮੋਟੇ ਅਨਾਜ ਵਾਲੀਆਂ ਫਸਲਾਂ ਘੱਟ ਪਾਣੀ ਨਾਲ ਪੱਕਦੀਆਂ ਹਨ ਅਤੇ ਇਹ ਜਿ਼ਲ੍ਹੇ ਵਿਚ ਸਰਕਾਰ ਦੇ ਫਸਲੀ ਵਿਭਿਨੰਤਾ ਪ੍ਰੋਗਰਾਮ  ਦਾ ਅਧਾਰ ਬਣ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੋਟੇ ਅਨਾਜ ਦੀ ਖੇਤੀ ਸਾਡੀ ਪੁਰਾਤਨ ਭਾਰਤੀ ਖੇਤੀ ਦਾ ਪ੍ਰਮੁੱਖ ਹਿੱਸਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦ ਕਿਸਾਨ ਆਪਣੀ ਜਮੀਨ ਵਿਚ ਵੱਖ ਵੱਖ ਬਦਲਵੀਆਂ ਫਸਲਾਂ ਦੀ ਕਾਸਤ ਕਰਦੇ ਹਨ ਤਾਂ ਜਮੀਨ ਦੀ ਉਪਜਾਊ ਸ਼ਕਤੀ ਤੇ ਵੀ ਅਸਰ ਨਹੀਂ ਪੈਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸਾਨਾਂ ਨੂੰ ਮੋਟੇ ਅਨਾਜਾਂ ਦੀ ਖੇਤੀ ਸਬੰਧੀ ਪ੍ਰੇਰਿਤ ਕਰੇ ਅਤੇ ਕਿਸਾਨਾਂ ਨੂੰ ਮੋਟੇ ਅਨਾਜਾਂ ਦੀ ਖੇਤੀ ਸਬੰਧੀ ਸਾਰੀ ਤਕਨੀਕੀ ਜਾਣਕਾਰੀ ਮੁਹਈਆ ਕਰਵਾਏ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਮੋਟੇ ਅਨਾਜਾਂ ਦੀ ਖੇਤੀ ਹੇਠ ਕੁਝ ਰਕਬਾ ਲਿਆਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰਾਂ ਨਾਲ ਰਾਬਤਾ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਮੋਟੇ ਅਨਾਜਾਂ ਨੂੰ ਆਪਣੀ ਰੋਜਮਰਾਂ ਦੀ ਖੁਰਾਕ ਦਾ ਹਿੱਸਾ ਵੀ ਬਣਾਉਣ। ਉਨ੍ਹਾਂ ਨੇ ਕਿਹਾ ਕਿ ਮੋਟੇ ਅਨਾਜ ਸਿਹਤ ਲਈ ਬਹੁਤ ਲਾਭਕਾਰੀ ਹਨ ਅਤੇ ਇੰਨ੍ਹਾਂ ਤੋਂ ਬਹੁਤ ਹੀ ਪੌਸਟਿਕ ਅਤੇ ਸਵਾਦ ਪਕਵਾਨ ਤਿਆਰ ਹੁੰਦੇ ਹਨ।

LEAVE A REPLY

Please enter your comment!
Please enter your name here