ਵਿਦੇਸ਼ ਭੇਜਣ ਦੇ ਨਾਂ ਤੇ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਜਸਵਿੰਦਰ ਸਿੰਘ ਖਿਲਾਫ ਮਾਮਲਾ ਦਰਜ

ਹਰਿਆਣਾ (ਦ ਸਟੈਲਰ ਨਿਊਜ਼): ਥਾਣਾ ਹਰਿਆਣਾ ਪੁਲਿਸ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ।ਇਸ ਸਬੰਧੀ ਪੁਿਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਨੀ ਕੁਮਾਰ ਪੁੱਤਰ ਦਲਜੀਤ ਕੁਮਾਰ ਵਾਸੀ ਬਸੀ ਬੱਲੋਂ ਥਾਣਾ ਹਰਿਆਣਾ ‘ਤੇ ਰਣਜੀਤ ਕੁਮਾਰ ਪੁੱਤਰ ਸਿਕੰਦਰੀ ਲਾਲ ਵਾਸੀ ਬਸੀ ਬੱਲੋਂ ‘ਤੇ ਅਰੁਣ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਬਸੀ ਬੱਲੋਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਉਰਫ ਨਾਨੋ ਪੁੱਤਰ ਰਜਿੰਦਰ ਸਿੰਘ ਬੱਸੀ ਜਲਾਲੀਵਾਲ ਤਹਿਸੀਲ ਰਾਏਕੋਟ ਜਗਰਾਉਂ ਤਹਿਸੀਲ ਰਾਏਕੋਟ ਜਗਰਾਓਂ ਜ਼ਿਲਾ ਲੁਧਿਆਣਾ ਜੋ ਕਿ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਧੋਖਾਧੜੀ ਕਰਦਾ ਹੈ ।ਉਨ੍ਹਾਂ ਦੱਸਿਆ ਕਿ ਉਕਤ ਏਜੰਟ ਨੇ ਉਨ੍ਹਾਂ ਪਾਸੋਂ 60-60 ਹਜ਼ਾਰ ਰੁਪਏ ਵਿਦੇਸ਼ ਭੇਜਣ ਦੇ ਨਾਂ ਤੇ ਲੈ ਲਏ ਤੇ ਇਸ ਤੋਂ ਇਲਾਵਾ ਉਕਤ ਏਜੰਟ ਉਨ੍ਹਾਂ ਪਾਸੋਂ ਪ੍ਰਤੀ ਵਿਅਕਤੀ 25-30 ਹਜ਼ਾਰ ਰੁਪਏ ਹੋਰ ਲੈ ਗਿਆ ।

Advertisements

ਉਨ੍ਹਾਂ ਕਿਹਾ ਕਿ ਇਸ ਧੋਖੇਬਾਜ਼ ਏਜੰਟ ਨੇ ਨਕਲੀ ਵੀਜ਼ਾ ਦਿਖਾਕੇ ਉਨ੍ਹਾਂ ਕੋਲੋਂ ਰਕਮ ਵਸੂਲੀ ਸੀ ‘ ਤੇ ਜਦੋਂ ਉਹ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਤਾਂ ਚੈਕਿੰਗ ਤੋਂ ਪਤਾ ਲੱਗਿਆ ਕਿ ਵੀਜਾ ਤੇ ਟਿਕਟਾਂ ਜਾਅਲੀ ਹਨ ।ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਜਾਣ ਲਈ ਪੈਸੇ ਉਧਾਰ ਲਏ ਸਨ ਤੇ ਸਾਰੇ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਉਨ੍ਹਾਂ ਦੱਸਿਆ ਕਿ ਧੋਖਾਧੜੀ ਕਰਨ ਤੋਂ ਬਾਅਦ ਉਕਤ ਏਜੰਟ ਦਾ ਫ਼ੋਨ ਨੰਬਰ ਵੀ ਬੰਦ ਆ ਰਿਹਾ ਹੈ ਤੇ ਉਨਾਂ੍ਹ ਦਾ ਏਜੰਟ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਇਸ ਸਬੰਧੀ ਥਾਣਾ ਹਰਿਆਣਾ ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਏਜੰਟ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here