ਜਗਤ ਪੰਜਾਬੀ ਸਭਾ ਕਨੇਡਾ ਵੱਲੋ ਹੁਸ਼ਿਆਰਪੁਰ ਜਿਲੇ ਦੀਆਂ ਸਿਰਮੌਰ ਸਖਸ਼ੀਅਤਾਂ ਦਾ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜਗਤ ਪੰਜਾਬੀ ਸਭਾ ਕਨੇਡਾ ਵੱਲੋ ਹੁਸ਼ਿਆਰਪੁਰ ਜਿਲੇ ਦੀਆਂ ਸਿਰਮੌਰ ਸਖਸ਼ੀਅਤਾਂ ਦਾ ਸਨਮਾਨ ਸਮਾਰੋਹ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਵਿਖੇ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ਸ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸ ਜੀ ਪੀ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਸਨ। ਸੰਸਥਾ ਦੇ ਚੇਅਰਮੈਨ ਸ ਅਜੈਬ ਸਿੰਘ,ਪ੍ਰਧਾਨ ਸ ਸਰਦੂਲ ਸਿੰਘ ਅਤੇ ਮੈਡਮ ਕਿਰਨਪ੍ਰੀਤ ਕੌਰ ਧਾਮੀ ਜੀ ਨੇ ਆਈਆਂ ਹੋਈਆਂ ਸਖ਼ਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ।

Advertisements

ਸਮਗਾਮ ਵਿੱਚ ਬਾਬਾ ਨਰਿੰਦਰ ਸਿੰਘ ਜੱਸਲ ਸ਼ਿਵ ਨਾਮਦੇਵ ਆਪਣਾ ਘਰ ਵਾਲੇ , ਭਾਈ ਬਰਿੰਦਰ ਸਿੰਘ ਮਸੀਤੀ ਇੰਚਾਰਜ ਨੇਤਰਦਾਨ ਸੰਸਥਾ ਟਾਂਡਾ , ਸਟਾਰ ਕੱਪਲ ਡੋਨਰ ਬਹਾਦਰ ਸਿੰਘ ਸਿੱਧੂ – ਜਤਿੰਦਰ ਕੌਰ ਸਿੱਧੂ, ਸ ਹਰਜਿੰਦਰ ਸਿੰਘ ਹਰਗੜ੍ਹੀਆ ਜੀ ਅਤੇ ਹੋਰ ਵੀ ਵੱਖ ਵੱਖ ਖੇਤਰਾਂ ਵਿੱਚ ਕਾਰਜ ਕਰਨ ਵਾਲੀਆਂ ਜ਼ਿਲੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here