ਪੀ.ਡੀ.ਏ. ਕੰਪਲੈਕਸ ਵਿਖੇ ਲਗਾਇਆ ਪਲਾਟਾਂ/ਬਿਲਡਿੰਗਾਂ ਨੂੰ ਰੈਗੂਲਰ ਕਰਨ ਲਈ ਕੈਂਪ

ਪਟਿਆਲਾ(ਦ ਸਟੈਲਰ ਨਿਊਜ਼): ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ.ਡੀ.ਏ) ਵੱਲੋਂ ਆਮ ਲੋਕਾਂ ਅਤੇ ਡਿਵੈਲਪਰਾਂ ਦੀ ਸਹੂਲਤ ਲਈ ਅਣ-ਅਧਿਕਾਰਤ ਕਲੋਨੀਆਂ ਅਤੇ ਅਣ-ਅਧਿਕਾਰਤ ਕਲੋਨੀਆਂ ਵਿੱਚ ਪੈਂਦੇ ਪਲਾਟਾਂ/ਬਿਲਡਿੰਗਾਂ ਨੂੰ ਰੈਗੂਲਰ ਕਰਨ ਲਈ ਕੈਂਪ ਲਗਾਇਆ ਗਿਆ। ਇਸ ਪਹਿਲਕਦਮੀ ਦਾ ਉਦੇਸ਼ ਬਿਨੈ-ਪੱਤਰਾਂ ਵਿੱਚ ਕਮੀਆਂ, ਲਗਾਏ ਗਏ ਇਤਰਾਜ਼ਾਂ ਦੇ ਜਵਾਬਾਂ ਨੂੰ ਸਵੀਕਾਰ ਕਰਨਾ ਅਤੇ ਉਹਨਾਂ ਮਾਮਲਿਆਂ ਵਿੱਚ ਐਨ.ਓ.ਸੀ. ਜਾਰੀ ਕਰਨਾ ਹੈ ਜਿਨ੍ਹਾਂ ਦੇ ਸਬੰਧ ਵਿੱਚ ਸਾਰੀਆਂ ਰਿਪੋਰਟਾਂ ਪ੍ਰਾਪਤ ਹੋ ਚੁੱਕੀਆਂ ਹਨ। ਇਹ ਕੈਂਪ ਸ਼ਨੀਵਾਰ ਅਤੇ ਐਤਵਾਰ ਨੂੰ ਜਨਤਕ ਛੁੱਟੀਆਂ ਨੂੰ ਛੱਡ ਕੇ ਮਿਤੀ 9 ਫਰਵਰੀ ਤੋ ਮਿਤੀ 14 ਫਰਵਰੀ 2023 ਤੱਕ ਤਹਿ ਕੀਤਾ ਗਿਆ ਹੈ।
ਕੈਂਪ ਦੇ ਅੱਜ ਪਹਿਲੇ ਦਿਨ ਕਲੋਨੀਆਂ ਅਤੇ ਪਲਾਟਾਂ ਦੀ ਰੈਗੂਲਰਾਈਜੇਸ਼ਨ ਸਬੰਧੀ ਮੁੱਦਿਆਂ ਦੇ ਹੱਲ ਲਈ ਪੀਡੀਏ ਕੰਪਲੈਕਸ ਵਿੱਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਮਸਲਿਆਂ ਦੇ ਜਲਦੀ ਹੱਲ ਲਈ ਕੈਂਪ ਵਿੱਚ ਫ਼ੈਸਲੇ ਲੈਣ ਵਾਲੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਕੈਂਪ ਦੇ ਪਹਿਲੇ ਦਿਨ ਲਗਭਗ 30 ਐਨ.ਓ.ਸੀ. ਜਾਰੀ ਕੀਤੇ ਗਏ।

Advertisements

LEAVE A REPLY

Please enter your comment!
Please enter your name here