ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਵੀ.ਪੀ.ਆਰ.ਟੀ.ਸੀ ਦੇ ਸਮੂਹ ਵਰਕਰਾਂ ਦੀ ਨਹੀਂ ਦਿੱਤੀ ਤਨਖਾਹ: ਗਰਪ੍ਰੀਤ ਪੰਨੂੰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਸੂਬਾ ਕਮੇਟੀ ਨੇ ਪ੍ਰੈਸ ਨੋਟ ਜਾਰੀ ਕਰਦੇ ਸੂਬਾ ਆਗੂ ਗਰਪ੍ਰੀਤ ਸਿੰਘ ਪੰਨੂੰ ਨੇ  ਕਿਹਾ ਕਿ ਪੰਜਾਬ ਸਰਕਾਰ ਆਪਣਾ ਵੋਟ ਬੈਂਕ ਬਣਾਉਣ ਲਈ ਔਰਤਾਂ ਨੂੰ  ਪੀ.ਆਰ.ਟੀ.ਸੀ ਅਤੇ ਪਨਬਸ ਦੇ ਵਿੱਚ ਫਰੀ ਸਫ਼ਰ ਸਹੂਲਤ ਦੇ ਰਹੀ ਹੈ । ਪਰ ਸਹੀ ਸਮੇਂ ਤੇ ਪੈਸਾ ਰਲੀਜ਼ ਨਹੀਂ ਕੀਤਾ ਜਾ ਰਿਹਾ। ਜੇਕਰ ਇਹ ਹਾਲ ਰਿਹਾ ਉਹ ਦਿਨ ਦੂਰ ਨਹੀਂ ਜਦੋਂ ਪੀ. ਆਰ.ਟੀ.ਸੀ. ਅਤੇ ਪਨਬਸ ਦਾ ਭੁੱਠ ਗੁਲ ਹੋ ਜਾਵੇਗਾ। ਸਰਕਾਰ ਸਰਕਾਰੀ ਵਿਭਾਗਾਂ ਨੂੰ ਖਤਮ ਕਰ ਦੇਣਾ ਚਾਹੁੰਦੀ ਹੈ। ਪ੍ਰਾਈਵੇਟ ਘਰਾਣਿਆਂ ਨੂੰ ਫਾਇਦਾ ਦੇਣਾ ਚਹੁੰਦੀ ਹੈ । ਪੈਸੇ ਦੀ ਘਾਟ ਕਾਰਣ  ਵਰਕਸ਼ਾਪ ਦੇ ਵਿੱਚ ਸਹੀ ਸਮੇਂ ਤੇ ਸਪੇਅਰ ਪਾਰਟ ਨਹੀਂ ਆ ਰਹੇ। ਜਿਸ ਕਾਰਣ ਬੱਸਾਂ ਖੜੀਆਂ ਰਹਿੰਦੀਆਂ ਹਨ। ਸਰਕਾਰ ਸਰਕਾਰੀ ਵਿਭਾਗਾਂ ਦੇ ਵੱਲ ਧਿਆਨ ਦੇਵੇ ਤਾਂ ਜ਼ੋ ਪੰਜਾਬ ਦੀ ਨੌਜਵਾਨੀ ਜ਼ੋ ਵਿਦੇਸ਼ਾਂ ਨੂੰ ਜਾ ਰਹੀ ਹੈ। ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਪੱਕਾ ਰੁਜ਼ਗਾਰ ਦੇਵੇ ਪੰਜਾਬ ਸਰਕਾਰ ਪੰਜਾਬ ਟਰਾਂਸਪੋਰਟ ਮੰਤਰੀ ਅੰਕੜਿਆਂ ਮੁਤਾਬਿਕ ਪਿਛਲੇ ਸਰਕਾਰ ਨਾਲ ਟਰਾਂਸਪੋਰਟ ਵਿਭਾਗ ਨੂੰ ਮੁਨਾਫ਼ੇ ਦੇ ਵਿੱਚ ਦੱਸ ਰਹੇ ਨੇ ਪਰ ਸਰਕਾਰ ਵੱਲੋਂ ਸਮੇਂ ਸਿਰ ਪੈਸਾ ਰਲੀਜ਼ ਨਹੀਂ ਕੀਤਾ ਜਾ ਰਿਹਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਪਿੱਛਲੇ ਸਰਕਾਰ ਨਾਲੋਂ 41% ਵਾਧੇ ਦੇ ਵਿੱਚ ਦੱਸ ਰਹੇ ਹਨ । ਫਿਰ ਵਰਕਰ ਨੂੰ ਤਨਖਾਹਾਂ ਸਮੇਂ ਸਿਰ ਕਿਉ ਨਹੀ ਦਿੱਤੀਆਂ ਜਾ ਰਹੀਆਂ 1/03/2020 ਤੋਂ ਬਣਦਾ ਬਕਾਇਆ ਅੱਜ ਲਗਭਗ 2 ਸਾਲ ਬੀਤ ਚੁੱਕੇ ਨੇ ਹੁਣ ਤੱਕ ਵਿਭਾਗ ਨੇ ਕੱਚੇ ਮੁਲਾਜ਼ਮਾਂ ਦਾ ਨਹੀਂ ਦਿੱਤਾ। ਜਿਸ ਦੀ ਮੰਗ ਵਾਰ-ਵਾਰ ਕਰਨ ਤੇ ਵੀ ਨਹੀਂ ਦਿੱਤਾ ਜਾ ਰਿਹਾ ।

Advertisements

ਜਰਨਲ ਸਕੱਤਰ ਹਰਪਾਲ ਸਿੰਘ ਭੁੱਲਰ  ਨੇ ਕਿਹਾ ਕਿ ਜੇਕਰ ਸਰਕਾਰ ਨੇ ਪੀ.ਆਰ.ਟੀ. ਸੀ ਦਾ ਬਣਦਾ ਬਕਾਇਆ ਜਲਦੀ ਰਲੀਜ਼ ਨਾ ਕੀਤਾ ਤਾਂ ਪੰਜਾਬ ਰੋਡਵੇਜ਼/ਪਨਬਸ/ਪੀ. ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਨੂੰ ਸੰਘਰਸ਼ ਦੇ ਰਾਹ ਤੁਰਨਾ ਪਵੇਗਾ ਕਿਉਂਕਿ ਕਿ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਪਹਿਲਾਂ ਹੀ ਬਹੁਤ ਘੱਟ ਨੇ ਜਿਸ ਦੇ ਤਹਿਤ ਘਰਾਂ ਦਾ ਗੁਜਾਰੇ ਮੁਸ਼ਕਲ ਨਾਲ ਚੱਲ ਰਹੇ ਹਨ । ਅੱਜ ਦੀ ਮਹਿਗਾਈ ਦੇ  ਸਮੇਂ ਦੇ ਵਿੱਚ 12/15 ਹਜ਼ਾਰ ਨਾਲ ਘਰਾਂ ਦੇ ਨਹੀਂ ਚੱਲ ਸਕਦਾ । ਜਿਸ ਦੇ ਕਾਰਣ ਵਰਕਰਾ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਦੂਜੇ ਪਾਸੇ ਰੈਗੂਲਰ ਮੁਲਾਜ਼ਮ ਅਤੇ ਪੈਨਸ਼ਨਰਾਂ ਨੂੰ ਵੀ ਸਮੇਂ ਸਿਰ ਤਨਖਾਹ ਨਹੀਂ ਦੇ ਰਹੀ ਤੇ 20%ਪਿਛਲੀ ਤਨਖਾਹ ਵੀ ਨਹੀਂ ਦਿੱਤੀ । ਜੇਕਰ ਸਰਕਾਰ ਨੇ ਸਮੇਂ ਸਿਰ ਪੈਸਾ ਨਾ ਦਿੱਤਾ ਤੇ ਵਰਕਰਾਂ ਦੀਆਂ ਤਨਖਾਹਾਂ ਨਾ ਪਾਇਆ ਗਈਆ ਤਾਂ ਆਉਣ ਵਾਲੀ 16 ਫਰਵਰੀ ਨੂੰ ਪੀ.ਆਰ.ਟੀ.ਸੀ ਦੇ ਦੋ ਘੰਟੇ ਬੱਸ ਸਟੈਂਡ ਬੰਦ ਕੀਤੇ ਜਾਣਗੇ ਜੇਕਰ ਫਿਰ ਵੀ ਮੱਸਲਾ ਹੱਲ ਨਾ ਹੋਇਆ ਫਿਰ  (ਤਨਖਾਹ ਨਹੀਂ ਤਾਂ ਕੰਮ ਨਹੀਂ) ਦੀ ਅਵਾਜ਼ ਬੁਲੰਦ ਦੀ ਕਰਕੇ ਪਹਿਰਾ ਦਿੱਤਾ ਜਾਵੇਗਾ  ਇਸ ਮੌਕੇ ਸਰਪ੍ਰਸਤ ਹਰਜੀਤ ਸਿੰਘ ਹੀਰਾ , ਚੇਅਰਮੈਨ ਬਗ਼ੀਚਾ ਸਿੰਘ, ਪ੍ਰੈਸ ਸਕੱਤਰ ਮੁਕੇਸ਼ ਕਾਲੀਆਂ , ਕਮਲਜੀਤ ਸਿੰਘ ਵਰਕਸ਼ਾਪ ਮੀਤ ਪ੍ਰਧਾਨ ਕੈਸ਼ੀਅਰ ਗੁਰਮੀਤ ਸਿੰਘ ਭੁੱਲਰ  ਆਦਿ ਆਗੂ ਸ਼ਾਮਲ ਹੋਏ ।

LEAVE A REPLY

Please enter your comment!
Please enter your name here