ਔਰਤਾਂ ‘ਚ ਕੈਂਸਰ ਦੀ ਬਿਮਾਰੀ ‘ਤੇ ਮਾਹਰਾਂ ਨੇ ਕੀਤੀ ਚਰਚਾ

ਪਟਿਆਲਾ, (ਦ ਸਟੈਲਰ ਨਿਊਜ਼)। ਭਾਟੀਆ ਹਸਪਤਾਲ ਅਤੇ ਭਾਟੀਆ ਕੈਂਸਰ ਸੈਂਟਰ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਦੇ ਸਹਿਯੋਗ ਨਾਲ ਗਾਇਨੀਕੋਲੋਜੀਕਲ ਕੈਂਸਰ ‘ਤੇ ਇੱਕ ਸੀਐਮਈ ਦਾ ਆਯੋਜਨ ਕਰਵਾਇਆ ਗਿਆ। ਜਿਸ ਦੇ ਅਕਾਦਮਿਕ ਸੈਸ਼ਨਾਂ ਦੌਰਾਨ ਗਾਇਨਾਕੌਲੋਜੀ, ਸਰਜੀਕਲ ਓਨਕੋਲੋਜੀ, ਰੇਡੀਏਸ਼ਨ ਔਨਕੋਲੋਜੀ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਖੇਤਰ ਵਿੱਚ ਮੁਹਾਰਤ ਰੱਖਣ ਵਾਲੇ 150 ਦੇ ਕਰੀਬ ਡਾਕਟਰਾਂ ਨੇ ਭਾਗ ਲਿਆ। .ਭਾਟੀਆ ਹਸਪਤਾਲ ਵਿਖੇ ਹੋਏ ਸਮਾਗਮ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪੰਜਾਬ ਇਕਾਈ ਦੇ ਪ੍ਰਧਾਨ ਡਾ. ਭਗਵੰਤ ਸਿੰਘ ਅਤੇ ਆਈ.ਐਮ.ਏ. ਦੀ ਪਟਿਆਲਾ ਇਕਾਈ ਦੇ ਪ੍ਰਧਾਨ ਡਾ: ਚੰਦਰਮੋਹਿਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

Advertisements

ਸੈਮੀਨਾਰ ਦੌਰਾਨ ਮਾਹਰਾਂ ਨੇ ਗਾਇਨੀਕੋਲੋਜੀਕਲ ਕੈਂਸਰ ਦੇ ਖੇਤਰ ਵਿੱਚ ਕੈਂਸਰ ਜਾਗਰੂਕਤਾ, ਰੋਕਥਾਮ, ਜਲਦੀ ਪਤਾ ਲਗਾਉਣ, ਬਚਾਅ, ਇਲਾਜ ਅਤੇ ਸਿਖਲਾਈ ‘ਤੇ ਜ਼ੋਰ ਦਿੱਤਾ। ਇਸ ਮੌਕੇ ਸਰਜੀਕਲ ਔਨਕੋਲੋਜਿਸਟ ਡਾ: ਕੰਵਰਨੀਤ ਸਿੰਘ ਨੇ ਕਿਹਾ ਕਿ ਔਰਤਾਂ ਵਿੱਚ ਗਾਇਨੀਕੋਲੋਜੀਕਲ ਕੈਂਸਰ ਬਾਰੇ ਜਾਗਰੂਕਤਾ ਦੀ ਲੋੜ ਹੈ ਕਿਉਂਕਿ ਇਹ ਔਰਤਾਂ ਵਿੱਚ ਸਭ ਤੋਂ ਵੱਧ ਆਮ ਕੈਂਸਰ ਹੈ। ਬਹੁਤ ਸਾਰੀਆਂ ਔਰਤਾਂ ਸਮਾਜਿਕ ਕਲੰਕ ਕਾਰਨ ਇਲਾਜ ਲਈ ਨਹੀਂ ਆਉਂਦੀਆਂ।

ਸੈਮੀਨਾਰ ਦੌਰਾਨ ਡਾ. ਖੁਸ਼ਪ੍ਰੀਤ ਕੌਰ, ਡਾ. ਗੁਰਦੀਪ ਕੌਰ, ਡਾ. ਅਜੂ ਗੁਪਤਾ, ਡਾ. ਬੇਅੰਤ ਸਿੰਘ, ਡਾ. ਅਰਵਿੰਦਰ ਕੌਰ ਨੇ ਕੈਂਸਰ ਦੀਆਂ ਵੱਖ-ਵੱਖ ਸਰਜਰੀਆਂ ਅਤੇ ਕੈਂਸਰ ਦੇ ਇਲਾਜ਼ ਵਿਚ ਹੋਏ ਸੁਧਾਰਾਂ ਬਾਰੇ ਚਰਚਾ ਕੀਤੀ ਅਤੇ ਗਾਇਨੀਕੋਲੋਜੀਕਲ ਕੈਂਸਰ ਵਿੱਚ ਟੀਕਾਕਰਨ ਦੀ ਭੂਮਿਕਾ ਬਾਰੇ ਚਾਨਣਾ ਪਾਇਆ ਗਿਆ। ਜਿਕਰਯੋਗ ਹੈ ਕਿ ਭਾਟੀਆ ਹਸਪਤਾਲ ਪਟਿਆਲਾ ਦਾ ਪਹਿਲਾ ਹਸਪਤਾਲ ਹੈ ਜੋ ਵਿਆਪਕ ਕੈਂਸਰ ਦੇਖਭਾਲ ਸਹੂਲਤਾਂ ਪ੍ਰਦਾਨ ਕਰਦਾ ਹੈ।

ਸੈਮੀਨਾਰ ‘ਚ ਡਾ. ਪ੍ਰਨੀਤ ਕੌਰ, ਡਾ. ਹਰਜੋਤ ਕੌਰ ਬੰਗਾ, ਡਾ. ਸ਼ਾਲੀਨੀ ਆਹਲੂਵਾਲੀਆ, ਡਾ. ਪ੍ਰੀਤੀ ਜਿੰਦਲ, ਡਾ. ਪ੍ਰੀਤ ਕੰਵਲ, ਡਾ. ਰਾਜਾਪ੍ਰਮਜੀਤ ਸਿੰਘ, ਡਾ. ਸਰੀਤਾ ਅਗਰਵਾਲ, ਡਾ. ਹਰਨੀਤ ਕੌਰ, ਡਾ. ਮਨਪ੍ਰੀਤ ਕੌਰ, ਡਾ. ਗੋਲਡੀ ਕੰਬੋਜ, ਡਾ. ਆਰਤੀ ਪਾਂਡਵ, ਡਾ. ਰੂਬੀ ਭਾਟੀਆ, ਡਾ. ਸਤਿੰਦਰ ਕੌਰ, ਡਾ. ਸੰਗੀਤਾ ਅਗਰਵਾਲ, ਡਾ. ਅਨਸ਼ੂਮਨ ਬਾਂਸਲ ਤੇ ਡਾ. ਸਰਬਜੀਤ ਕੌਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here