‘ਅਨੇਕਤਾ ਵਿੱਚ ਏਕਤਾ’ ਵਿਸ਼ੇ ‘ਤੇ ਪੰਜਾਬ ਸਪੋਰਟਸ ਯੂਨੀਵਰਸਿਟੀ ਵਿੱਚ ਦੋ ਰੋਜ਼ਾ ਸੈਮੀਨਾਰ

ਪਟਿਆਲਾ, (ਦ ਸਟੈਲਰ ਨਿਊਜ਼)। ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿਖੇ ‘ਅਨੇਕਤਾ ਵਿੱਚ ਏਕਤਾ’ ਵਿਸ਼ੇ ‘ਤੇ ਦੋ ਰੋਜ਼ਾ ਸੈਮੀਨਾਰ 13 ਅਤੇ 14 ਫਰਵਰੀ ਨੂੰ ਕਰਵਾਇਆ ਗਿਆ। ਇਸ ਵਿੱਚ ਭਾਰਤ ਦੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 36 ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ, ਜਿਸ ਵਿੱਚ ਉਸ ਸੂਬੇ ਦਾ ਭੂਗੋਲ, ਇਤਿਹਾਸ, ਸੱਭਿਆਚਾਰ ਭਾਸ਼ਾ, ਸੈਰ ਗਾਹਾਂ, ਪਸ਼ੂ ਪੰਛੀ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਸ਼ਾਮਲ ਸਨ। ਇਨ੍ਹਾਂ ਜਾਣਕਾਰੀ ਭਰਪੂਰ ਤੱਥਾਂ ਤੋਂ ਇਲਾਵਾ ਵਿਦਿਆਰਥੀਆਂ ਨੇ ਲੋਕ ਨਾਚ ਵੀ ਪੇਸ਼ ਕੀਤੇ, ਜਿਵੇਂ ਭੰਗੜਾ, ਹਰਿਆਣਵੀ ਨਾਚ, ਬੀਹੂ ਨਾਚ, ਪਹਾੜੀ ਨਾਚ,  ਕੂਮਾਊਨੀ ਨਾਚ ਸਮੇਤ ਨਾਚ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ਼ਟੀਨੈਂਟ ਜਨਰਲ (ਡਾ. ) ਜੇ. ਐੱਸ. ਚੀਮਾ ਨੇ ਵਿਦਿਆਰਥੀਆਂ ਨੂੰ ‘ਅਨੇਕਤਾ ਵਿੱਚ ਏਕਤਾ’ ਵਿਸ਼ੇ ਦੀ ਭਾਵਨਾ ਤੋਂ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਇਕ ਦੂਸਰੇ ਦੇ ਸੂਬਿਆਂ ਬਾਰੇ ਹੋਰ ਜਾਨਣ ਲਈ ਪ੍ਰੇਰਿਤ ਕੀਤਾ।

Advertisements

ਇਸ ਸੈਮੀਨਾਰ ਦੇ ਕੋ-ਆਰਡੀਨੇਟਰ ਡਾ. ਚਾਰੂ ਸ਼ਰਮਾ, ਡਾ. ਨਵਨੀਤ ਕੌਰ ਤੋਂ ਇਲਾਵਾ ਡਾ. ਸਨੇਹ ਲਤਾ, ਡਾ. ਸੋਨੀਆ ਸੈਣੀ, ਡਾ. ਮਨਪ੍ਰੀਤ ਮਹਿਨਾਜ, ਡਾ. ਸਨਮਾਨ ਕੌਰ, ਡਾ. ਹਰਜੋਤ ਕੌਰ, ਜਗਦੇਵ ਕੁਮਾਰ ਅਤੇ ਹਰਦੀਪ ਸਿੰਘ ਵੀ ਇਸ ਮੌਕੇ ਹਾਜ਼ਰ ਸਨ। ਇਨ੍ਹਾਂ ਦੋਵਾਂ ਦਿਨਾਂ ਵਿੱਚ ਐੱਮ.ਐੱਸ.ਸੀ. ਯੋਗਾ. ਪੀ.ਜੀ. ਡਿਪਲੋਮਾ ਇਨ ਯੋਗਾ, ਬੀ.ਪੀ.ਈ.ਐੱਸ, ਬੀ.ਐੱਸ.ਐੱਸ. ਅਤੇ ਬੀ.ਪੀ.ਐਂਡ ਦੇ ਵਿਦਿਆਰਥੀਆਂ ਨੇ ਭਰਪੂਰ ਸ਼ਮੂਲੀਅਤ ਕੀਤੀ। ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।

LEAVE A REPLY

Please enter your comment!
Please enter your name here