ਜੇਲ੍ਹਾਂ ਵਿੱਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਲੋਕਾਂ ਦੀ ਰਿਹਾਈ ਨੂੰ ਲੈ ਕੇ ਸਿਵਲ ਸੁਸਾਇਟੀ ਵੱਲੋ ਰੋਸ ਮੁਜਾਹਰਾ ਕੀਤਾ ਗਿਆ

ਤਲਵਾੜਾ ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਸਥਾਨਕ ਮਾਹਾਰਾਣਾ ਪ੍ਰਤਾਪ ਚੌਂਕ ਨਜਦੀਕ ਸਿਵਲ ਸੁਸਾਇਟੀ ਤਲਵਾੜਾ ਦੇ ਬੈਨਰ ਹੇਠਾਂ ਸ਼ਹਿਰ ਦੇ ਅਮਨ ਅਤੇ ਕਾਨੂੰਨ ਪਸੰਦ ਲੋਕਾਂ ਵੱਲੋਂ ਰੋਸ ਮੁਜਾਹਰਾ ਕੀਤਾ ਗਿਆ। ਰੋਸ ਮੁਜਾਹਰੇ ਵਿਚ ਹਾਜਰ ਲੋਕਾਂ ਨੇ ਜੇਲ੍ਹਾਂ ਵਿਚ ਬੰਦ ਉਨ੍ਹਾਂ ਸਾਰੇ ਹੀ ਲੋਕਾਂ ਸਮੇਤ ਬੰਦੀ ਸਿੰਘਾਂ ਦੀ ਬਿਨ੍ਹਾਂ ਦੇਰੀ ਰਿਹਾ ਕਰਨ ਦੀ ਮੰਗ ਕੀਤੀ , ਜੋ ਕਾਨੂੰਨੀ ਪ੍ਰਕਿਰਿਆ ਤਹਿਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਇਸ ਮੌਕੇ ਬੁਲਾਰਿਆਂ ਨੇ ਕੇਂਦਰ ਦੀ ਭਾਜਪਾ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਵਿਰੋਧੀਆਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਅ ਰਹੀ ਹੈ। ਸਵਿੰਧਾਨ ਤਹਿਤ ਮਿਲੇ ਅਧਿਕਾਰਾਂ ਨੂੰ ਖੋਹਿਆ ਅਤੇ ਘੱਟ ਗਿਣਤੀਆਂ,ਦਲਿਤਾਂ ,ਆਦਿਵਾਸੀਆਂ, ਬੁੱਧੀਜੀਵੀਆਂ, ਪਤਰਕਰਾਂ ਆਦਿ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਕ ਪਾਸੇ ਸਰਕਾਰ ਸਭ ਚੰਗਾ ਹੈ ਦੇ ਨਾ ਹੇਠਾਂ ਲੋਕਾਂ ਅਤੇ ਮੀਡੀਆ ਦੀ ਜੁਬਾਨਬੰਦੀ ਕਰ ਰਹੀ ਹੈ, ਦੂਜੇ ਪਾਸੇ ਜੇਲ੍ਹਾਂ ਵਿਚ ਬੰਦ ਪਰ ਕਾਨੂੰਨੀ ਪ੍ਰਕਿਰਿਆ ਤਹਿਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਲੋਕਾਂ ਨੂੰ ਛੱਡਣ ਤੋਂ ਕਿਨਾਰਾ ਕਰ ਰਹੀ ਹੈ।

Advertisements

ਜੇਲ੍ਹਾਂ ਵਿੱਚ ਸੰਗੀਨ ਜੁਰਮਾਂ ਤਹਿਤ ਸਜ਼ਾ ਭੋਗ ਰਹੇ ਆਪਣੇ ਚਹੇਤਿਆਂ ਅਤੇ ਸਰਕਾਰ ਪ੍ਰਸਤਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਬਾਹਰ ਕੱਢ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ਵਿਚ ਪੰਜਾਬ ਸਰਕਾਰ ਦੀ ਚੁੱਪੀ ਉਤੇ ਵੀ ਸਵਾਲ ਉਠਾਏ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਸਮੇਤ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਲੋਕਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਬਸਪਾ ਹਲਕਾ ਇੰਚਾਰਜ ਅਮਨਦੀਪ ਹੈਪੀ, ਸੀਨੀਅਰ ਕਾਂਗਰਸ ਆਗੂ ਬਿਸ਼ਨ ਦਾਸ ਸੰਧੂ, ਓਬੀਸੀ ਵਿੰਗ ਪ੍ਰਧਾਨ ਵਿਜੈ ਚੌਧਰੀ, ਸੀਨੀਅਰ ਸਿਟੀਜਨ ਕੌਂਸਲ ਤਲਵਾੜਾ ਤੋਂ ਅਵਤਾਰ ਕ੍ਰਿਸ਼ਨ, ਪੈਨਸ਼ਨਰ ਐਸੋਸੀਏਸ਼ਨ ਤੋਂ ਕੁੰਦਨ ਲਾਲ, ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪ੍ਰਧਾਨ ਪ੍ਰੋਫ਼.ਦਲਬੀਰ ਸਿੰਘ ਮੱਲ੍ਹੀ, pssf ਤੋਂ ਰਾਜੀਵ ਸ਼ਰਮਾ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਜਸਵੀਰ ਤਲਵਾੜਾ, ਮੁਲਾਜ਼ਮ ਆਗੂ ਬੋਧ ਰਾਜ ਆਦਿ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਦੀਪਕ ਠਾਕੁਰ ਨੇ ਕੀਤਾ।

LEAVE A REPLY

Please enter your comment!
Please enter your name here