ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਜੋਤੀ ਗੰਗੜ। ਸਾਬਕਾ ਵਿਵਾਦਿਤ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਹੁਸ਼ਿਆਰਪੁਰ ਸਥਿਤ ਕੋਠੀ ਵਿੱਚ ਵਿਜੀਲੈਂਸ ਦੀ ਟੀਮ ਵੱਲੋ ਛਾਪਾ ਮਾਰੇ ਜਾਣ ਦਾ ਸਮਾਚਾਰ ਮਿਲਿਆ ਹੈ। ਹਾਲਾਂਕਿ ਵਿਜੀਲੈਂਸ ਨੇ ਛਾਪਾਮਾਰੀ ਚਲਦੇ ਹੋਣ ਕਾਰਨ ਇਸ ਸੰਬੰਧ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਅਤੇ ਖਬਰ ਲਿਖੇ ਜਾਣ ਤੱਕ ਕਾਰਵਾਈ ਜਾਰੀ ਸੀ।
ਦੱਸ ਦਈਏ ਕਿ ਇਹ ਕੋਠੀ ਸਾਬਕਾ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਵੱਲੋ ਮੰਤਰੀ ਹੁੰਦੇ ਹੋਏ ਬਣਾਈ ਗਈ ਸੀ, ਜਿਸਦੇ ਕਾਰਣ ਇਹ ਕੋਠੀ ਕਾਫੀ ਲੰਮੇ ਸਮੇਂ ਤੋ ਵਿਵਾਦਾ ਵਿੱਚ ਹੈ। ਕੁੱਝ ਸਮਾਂ ਪਹਿਲਾ ਸਾਬਕਾ ਮੰਤਰੀ ਨੂੰ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ, ਜੋ ਕਿ ਹੁਣ ਰੋਪੜ ਜੇਲ੍ਹ ਵਿੱਚ ਕੈਦ ਹਨ। ਵਿਜੀਲੈਂਸ ਵੱਲੋਂ ਅਰੋੜਾ ਦੇ ਖਿਲਾਫ਼ ਦਰਜ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਪੁਖੱਤਾ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਕਿ ਅਰੋੜਾ ਨੇ ਮੰਤਰੀ ਰਹਿੰਦਿਆਂ ਕਿੰਨੇ ਕੁ ਘੁਟਾਲੇ ਕੀਤੇ ਸਨ। ਅਰੋੜਾ ਤੇ ਹੋ ਰਹੀ ਕਾਰਵਾਈ ਨੇ ਰਾਜਨੀਤੀ ਵਿੱਚ ਵੀ ਹਲਚਲ ਤੇਜ ਕਰ ਦਿੱਤੀ ਹੈ।