ਖ਼ਬਰ ਦਾ ਅਸਰ: ਮੁਹੱਲਾ ਗੋਪਾਲ ਪਾਰਕ ਦੇ ਕੋਲ ਪਟੀ ਹੋਈ ਸੜਕ ਕੁਝ ਹੀ ਦਿਨਾਂ ਬਾਅਦ ਬਣਾ ਦਿੱਤੀ ਗਈ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਬੀਤੇ ਦਿਨ ਅਸੀਂ ਇਕ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿਚ ਵਾਰਡ ਨੰਬਰ 43 ਵਿਚ ਪੈਂਦੇ ਗੋਪਾਲ ਪਾਰਕ ਦੀ ਸੜਕ ਦਾ ਹਿਸਾ ਪਾਈਪ ਪਾਉਣ ਲਈ ਪਟੀ ਗਈ ਸੀ, ਲੇਕਿਨ ਮਈ 2022 ਤੋਂ ਬਾਅਦ ਪਟੀ ਹੋਈ ਸੜਕ ਦੁਬਾਰਾ ਨਹੀਂ ਬਣੀ ਸੀ। ਜਿਸ ਕਾਰਨ ਉਸ ਸੜਕ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਸੀ ਅਤੇ ਮੋਹਲਾ ਨਿਵਾਸੀ ਵੀ ਇਸ ਨੂੰ ਲੈ ਕੇ ਬਹੁਤ ਰੋਸ ਦੇ ਵਿਚ ਸੀ ਅਤੇ ਕਾੰਗ੍ਰੇਸੀ ਕੌਂਸਲਰ ਐਸ.ਸੀ ਸੈੱਲ ਦੇ ਚੇਅਰਮੈਨ ਤੇਜਿੰਦਰ ਸਿੰਘ ਭੰਡਾਰੀ ਅਤੇ ਕੌਂਸਲਰ ਰੇਣੂ ਭੰਡਾਰੀ ਨੇ ਸਾਂਝੇ ਤੌਰ ’ਤੇ ਜਾਰੀ ਪ੍ਰੈਸ ਬਿਆਨ ਰਾਹੀਂ ਕਿਹਾ ਸੀ ਕਿ ਸਰਕਾਰ ਦੇ ਦਬਾਅ ਹੇਠ ਨਗਰ ਨਿਗਮ ਵਾਰਡ ਦੇ ਵਿਕਾਸ ਕਾਰਜਾਂ ਵਿੱਚ ਢਿੱਲਮੱਠ ਵਰਤ ਰਿਹਾ ਹੈ ਅਤੇ ਕੰਮ ਅਧੂਰੇ ਛੱਡ ਕੇ  ਕਾਂਗਰਸ  ਨੂੰ ਬਦਨਾਮ ਕਰ ਰਹੀ ਹੈ।

Advertisements

ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 43 ਅਧੀਨ ਪੈਂਦੀ ਮੁਹੱਲਾ ਗੋਪਾਲ ਪਾਰਕ ਸੜਕ ਦੀ ਉਸਾਰੀ ਦਾ ਕੰਮ ਮਈ 2022 ਨੂੰ ਸ਼ੁਰੂ ਹੋਇਆ ਸੀ ਅਤੇ ਇਸ ਨੂੰ ਅਧੂਰਾ ਛੱਡ ਕੇ ਜੁਲਾਈ ਵਿੱਚ ਬੰਦ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ‘ਤੇ ਨਵੰਬਰ 2022 ਨੂੰ ਕੰਮ ਦੁਬਾਰਾ ਸ਼ੁਰੂ ਹੋਇਆ ਪਰ ਅਫਸੋਸ ਦੀ ਗੱਲ ਹੈ ਕਿ ਕੰਮ ਫਿਰ ਰੁਕ ਗਿਆ। ਉਕਤ ਸੜਕ ਦੀ ਉਸਾਰੀ ਦਾ ਕੰਮ ਅਧੂਰਾ ਸੀ ਅਤੇ ਸੀਵਰੇਜ ਦੀ ਟੈਂਕੀ ’ਤੇ ਕੋਈ ਢੱਕਣ ਨਹੀਂ ਸੀ।

ਇਹ ਗੱਲ ਸਬੰਧਤ ਠੇਕੇਦਾਰ ਗੁਰਪ੍ਰੀਤ ਸਿੰਘ ਨੂੰ ਵਾਰ-ਵਾਰ ਦੱਸਣ ’ਤੇ ਵੀ ਉਨ੍ਹਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਇਸ ਸਬੰਧੀ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਵਾਰ-ਵਾਰ ਝੂਠਾ ਭਰੋਸਾ ਦਿੱਤਾ ਗਿਆ। ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕੌਂਸਲਰ ਰੇਣੂ ਭੰਡਾਰੀ ਨੇ ਦੱਸਿਆ ਸੀ ਕਿ ਅਜਿਹੇ ਠੇਕੇਦਾਰਾਂ ਨੂੰ ਬਲੈਕਲਿਸਟ ਕਰਨ ਲਈ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਭੀ ਦਿਤੀ ਗਈ ਸੀ ਅਤੇ ਤੇਜਿੰਦਰ ਭੰਡਾਰੀ ਤੇ ਰੇਣੂ ਭੰਡਾਰੀ ਨੇ ਮੰਗ ਕੀਤੀ ਸੀ ਕਿ ਜਲਦ ਹੀ ਓਹਨਾ ਦੇ ਵਾਰਡ ਦਾ ਅਦੁਰਾ ਕੰਮ ਪੁਰਾ ਕਰਵਾਇਆ ਜਾਏ। ਜਿਸ ਤੋਂ ਬਾਅਦ ਅੱਸੀ ਸਾਰਾ ਮਾਮਲਾ ਪ੍ਰਕਾਸ਼ਿਤ ਕੀਤਾ ਸੀ ਤੇ ਕੁਝ ਹੀ ਦਿਨਾਂ ਬਾਅਦ ਖ਼ਬਰ ਦਾ ਅਸਰ ਹੋਇਆ ਤੇ ਉਹ ਅਧੂਰਾ ਕੰਮ ਪੁਰਾ ਹੋ ਗਿਆ ਹੈ। ਤੇਜਿੰਦਰ ਭੰਡਾਰੀ ਅਤੇ ਰੇਣੁ ਭੰਡਾਰੀ ਨੇ ਅਖਬਾਰ ਦਾ ਅਤੇ ਕਾਰਪੋਰੇਸ਼ਨ ਦਾ ਧੰਨਵਾਦ ਕੀਤਾ ਅਤੇ ਕਿਹਾ ਸ਼ੁਕਰ ਆ ਇਹਨਾਂ ਦਾ ਦੇਰ ਆਏ ਦਰੁਸਤ ਆਏ।

LEAVE A REPLY

Please enter your comment!
Please enter your name here