ਸਵੱਛਤਾ ਸਰਵੇਖਣ 2023 ਦੇ ਸਬੰਧ ਵਿਚ ਪਬਲਿਕ ਟਾਇਲਟਾਂ ਦੀ ਕੀਤੀ ਗਈ ਚੈਕਿੰਗ

ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ: ਮਾਣਯੋਗ ਕਮਿਸ਼ਨਰ ਨਗਰ ਨਿਗਮ ਕਪੁਰਥਲਾ ਵੱਲੋਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਹੋਣ ਵਾਲੇ ਸਵੱਛਤਾ ਸਰਵੇਖਣ 2023 ਦੇ ਸਬੰਧ ਵਿਚ ਸ਼ਹਿਰ ਦੇ ਪਬਲਿਕ ਟਾਇਲਟ ਨੂੰ ਚੈੱਕ ਕੀਤਾ ਗਿਆ ਅਤੇ ਟਾਇਲਟਾ ਵਿੱਚ ਜੌ ਕਮੀ ਸੀ ਉਸ ਨੂੰ 5 ਦਿਨਾਂ ਦੇ ਅੰਦਰ ਅੰਦਰ ਕੇਅਰ ਟੇਕਰ ਨੂੰ ਦੂਰ ਕਰਨ ਲਈ ਕਿਹਾ ਗਿਆ।

Advertisements

ਇਸ ਸਬੰਧ ਵਿੱਚ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਪੂਰਥਲਾ ਸ਼ਹਿਰ ਨੂੰ ਸਵੱਛਤਾ ਸਰਵੇਖਣ 2023 ਵਿੱਚ ਇਕ ਚੰਗੀ ਰੈਂਕਿੰਗ ਲਈ ਆਪਣਾ ਸਹਿਯੋਗ ਦਿਓ।  ਖੋਲ੍ਹੇ ਚ ਸ਼ੋਚ ਨਾ ਕਰਨ, ਪਬਲਿਕ ਟਾਇਲਟ ਦਾ ਇਸਤੇਮਾਲ ਕਰਨ।ਇਸ ਤੋਂ ਇਲਾਵਾ ਪਲਾਸਟਿਕ ਦੇ ਲਿਫਾਫਆਂ ਅਤੇ ਡਿਸਪੋਜ਼ਲ ਦੇ ਸਮਾਨ ਦੀ ਵਰਤੋਂ ਵੀ ਨਾ ਕੀਤੀ ਜਾਵੇ।

LEAVE A REPLY

Please enter your comment!
Please enter your name here