6 ਲੋਕਾਂ ਨੇ ਲੋਹੇ ਦੀਆ ਰਾਡਾਂ ਨਾਲ ਇੱਕ ਵਿਅਕਤੀ ਤੇ ਕੀਤਾ ਹਮਲਾ, ਤੋੜ੍ਹੀਆਂ ਹੱਡੀਆ

ਸੁਨਾਮ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਸੁਨਾਮ ਵਿੱਚ ਇੱਕ ਦਿਲ ਨੂੰ ਦਹਿਲਾਉਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ 6 ਵਿਅਕਤੀਆ ਵੱਲੋ ਇੱਕ ਵਿਅਕਤੀ ਨੂੰ ਲੋਹੇ ਦੀਆ ਰਾਡਾਂ ਨਾਲ ਬੜ੍ਹੀ ਹੀ ਬੇਰਿਹਮੀ ਨਾਲ ਕੁੁੱਟਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜ਼ਿਸ਼ ਦੇ ਚੱਲਦਿਆ ਇਹ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਘਟਨਾ ਦੀ ਵੀਡੀਓ ਬੜੀ ਹੀ ਤੇਜ਼ੀ ਨਾਲ ਸ਼ੋਸਲ ਮੀਡੀਆ ਦੇ ਵਾਇਰਲ ਹੋ ਰਹੀ ਹੈ।

Advertisements

ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ 6 ਵਿਅਕਤੀ ਬੜੀ ਹੀ ਬੇਰਹਿਮੀ ਨਾਲ ਇੱਕ ਵਿਅਕਤੀ ਨੂੰ ਰਾਡਾਂ ਦੇ ਨਾਲ ਕੁੱਟ ਰਹੇ ਹਨ ਪਰ ਪੀੜੀਤ ਵੱਲੋ ਉਹਨਾਂ ਨੂੰ ਹੱਥ ਜੋੜ ਕੇ ਉਸਨੂੰ ਮਾਫ ਕਰਨ ਦੀ ਗੁਹਾਰ ਲਗਾਈ ਜਾ ਰਹੀ ਹੈ ਪਰ ਉਹ ਬਿਨਾਂ ਕਿਸੇ ਰਹਿਮ ਕੀਤੇ ਉਸ ਉਪਰ ਵਾਰ ਕਰ ਰਹੇ ਹਨ। ਪੀੜੀਤ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸਦੇ ਸਰੀਰ ਦੀਆ ਸਾਰੀਆ ਹੱਡੀਆਂ ਬੁਰੀ ਤਰਾਂ ਦੇ ਨਾਲ ਟੁੱਟ ਚੁੱਕੀਆ ਹਨ ਅਤੇ ਉਸਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਜਾਰੀ ਹੈ। ਪੁਲਿਸ ਨੇ ਆਰੋਪੀਆ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here