ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 22 ਫਰਵਰੀ ਨੂੰ: ਜ਼ਿਲ੍ਹਾ ਰੋਜ਼ਗਾਰ ਅਫਸਰ

ਹੁਸ਼ਿਆਰਪੁਰ, ( ਦ ਸਟੈਲਰ ਨਿਊਜ਼): ਪੜ੍ਹੇ-ਲਿਖੇ ਨੌਜਵਾਨ ਲੜਕੇ-ਲੜਕੀਆਂ ਲਈ ਮਿਤੀ 22 ਫਰਵਰੀ 2023 ਨੂੰ ਸਮਾਂ ਸਵੇਰੇ 10:00 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸਿਆਰਪੁਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਐਲ.ਐਂਡ.ਟੀ. ਕੰਪਨੀ, ਇਨੋਵ ਸੌਰਸ ਕੰਪਨੀ, ਟੈਕ ਮਹਿੰਦਰਾ, ਸੋਨਾਲੀਕਾ (ਕੰਟਰੈਕਟਰ) ਅਤੇ ਰਾਣਾ ਐਗਰੀ ਸੇਲਜ਼ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਦੇ ਸਨਮੁੱਖ ਭਰਤੀ ਕੀਤੀ ਜਾਵੇਗੀ।

Advertisements

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਪਨੀਆਂ ਵਲੋਂ ਮੌਕੇ ’ਤੇ ਹੀ ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਐਲ.ਐਂਡ.ਟੀ. ਕੰਪਨੀ ਵਲੋਂ ਕੇਵਲ ਲੜਕੇ ਯੋਗਤਾ ਬਾਹਰਵੀਂ ਪਾਸ (ਉਮਰ 21 ਤੋਂ 31 ਸਾਲ), ਇਨੋਵ ਸੋਰਸਿਸ ਕੰਪਨੀ ਵਲੋਂ ਗਰੈਜੂਏਟ ਲੜਕੇ ਅਤੇ ਲੜਕੀਆਂ (ਉਮਰ ਵੱਧ ਤੋਂ ਵੱਧ 35 ਸਾਲ), ਟੈਕ ਮਹਿੰਦਰਾ ਵਲੋਂ ਬਾਹਰਵੀਂ ਅਤੇ ਗਰੇਜੂਏਟ ਲੜਕੇ ਅਤੇ ਲੜਕੀਆਂ (ਉਮਰ 18 ਤੋਂ 30 ਸਾਲ), ਸੋਨਾਲੀਕਾ (ਕੰਟਰੈਕਟਰ) ਵਲੋਂ ਦਸਵੀਂ ਅਤੇ ਆਈ.ਟੀ.ਆਈ.  ਲੜਕੇ (ਉਮਰ 18 ਤੋਂ 35 ਸਾਲ), ਰਾਣਾ ਐਗਰੀ ਸੇਲਜ਼ ਵਲੋਂ ਬਾਹਰਵੀਂ, ਆਈ.ਟੀ.ਆਈ. ਅਤੇ ਡਿਪਲੋਮਾ ਮਕੈਨੀਕਲ ਲੜਕੇ ਅਤੇ ਲੜਕੀਆਂ (ਉਮਰ 18 ਤੋਂ 40 ਸਾਲ) ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਆਪਣੇ ਬਾਇਓਡਾਟੇ ਦੀ ਕਾਪੀ ਨਾਲ ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਰਕਾਰੀ ਆਈ.ਟੀ.ਆਈ. ਕੰਪਲੈਕਸ, ਐਮ.ਐਸ.ਡੀ.ਸੀ. ਬਿਲਡਿੰਗ, ਪਹਿਲੀ ਮੰਜਿਲ, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਮਿਤੀ 22 ਫਰਵਰੀ 2023 ਨੂੰ ਸਵੇਰੇ 10:00 ਵਜੇ ਪਹੁੰਚ ਕੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।  

LEAVE A REPLY

Please enter your comment!
Please enter your name here