ਨੈਸ਼ਨਲ ਕੁਆਲਿਟੀ ਐਸ਼ੋਰੈਂਸ ਸਰਵੇ ਤਹਿਤ ਐਸਡੀਐਚ ਮੁਕੇਰੀਆਂ ਦਾ ਕੀਤਾ ਦੌਰਾ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਨੈਸ਼ਨਲ ਕੁਆਲਿਟੀ ਐਸ਼ੋਰੈਂਸ ਸਰਵੇ ਤਹਿਤ ਸਿਹਤ ਸੰਸਥਾਵਾਂ ਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ, ਸਾਫ ਸਫਾਈ , ਰਿਕਾਰਡ ਦਾ ਰੱਖ ਰਖਾਅ , ਸਾਫ ਵਾਤਾਵਰਣ ਸਮੇਤ ਹੋਰ ਪੈਰਾਮੀਟਰ ਦੀ ਅਸੈੱਸਮੈਂਟ ਦੀ ਘੋਖ ਕੀਤੀ ਜਾਂਦੀ ਹੈ । ਇਸੇ ਲੜੀ ਵਜੋਂ ਅੱਜ ਸਬ ਡਿਵੀਜਨ ਹਸਪਤਾਲ਼ ਮੁਕੇਰੀਆਂ ਦੀ ਫਾਈਨਲ ਅਸੇਸਮੈਂਟ ਦੀ ਘੋਖ ਕਰਨ ਲਈ ਸਿਵਲ ਸਰਜਨ ਡਾ.ਪ੍ਰੀਤ ਮਹਿੰਦਰ ਸਿੰਘ ਨੇ  ਸੰਸਥਾ ਦਾ ਦੌਰਾ ਕੀਤਾ ।  

Advertisements

ਇਸ ਮੌਕੇ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਸਿਹਤ ਸੰਸਥਾਵਾਂ ਵਿਚ ਸੁਧਾਰ ਲਿਆਉਣ ਹਿੱਤ ਕਾਇਆ ਕਲਪ ਪ੍ਰੋਗਰਾਮ ਇਸ ਕੁਆਲਿਟੀ ਐਸ਼ੋਰੈਂਸ ਸਰਵੇ ਦਾ ਇਕ  ਵਿਸ਼ੇਸ਼ ਹਿੱਸਾ ਹੈ ਜਿਸ ਤਹਿਤ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸਿਹਤ ਸੰਸਥਾਵਾਂ ਨੂੰ ਅਵਾਰਡ ਦਿੱਤਾ ਜਾਂਦਾ ਹੈ ਤਾਂ ਜੋ ਹੋਰ ਵੀ ਸੁਵਿਧਾਜਨਕ ਸਿਹਤ ਸਹੂਲਤਾਂ ਦੇਣ ਵਿਚ ਸੁਧਾਰ ਹੋ ਸਕੇ । ਹਸਪਤਾਲ ਦੇ ਸਟਾਫ ਦਾ ਡਰੈਸ ਕੋਡ , ਮਰੀਜ਼ਾਂ ਨਾਲ ਵਿਵਹਾਰ , ਸਾਫ ਸਫਾਈ , ਬਿਜਲੀ ਪਾਣੀ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦੇ ਵਿਸ਼ੇਸ਼ ਪ੍ਰਬੰਧਾਂ ਨੂੰ ਵੇਖਣ ਉਪਰੰਤ ਸਿਵਲ ਸਰਜਨ ਨੇ ਸੰਸਥਾ ਦੇ ਇੰਚਾਰਜ ਡਾ.ਜੀ.ਪੀ ਸਿੰਘ ਨੂੰ ਆਉਣ ਵਾਲੇ ਦਿਨਾਂ  ਵਿਚ ਟੀਮ ਵਲੋਂ ਕੀਤੇ ਜਾਣ ਵਾਲੇ ਸਰਵੇ ਨੂੰ ਧਿਆਨ ਵਿਚ ਰੱਖਦੇ ਹੋਏ ਜਰੂਰੀ ਸੁਧਾਰ ਕੀਤੇ ਜਾਣ ਲਈ ਕਿਹਾ ਤਾਂ ਜੋ ਕਾਇਆ ਕਲਪ ਪ੍ਰੋਗਰਾਮ ਵਿਚ ਇਹ ਸੰਸਥਾ ਆਪਣਾ ਰੁਤਬਾ ਬਰਕਰਾਰ ਰੱਖ ਸਕੇ । ਇਸ ਮੌਕੇ ਡੀ.ਐਮ.ਸੀ ਡਾ.ਹਰਬੰਸ ਕੌਰ, ਏ.ਐਚ.ਏ ਡਾ.ਸ਼ਿਪਰਾ ਸਮੇਤ ਸੰਸਥਾ ਦਾ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਹਾਜ਼ਰ ਸੀ ।

LEAVE A REPLY

Please enter your comment!
Please enter your name here