ਕਪੂਰਥਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਲਈ ਚਲਾਇਆ ਗਿਆ ਆਪ੍ਰੇਸ਼ਨ ਸੀਏਐੱਸਓ

ਕਪੂਰਥਲਾ: (ਦ ਸਟੈਲਰ ਨਿਊਜ਼): ਗੌਰਵ ਮੜੀਆ: ਪੰਜਾਬ ਪੁਲਿਸ ਦੇ ਡੀ.ਜੀ.ਪੀ ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਗੁਰਦਿਆਲ ਸਿੰਘ ਡੀ.ਆਈ.ਜੀ ਏ.ਜੀ.ਟੀ.ਐੱਫ ਪੰਜਾਬ ਅਤੇ ਐੱਸ.ਐੱਸ.ਪੀ ਜਿਲਾ ਕਪੂਰਥਲਾ ਰਾਜਪਾਲ ਸਿੰਘ ਸੰਧੂ ਦੀ ਨਿਗਰਾਨੀ ਹੇਠ ਜਿਲੇ ਭਰ ਵਿੱਚ ਅਪ੍ਰੇਸ਼ਨ ਸੀ.ਏ.ਐੱਸ.ਓ ਚਲਾਇਆ ਗਿਆ ਅਤੇ ਅਪ੍ਰੇਸ਼ਨ ਦੌਰਾਨ ਡਰੱਗ ਨਾਲ ਪ੍ਰਭਾਵਿਤ ਖੇਤਰਾਂ ਅਤੇ ਸਮਾਜ ਵਿਰੋਧੀ ਸ਼ੱਕੀ ਅਨਸਰਾਂ ਦੇ ਟਿਕਾਣਿਆਂ ਦੀ ਚੈਕਿੰਗ ਕੀਤੀ ਗਈ ਅਤੇ ਵੱਖ ਵੱਖ ਥਾਵਾਂ ’ਤੇ ਨਾਕੇਬੰਦੀ ਵੀ ਕਰਦੇ ਹੋਏ ਵਾਹਨਾਂ ਦੀ ਵੀ ਤਲਾਸ਼ੀ ਲਈ ਗਈ। ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਚੱਲੇ ਇਸ ਸਰਚ ਅਭਿਆਨ ਦੌਰਾਨ ਜਿਲੇ ਭਰ ਦੇ ਐੱਸ.ਪੀ ਅਤੇ ਡੀ.ਐੱਸ.ਪੀ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ 15 ਥਾਣਿਆਂ ਦੇ ਐੱਸ.ਐੱਚ.ਓ ਵੱਲੋਂ ਸ਼ੱਕੀ ਅਤੇ ਸੰਵੇਦਨਸ਼ੀਲ ਥਾਵਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਐੱਸ.ਐੱਸ.ਪੀ ਰਾਜਪਾਲ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬੇ ਭਰ ’ਚ ਡੀ.ਜੀ.ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਇੱਕੇ ਸਮੇਂ ਹੀ ਇਹ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

Advertisements

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਮੇਂ ਸਮੇਂ ’ਤੇ ਇਸ ਤਰ੍ਹਾਂ ਦੇ ਅਪ੍ਰੇਸ਼ਨ ਸਮੇਂ ਸਮੇਂ ’ਤੇ ਚਲਾਏ ਜਾਂਦੇ ਹਨ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਇਸ ਤਰ੍ਹਾਂ ਦੇ ਅਪ੍ਰੇਸ਼ਨ ਚਲਾ ਕੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ ਅਤੇ ਡਰੱਗ ਦਾ ਧੰਦਾ ਕਰਨ ਵਾਲੇ ਲੋਕਾਂ ਅਤੇ ਮਾੜੇ ਅਨਸਰਾਂ ’ਚ ਇਸ ਤਰ੍ਹਾਂ ਦੀ ਮੁਹਿੰਮ ਨਾਲ ਡਰ ਦਾ ਮਾਹੌਲ ਪੈਦਾ ਹੁੰਦਾ ਹੈ।.ਐੱਸ.ਪੀ ਸੰਧੂ ਨੇ ਕਿਹਾ ਕਿ ਦਿਨ ਭਰ ਚੱਲੇ ਸਰਚ ਅਭਿਆਨ ਦੌਰਾਨ ਚਾਰ ਸਬ ਡਵੀਜਨਾਂ ’ਚ 522 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 5 ਮੁਕਦਮੇ ਵੱਖ ਵੱਖ ਥਾਣਿਆਂ ’ਚ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ 600 ਲੀਟਰ ਲਾਹਣ, 14 ਗ੍ਰਾਮ ਅਫੀਸ, 20 ਬੋਤਲਾਂ ਨਜਾਇਜ ਸ਼ਰਾਬ, 2 ਫੋਆਇਲ  ਪੇਪਰ, ਇਕ ਲਾਈਟਰ ਵੀ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ 17 ਵਾਹਨਾਂ ਦੇ ਚਲਾਣ ਕਰਨ ਤੋਂ ਇਲਾਵਾ 2 ਵਾਹਨ ਜਬਤ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਖਿਲਾਫ ਜਿਲਾ ਪੁਲਿਸ ਦੀ ਇਹ ਮੁਹਿੰਮ ਆਉਣ ਵਾਲੇ ਦਿਨਾਂ ’ਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਐੱਸ.ਐੱਸ.ਪੀ ਰਾਜਪਾਲ ਸਿੰਘ ਸੰਧੂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾੜੇ ਅਨਸਰਾਂ ਵਿਰੁੱਧ ਪੁਲਿਸ ਦਾ ਸਾਥ ਦੇਣ ਤਾਂ ਜੋ ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਐੱਸ.ਪੀ ਤਫਤੀਸ਼ ਹਰਵਿੰਦਰ ਸਿੰਘ ਡੱਲੀ, ਐੱਸ.ਪੀ ਹੈੱਡ ਕੁਆਟਰ ਹਰਪ੍ਰੀਤ ਸਿੰਘ ਬੈਨੀਪਾਲ, ਡੀ.ਐੱਸ.ਪੀ ਤਫਤੀਸ਼ ਬਲਜਿੰਦਰ ਸਿੰਘ,ਡੀ.ਐੱਸ.ਪੀ ਸਬ ਡਵੀਜਨ ਮਨਿੰਦਰਪਾਲ ਸਿੰਘ ਅਤੇ ਵੱਡੀ ਗਿਣਤੀ ’ਚ ਵੱਖ ਵੱਖ ਥਾਣਿਆਂ ਦੇ ਐੱਸ.ਐੱਚ.ਓ ਅਤੇ ਪੁਲਿਸ ਕਰਮਚਾਰੀ ਮੌਜੂਦ ਸਨ।

LEAVE A REPLY

Please enter your comment!
Please enter your name here