ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਖੇਤਾਂ ਵਿਚ ਜਾ ਕੇ ਨੈਨੋ ਯੂਰੀਆ ਸਪਰੇਅ ਦਾ ਟਰਾਇਲ ਕੀਤਾ

ਫਾਜ਼ਿਲਕਾ, (ਦ ਸਟੈਲਰ ਨਿਊਜ਼): ਮੁੱਖ ਖੇਤੀਬਾੜੀ ਅਫਸਰ ਸਰਵਨ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨਾਲ ਸਮੇਂ—ਸਮੇਂ *ਤੇ ਨਵੀਂਆਂ—ਨਵੀਆਂ ਤਕਨੀਕਾਂ ਰਾਹੀਂ ਫਸਲ ਦੀ ਬਿਜਾਈ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਜ਼ੋ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਝਾੜ ਵੱਧ ਮਿਲੇ ਤੇ ਫਾਲਤੂ ਖਰਚਿਆਂ ਤੋਂ ਵੀ ਕਿਸਾਨ ਵੀਰ ਬਚਣ। ਇਸੇ ਤਹਿਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਕਣਕ ਦੀ ਫਸਲ *ਤੇ ਨੈਨੋ ਯੂਰੀਆ ਦੀ ਸਪਰੇਅ ਦਾ ਟਰਾਇਲ ਕੀਤਾ ਜਾ ਰਿਹਾ ਹੈ।

Advertisements

ਖੇਤੀਬਾੜੀ ਵਿਭਾਗ ਦੇ ਕੰਵਲਪ੍ਰੀਤ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਵੱਲੋਂ ਵੱਖ—ਵੱਖ ਪਿੰਡਾਂ ਵਿਚ ਪਹੁੰਚ ਕਰਕੇ ਕਿਸਾਨਾਂ ਨੂੰ ਕਣਕ ਦੀ ਫਸਲ *ਤੇ ਨੈਨੋ ਯੂਰੀਆ ਦੀ ਸਪਰੇਅ ਕਰਨ ਦਾ ਟਰਾਇਲ ਕਰਵਾਇਆ ਗਿਆ।ਉਨ੍ਹਾਂ ਕਿਹਾ ਕਿ ਪਿੰਡ ਚੂਹੜੀ ਵਾਲਾ ਧੰਨਾ ਤੇ ਪਿੰਡ ਟਰਿਆ ਵਿਖੇ ਫਸਲ *ਤੇ ਨੈਨੋ ਯੂਰੀਆ ਸਪਰੇਅ ਦਾ ਟਰਾਇਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਸਪਰੇਆਂ ਸਬੰਧੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫਸਲ ਦੀ ਬਿਜਾਈ ਦੇ ਤਰੀਕਿਆਂ ਸਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜ਼ੋ ਕਿਸਾਨ ਵੀਰਾਂ ਨੂੰ ਉਨ੍ਹਾਂ ਦੀ ਸਫਲ ਦਾ ਸਹੀ ਝਾੜ ਤੇ ਮੁੱਲ ਮਿਲ ਸਕੇ।

ਬਲਾਕ ਜਲਾਲਾਬਾਦ ਦੇ ਪਿੰਡ ਟਰਿਆ ਦੇ ਕਿਸਾਨ ਅੰਗਰੇਜ਼ ਸਿੰਘ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਖੇਤ ਦਾ ਦੌਰਾ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਕਣਕ ਦੀ ਫਸਲ *ਤੇ ਨੈਨੋ ਯੂਰੀਆ ਦੀ ਸਪਰੇਅ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ। ਉਸਦਾ ਕਹਿਣਾ ਹੈ ਕਿ ਉਸ ਵੱਲੋਂ ਫਸਲ ਦੇ ਕੁਝ ਹਿਸੇ *ਤੇ ਨੈਨੋ ਯੂਰੀਆ ਦਾ ਟਰਾਇਲ ਕੀਤਾ ਗਿਆ ਸੀ ਜ਼ੋ ਕਿ ਸਫਲ ਰਿਹਾ। ਇਸ ਉਪਰੰਤ ਸਾਰੇ ਖੇਤ ਵਿਚ ਉਸਨੇ ਨੈਨੋ ਯੁਰੀਆ ਦੀ ਵਰਤੋਂ ਕੀਤੀ ਗਈ। ਅਗਾਂਹਵਧੂ ਕਿਸਾਨ ਦਾ ਕਹਿਣਾ ਹੈ ਕਿ ਉਸਨੇ ਸੁਪਰ ਸੀਡਰ ਨਾਲ ਫਸਲ ਦੀ ਬਿਜਾਈ ਕੀਤੀ ਤੇ ਨੈਨੋ ਯੂਰੀਆ ਦੀ ਸਪਰੇਅ ਕੀਤੀ ਗਈ ਹੈ ਉਸਦੀ ਫਸਲ ਵਧੀਆ ਖੜੀ ਹੈ। ਉਸਨੇ ਕਿਹਾ ਕਿ ਉਸਦੀ ਫਸਲ ਤੋਂ ਪ੍ਰਭਾਵਿਤ ਹੋ ਕੇ ਆਂਢ—ਗੁਆਂਢ ਦੇ ਕਿਸਾਨਾ ਵੱਲੋਂ ਵੀ ਆਪਣੀ ਫਸਲ *ਤੇ ਨੈਨੋ ਯੂਰੀਆ ਦੀ ਸਪਰੇਅ ਕੀਤੀ ਗਈ। ਉਹ ਦੱਸਦਾ ਹੈ ਕਿ ਖੇਤੀਬਾੜੀ ਵਿਭਾਗ ਨਾਲ ਲਗਾਤਾਰ ਰਾਬਤਾ ਕਾਇਮ ਕਰਦਾ ਹੈ ਤੇ ਲਾਹੇਵੰਦ ਜਾਣਕਾਰੀ ਹਾਸਲ ਕਰਦਾ ਹੈ।

LEAVE A REPLY

Please enter your comment!
Please enter your name here