ਸੀ.ਪੀ.ਆਈ.(ਐਮ) ਕਮੇਟੀ ਦੀ ਮੀਟਿੰਗ ਇੰਦਰਪਾਲ ਅਹਿਰਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀ.ਪੀ.ਆਈ.(ਐਮ) ਹੁਸ਼ਿਆਰਪੁਰ ਦੀ ਤਹਿਸੀਲ ਕਮੇਟੀ ਮੀਟਿੰਗ ਸਾਥੀ ਇੰਦਰਪਾਲ ਸਿੰਘ ਅਹਿਰਾਣਾ ਦੀ ਪ੍ਰਧਾਨਗੀ ਹੇਠ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਕੀਤੀ ਗਈ। ਮੀਟਿੰਗ ਦੇ ਸ਼ੁਰੂ ਵਿੱਚ ਸਾਥੀ ਗੁਰਮੀਤ ਸਿੰਘ ਹੁਸ਼ਿਆਰਪੁਰ ਨੂੰ ਖੜੇ ਹੋ ਕੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਵਿੱਚ ਹਾਜ਼ਰ ਸਾਥੀ ਗੁਰਮੇਸ਼ ਸਿੰਘ ਸੂਬਾ ਕਮੇਟੀ ਮੈਂਬਰ ਨੇ 23-ਮਾਰਚ, 2023 ਨੂੰ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਅਤੇ ਕਮਿਊਨਿਸਟ ਆਗੂ ਕਾਮ:ਹਰਕਿਸ਼ਨ ਸਿੰਘ ਸੁਰਜੀਤ ਦਾ ਜਨਮਦਿਨ ਮਨਾਉਣ ਸਬੰਧੀ ਅਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਹੋਇਆ ਪਾਰਟੀ ਦੇ ਤਹਿਸੀਲ ਸਕੱਤਰ ਸਾਥੀ ਕਮਲਜੀਤ ਸਿੰਘ ਰਾਜਪੁਰ ਭਾਈਆਂ ਨੇ ਦੱਸਿਆ ਕਿ 5-ਮਾਰਚ ਨੂੰ ਸਾਥੀ ਰਘੂਨਾਥ ਸਿੰਘ ਬੀਨੇਵਾਲ ਦੀ ਬਰਸੀ ਸਮੇਂ ਤਹਿਸੀਲ ਵਿੱਚ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਿਲ ਹੋਣਗੇ। 8-ਮਾਰਚ ਕੌਮਾਤਰੀ ਇਸਤਰੀ ਦਿਵਸ ਨੂੰ ਤਹਿਸੀਲ ਅੰਦਰ ਤਿੰਨ ਥਾਵਾਂ ਤੇ ਭਰਵੇਂ ਇਕੱਠ ਕਰਕੇ ਮਨਾਇਆ ਜਾਵੇਗਾ।

Advertisements

23 ਮਾਰਚ ਦੇ ਵੱਡੇ ਕਾਰਜ ਨੂੰ ਨੇਪਰੇ ਚਾੜਨ ਲਈ ਤਹਿਸੀਲ ਵਿਚੋਂ ਫੰਡ ਇਕੱਠਾ ਕਰਨ ਲਈ 4 ਕਮੇਟੀਆ ਦਾ ਗਠਨ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਇਕ ਲੱਖ ਤੋਂ ਵੱਧ ਫੰਡ ਇੱਕਠਾ ਕੀਤਾ ਜਾਵੇਗਾ। ਪਿੰਡ ਪੱਧਰ ਤੇ ਵਹੀਕਲ ਤੌਰ ਕੇ ਉਸ ਰੈਲੀ ਵਿੱਚ ਮਰਦਾਂ ਅਤੇ ਔਰਤਾਂ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ। ਉਸ ਦਿਨ ਬਾਹਰੋਂ ਆਏ ਸਾਥੀਆਂ ਨੂੰ ਲੰਗਰ ਛਕਾਉਣ ਲਈ ਪਿੰਡਾਂ ਵਿਚੋਂ ਲੰਗਰ ਲਿਆਉਣ ਲਈ ਫੈਸਲਾ ਕੀਤਾ ਗਿਆ। 5 ਅਪ੍ਰੈਲ ਦੀ ਦਿੱਲੀ ਰੈਲੀ ਲਈ ਯੋਜਨਾਬੰਦੀ ਕੀਤੀ ਗਈ। ਮੀਟਿੰਗ ਵਿੱਚ ਇਕ ਮੱਤੇ ਰਾਹੀਂ ਰਸੋਈ ਗੈਸ ਦੇ ਸਿਲੰਡਰਾਂ ਵਿੱਚ 50 ਰੁਪਏ ਪ੍ਰਤੀ ਸਿਲੰਡਰ ਦੇ ਵਾਧੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਸਰਕਾਰ ਦੇ ਇਸ ਫੈਸਲੇ ਨੂੰ ਤੁਰੰਤ ਵਾਪਿਸ ਲੈਣ ਲਈ ਕਿਹਾ ਗਿਆ। ਮੀਟਿੰਗ ਵਿੱਚ ਸਰਬ ਸਾਥੀ ਗੁਰਬਖਸ਼ ਸਿੰਘ ਸੂਸ, ਪ੍ਰੇਮਲਤਾ, ਸੁਰਿੰਦਰ ਕੌਰ, ਰਾਜ ਰਾਣੀ, ਮਨਜੀਤ ਸਿੰਘ ਲਹਿਲੀ ਕਲਾਂ, ਮਹਿੰਦਰ ਸਿੰਘ ਭੀਲੋਵਾਲ, ਜੋਗਿੰਦਰ ਭੱਟੀ, ਗੁਰਮੀਤ ਸਿੰਘ ਲੰਮੇ ਕਾਣੇ, ਧਨਪਤ, ਪਲਵਿੰਦਰ ਸਿੰਘ, ਕ੍ਰਿਸ਼ਨ ਦਿਆਲ ਸਿੰਬਲੀ ਅਤੇ ਸੰਜੀਵ ਕੁਮਾਰ ਮੇਹਟੀਆਣਾ ਸ਼ਾਮਿਲ ਹੋਏ। 

LEAVE A REPLY

Please enter your comment!
Please enter your name here