ਵਿਧਾਨ ਸਭਾ ਵਿੱਚ ਮੁੱਖ ਮੰਤਰੀ ਮਾਨ ਅਤੇ ਪ੍ਰਤਾਪ ਬਾਜਵਾ ਹੋਏ ਆਹਮੋ-ਸਾਹਮਣੇ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪੰਜਾਬ ਵਿਧਾਨ ਸਭਾ ਸ਼ੈਸਨ ਦੇ ਦੂਜੇ ਦਿਨ ਦੀ ਕਾਰਵਾਈ ਲਗਾਤਾਰ ਜਾਰੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਪੰਜਾਬ ਦੇ ਵਿਧਾਇਕ ਆਪਣੇ-ਆਪਣੇ ਹਲਕਿਆ ਦੀਆ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਵਿੱਚ ਰੱਖ ਰਹੇ ਹਨ। ਇਸ ਦੋਰਾਨ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀਆ ਵਿੱਚ ਬਹਿਸ ਦੇਖਣ ਨੂੰ ਮਿਲੀ। ਇਸ ਦੋਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਬਹਿਸਬਾਜ਼ੀ ਹੋਈ ਅਤੇ ਇਸ ਦੋਰਾਨ ਉਹਨਾਂ ਨੇ ਅਜਨਾਲਾ ਕਾਂਡ ਨੂੰ ਲੈ ਕੇ ਆਪ ਪਾਰਟੀ ਤੇ ਨਿਸ਼ਾਨੇ ਸਾਂਧੇ।

Advertisements

ਪ੍ਰਤਾਪ ਬਾਜਵਾ ਨੇ ਕਿਹਾ ਕਿ ਜਦੋਂ ਅਜਨਾਲਾ ਕਾਂਡ ਹੋਇਆ ਸੀ ਤਾਂ ਉਦੋਂ ਇੰਟੈਲੀਜੈਸ ਕਿੱਥੇ ਸੀ। ਉਦੋ ਇੰਟੈਲੀਜੈਸ ਸੇਫ ਹੀ ਨਹੀਂ ਸੀ। ਉਸ ਸਮੇਂ ਕਿਸੇ ਵੀ ਸਮੇਂ ਬਰਗਾੜੀ ਘਟਨਾ ਵਰਗਾ ਮਾਹੌਲ ਬਣ ਸਕਦਾ ਸੀ। ਇਸ ਦੋਰਾਨ ਪ੍ਰਤਾਪ ਸਿੰਘ ਬਾਜਵਾ ਨੇ ਆਪ ਨੂੰ ਪੰਜਾਬ ਦੇ ਕਈ ਸਾਰੇ ਮਸਲਿਆ ਨੂੰ ਲੈ ਕੇ ਘੇਰਿਆ। ਇਸਤੋ ਇਲਾਵਾ ਉਹਨਾਂ ਕਿਹਾ ਕਿ ਉਹ ਵਾਰਿਸ ਪੰਜਾਬ ਵਾਲਿਆ ਨੂੰ ਕਹਿਣਾ ਚਾਹੁੰਦਾ ਹੈ ਕਿ ਉਹ ਆਪਣੇ ਬੱਚਿਆ ਨੂੰ ਹੱਥ ਵਿੱਚ ਏਕੇ-47 ਫੜ੍ਹਨਾ ਨਾ ਸਿਖਾਉਣ ਸਗੋਂ ਹੱਥ ਵਿੱਚ ਕਲਮ ਫੜ੍ਹਨਾ ਸਿਖਾਉਣ। ਹੱਥ ਵਿੱਚ ਬੰਦੂਕਾ ਫੜ੍ਹ ਕੇ ਇਹ ਨਾ ਸੋਚੋ ਕਿ ਕੋਈ ਖੌਫ ਪੈਦਾ ਕਰ ਲਵੋਗੇ।

LEAVE A REPLY

Please enter your comment!
Please enter your name here