ਪ੍ਰਾਈਵੇਟ ਹਸਪਤਾਲਾਂ ਵਿੱਚ ਡਿਲੀਵਰੀ ਕੇਸਾਂ ਦੀ ਲੁੱਟ: ਦਿਨੇਸ਼ ਪੱਪੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਬਸਪਾ ਆਗੂ ਦਿਨੇਸ਼ ਪੱਪੂ ਨੇ ਕਿਹਾ ਕਿ ਗਰੀਬ ਲੋਕ ਤਾਂ ਪਹਿਲਾ ਹੀ ਮਹਿੰਗਾਈ ਦੀ ਬਹੁਤ ਮਾਰ ਝੱਲ ਰਹੇ ਹਨ ਦੂਜੀ ਮਾਰ ਪ੍ਰਾਈਵੇਟ ਹਸਪਤਾਲਾਂ ਵੱਲੋਂ ਉਹਨਾਂ ਨੂੰ ਝੱਲਣੀ ਪੈ ਰਹੀ ਹੈ। ਜਦੋਂ ਵੀ ਕੋਈ ਡਿਲੀਵਰੀ ਕੇਸ ਸਰਕਾਰੀ ਹਸਪਤਾਲ ਤੋਂ ਰੈਫਰ ਹੋ ਕੇ ਪ੍ਰਾਈਵੇਟ ਹਸਪਤਾਲ ਜਾਂਦਾ ਹੈ ਤਾਂ ਪ੍ਰਾਈਵੇਟ ਹਸਪਤਾਲ ਡਿਲੀਵਰੀ ਕਰਨ ਲੱਗੇ 50-50 ਹਜ਼ਾਰ ਰੁਪਏ ਲੈਂਦੇ ਹਨ।

Advertisements

ਇੱਕ ਹਸਪਤਾਲ ਨੇ ਤਾਂ ਚੰਗੀ ਲੁੱਟ ਪਾਈ ਹੋਈ ਹੈ। ਜੇਕਰ ਉਸਤੋ 10 ਡਿਲੀਵਰੀ ਦੇ ਕੇਸ ਆਉਦੇ ਹਨ ਤਾਂ 8 ਵੱਡੇ ਓਪਰੇਸ਼ਨ ਨਾਲ ਕੀਤੇ ਜਾਂਦੇ ਹਨ। ਜਿੰਨਾ ਕੋਲੋ 50-60 ਹਜ਼ਾਰ ਰੁਪਏ ਮੰਗੇ ਜਾਂਦੇ ਹਨ। ਜਦੋਂ ਡਿਲੀਵਰੀ ਤੋਂ ਬਾਅਦ ਜੱਚਾ ਬੱਚਾ ਹੋ ਜਾਂਦਾ ਹੈ ਤਾਂ ਬੱਚੇ ਨੂੰ ਕੋਈ ਪ੍ਰੌਬਲਮ ਦੱਸ ਕੇ ਦੂਜੇ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਜਾਂਦਾ ਹੈ, ਜਿਥੇ ਉਨਾਂ ਦੀ ਕਮਿਸ਼ਨ ਸੈੱਟ ਹੁੰਦੀ ਹੈ ਤੇ ਉਥੇ ਵੀ 2-3 ਦਿਨ ਦਾ 15-20 ਹਜ਼ਾਰ ਰੁਪਏ ਲੈਂਦੇ ਹਨ।

LEAVE A REPLY

Please enter your comment!
Please enter your name here