ਸ਼ਤੀਸ਼ ਕੌਸ਼ਿਕ ਨੇ ਇੱਕ ਦਿਨ ਪਹਿਲਾ ਮਨਾਈ ਸੀ ਹੋਲੀ, ਟਵੀਟ ਕਰ ਹੋਲੀ ਦੀਆਂ ਦਿੱਤੀਆ ਸਨ ਮੁਬਾਰਕਾਂ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬਾਲੀਵੁੱਡ ਜਗਤ ਦੇ ਮਸ਼ਹੂਰ ਅਤੇ ਨਾਮੀ ਐਕਟਰ ਅਤੇ ਡਾਇਰੈਕਟਰ ਸ਼ਤੀਸ਼ ਕੌਸ਼ਿਕ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਉਹਨਾਂ ਦੇ ਜਾਣ ਦਾ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਘਾਟਾ ਪਿਆ ਉਥੇ ਹੀ ਪੂਰੀ ਫਿਲਮ ਇੰਡਸਟਰੀ ਨੂੰ ਵੀ ਘਾਟਾ ਪਿਆ ਹੈ। ਦੱਸ ਦਈਏ ਕਿ ਸ਼ਤੀਸ਼ ਨੇ ਕੱਲ੍ਹ ਹੋਲੀ ਦੀਆ ਤਸਵੀਰਾਂ ਟਵਿੱਟਰ ਅਕਾਊਟ ਤੇ ਸ਼ੇਅਰ ਕੀਤੀਆ ਇਹ ਹੋਲੀ ਦੀ ਪਾਰਟੀ ਸ਼ਬਾਨਾ ਆਜ਼ਮੀ ਦੇ ਘਰ ਰੱਖੀ ਹੋਈ ਸੀ। ਸ਼ਤੀਸ਼ ਕੌਸ਼ਿਕ ਨੇ ਅਭਿਨੇਤਰੀ ਮਹਿਮਾ ਚੌਧਰੀ ਨਾਲ ਹੋਲੀ ਖੇਡੀ।

Advertisements

ਦੋਵੇਂ ਲਾਲ, ਪੀਲੇ ਅਤੇ ਹਰੇ ਰੰਗਾਂ ਵਿੱਚ ਡੁੱਬੇ ਹੋਏ ਨਜ਼ਰ ਆਏ। ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਤੀਸ਼ ਕੌਸ਼ਿਕ ਨੇ ਲਿਖਿਆ, ਜਾਵੇਦ ਅਖਤਰ ਅਤੇ ਸ਼ਬਾਨਾ ਆਜ਼ਮੀ ਨੇ ਆਪਣੇ ਘਰ ਜਾਨਕੀ ਕੁਟੀਰ ਤੇ ਰੰਗੀਨ ਹੋਲੀ ਪਾਰਟੀ ਦਿੱਤੀ। ਨਵੀਂ ਵਿਆਹੀ ਜੌੜੀ ਅਲੀ ਫਜ਼ਲ ਅਤੇ ਰਿਚਾ ਚੱਢਾ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਟਵੀਟ ਕਰਦਿਆ ਕਿਹਾ ਕਿ, ਤੁਹਾਨੂੰ ਸਾਰਿਆ ਨੂੰ ਹੌਲੀ ਦੀਆ ਮੁਬਾਰਕਾਂ।,,

LEAVE A REPLY

Please enter your comment!
Please enter your name here