ਕੇਡੀ ਫਿਟਨੈਸ ਸਟੂਡੀਓ ਵਲੋਂ 2 ਅਪ੍ਰੈਲ ਨੂੰ ਡਾਂਸ ਮੁਕਾਬਲਾ ਜਾਵੇਗਾ ਕਰਵਾਇਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਕੇਡੀ ਫਿਟਨੈਸ ਸਟੂਡੀਓ ਵੱਲੋਂ 2 ਅਪ੍ਰੈਲ ਦਿਨ ਐਤਵਾਰ ਨੂੰ ਵਿਰਸਾ ਵਿਹਾਰ ਕਪੂਰਥਲਾ ਵਿਖੇ ਡਾਂਸ ਮੁਕਾਬਲਾ 2 ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਡੀ ਫਿਟਨੈਸ ਸਟੂਡੀਓ ਦੇ ਡਾਇਰੈਕਟਰ ਪਵਨ ਜੈਕਸਨ ਨੇ ਦੱਸਿਆ ਕਿ ਸੋਲੋ ਡਾਂਸ 5 ਤੋਂ 10 ਸਾਲ, ਡੁਏਟ ਡਾਂਸ 10 ਤੋਂ 17 ਸਾਲ ਅਤੇ ਗਰੁੱਪ ਡਾਂਸ 17 ਜਾਂ 17 ਸਾਲ ਤੋਂ ਵੱਧ ਉਮਰ ਦੇ ਪ੍ਰਤੀਯੋਗੀ ਮੁਕਾਬਲੇ ਵਿੱਚ ਭਾਗ ਲੈ ਸਕਦੇ ਹਨ। ਮੁਕਾਬਲੇ ਦੌਰਾਨ ਜੇਤੂ ਨੂੰ 10,000 ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Advertisements

ਪਵਨ ਨੇ ਸਮੂਹ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਵਿੱਚ ਉਤਸ਼ਾਹ ਪੈਦਾ ਕਰਦੇ ਹਨ, ਇਸ ਲਈ ਆਪਣੇ ਬੱਚਿਆਂ ਨੂੰ ਖੇਡਾਂ ਅਤੇ ਡਾਂਸ ਵਰਗੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰੋ।

LEAVE A REPLY

Please enter your comment!
Please enter your name here