ਮਸੀਹ ਕੌਮ ਆਪਣੇ ਹੱਕਾਂ ਲਈ ਲੜਦੀ ਰਹੇਗੀ: ਪਾਸਟਰ ਦਿਓਲ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਕਮੇਟੀ ਚੇਅਰਮੈਨ ਪਾਸਟਰ ਹਰਪ੍ਰੀਤ ਸਿੰਘ ਦਿਓਲ ਦੀ ਪ੍ਰਧਾਨਗੀ ਵਿੱਚ ਦ ਓਪਨ ਡੋਰ ਚਰਚ ਖੋਜੇਵਾਲਾ (ਕਪੂਰਥਲਾ) ਵਿਖੇ ਹੋਈ। ਜਿਸ ਵਿੱਚ ਪੂਰੇ ਪੰਜਾਬ ਭਰ ਵਿੱਚੋ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਦੇ ਨੁਮਾਇਦੇ ਅਤੇ ਪਾਸਟਰ ਸਹਿਬਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਮੀਟਿੰਗ ਦੋਰਾਨ ਮਸੀਹ ਲੋਕਾਂ ਨੂੰ ਆ ਰਹੀਆਂ ਵੱਖ ਵੱਖ ਮੁਸ਼ਕਿਲਾ ਬਾਰੇ ਬੜੀ ਗੰਭੀਰਤਾ ਨਾਲ ਵਿਚਾਰਾ ਕੀਤੀਆਂ ਗਈਆਂ। ਸਭ ਤੋਂ ਪਹਿਲਾ ਪਿਛਲੇ ਦਿਨਾਂ ਵਿਚ ਹੋਈਆ ਮਸੀਹ ਵਿਰੋਧੀ ਗਤੀਵਿਧੀਆ ਦੀ ਸਖ਼ਤ ਸ਼ਬਦਾਂ ਵਿਚ ਘੋਰ ਨਿੰਦਾ ਕੀਤੀ ਗਈ ਅਤੇ ਮਸੀਹ ਵਿਰੋਧੀ ਗਤੀਵਿਧੀਆ ਕਰਨ ਵਾਲਿਆਂ ਅਤੇ ਮਸੀਹ ਲਈ ਭਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਿਆਂ ਦੇ ਖਿਲਾਫ ਸਮੂਹ ਮਸੀਹ ਭਾਈਚਾਰੇ ਨੂੰ ਇਕਜੁੱਟ ਹੋਣ ਲਈ ਪ੍ਰੇਰਿਆ ਗਿਆ ਅਤੇ ਨਾਲ ਹੀ ਸੂਬਾ ਸਰਕਾਰ ਨੂੰ ਵੀ ਬੇਨਤੀ ਕੀਤੀ ਗਈ ਕਿ ਇਹੋ ਜਹੇ ਸ਼ਰਾਰਤੀ ਅਨਸਰਾਂ ਜੋ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਆੜ ਵਿੱਚ ਮਸੀਹ ਕੌਮ ਨੂੰ ਧਰਮ ਪਰਿਵਰਤਨ ਵਰਗੇ ਝੂਠੇ ਇਲਜਾਮ ਲਾ ਕੇ ਦਿਨ ਰਾਤ ਬਦਨਾਮ ਕਰ ਰਹੇ ਹਨ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ।

Advertisements

ਮੀਟਿੰਗ ਵਿੱਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਮਸੀਹ ਕੌਮ ਬਹੁਤ ਸ਼ਾਂਤੀ ਅਤੇ ਅਮਨ ਪਸੰਦ ਕੌਮ ਹੈ ਮਸੀਹ ਲੋਕ ਸਮੂਹ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਨ ਅਸੀਂ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਚੰਗੀ ਸੋਚ ਲੈ ਕੇ ਅੱਗੇ ਵਧਦੇ ਹਾਂ ਅਤੇ ਇਸੇ ਸੋਚ ਅਨੁਸਾਰ ਪਵਿੱਤਰ ਬਾਈਬਲ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਪ੍ਰਭੂ ਯਿਸ਼ੂ ਮਸੀਹ ਜੀ ਦਾ ਪ੍ਰਚਾਰ ਪੂਰੇ ਜੋਸ਼ ਨਾਲ ਹਮੇਸ਼ਾ ਕਰਦੇ ਰਹਾਂਗੇ। ਪਹਿਲਾ ਦੀ ਤਰ੍ਹਾਂ ਪ੍ਰਭੂ ਜੀ ਨਾਲ ਸੰਬਧਤ ਹਰ ਦਿਨ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਉਂਦੇ ਰਹਾਂਗੇ I ਜਿਸ ਤਰਾਂ ਕਿ ਆਉਣ ਵਾਲੇ ਦਿਨਾਂ ਵਿਚ ਪ੍ਰਭੂ ਯਿਸ਼ੂ ਮਸੀਹ ਜੀ ਦੇ ਸਲੀਬ ਤੇ ਕੁਰਬਾਨੀ ਸਾਰੀ ਦੁਨੀਆਂ ਦੀ ਨਿਜ਼ਾਤ ਦਾ ਕਾਰਨ ਹੈ ਇਸ ਨੂੰ ਗੱਡ ਫ੍ਰਾਈਡੇ ਤੇ ਈਸਟਰ ਦੇ ਨਾਮ ਨਾਲ ਸਾਰੀ ਦੁਨੀਆਂ ਜਾਣਿਆ ਜਾਂਦਾ ਹੈ ਦੇ ਪਵਿੱਤਰ ਤਿਓਹਾਰ ਨੂੰ ਹਰ ਜਿਲੇ, ਤਹਿਸੀਲਾਂ, ਕਸਬਿਆਂ ਵਿੱਚ ਪੂਰੀ ਸ਼ਰਧਾ ਪਿਆਰ ਸਤਿਕਾਰ ਨਾਲ ਮਨਾਇਆ । ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਹੀ ਜਲਦੀ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਪੀ.ਸੀ.ਪੀ.ਸੀ ਦੇ ਨੁਮਾਇੰਦਿਆਂ ਵਲੋਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ । ਪੀ.ਸੀ.ਪੀ.ਸੀ ਇਕ ਹੋਰ ਵੱਡੇ ਕਾਫਲੇ ਦੇ ਰੂਪ ਵਿੱਚ ਨਜ਼ਰ ਆਏਗੀ। ਪਿਛਲੇ ਦਿਨਾਂ ਵਿੱਚ ਜਗ੍ਹਾ-ਜਗ੍ਹਾ ਲਾਏ ਗਏ ਮਸੀਹ ਪ੍ਰਚਾਰ ਦੇ ਬੋਰਡ ਪਾੜਨ ਤੇ ਮਸੀਹ ਕੌਮ ਵਲੋਂ ਸ਼ਖ਼ਤ ਇਤਰਾਜ ਜਤਾਇਆ ਗਿਆ ਤੇ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਕਈ ਵਾਰ ਲਿਆਂਦਾ ਗਿਆ ਅਤੇ ਵਿਰੋਧੀਆਂ ਦੇ ਖਿਲਾਫ ਮਸੀਹ ਕੌਮ ਵਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਪਿਛਲੇ ਦਿਨੀ ਕਈ ਜ਼ਿਲਿਆਂ ਵਿੱਚ ਮਸੀਹੀ ਵਿਰੋਧੀਆਂ ਵਲੋਂ ਘਰ-ਘਰ ਜਾ ਕੇ ਧਮਕਾਉਣ ਵਾਲੇ ਮਸੀਹੀ ਪਰਿਵਾਰਾਂ ਨਾਲ ਪੀ.ਸੀ.ਪੀ.ਸੀ ਨੇ ਤਾਲਮੇਲ ਕੀਤਾ ਤੇ ਡਰਾਉਣ, ਧਮਕਾਉਣ ਵਾਲੇ ਲੋਕਾਂ ਵਿਰੁੱਧ ਪ੍ਰਸ਼ਾਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਗਈ। ਜਲਦੀ ਹੀ ਇਕ ਵਫਦ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਿਲਕੇ ਮਸੀਹੀ ਲੋਕਾਂ ਦੀਆ ਸਮਸਿਆਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ।

ਅੰਤ ਵਿੱਚ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਗਈ ਕਿ ਮਸੀਹ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ  ਜਾਵੇ ਤਾਂ ਕਿ ਪੰਜਾਬ ਦਾ ਮਾਹੌਲ ਸ਼ਾਂਤ ਬਣਿਆ ਰਹੇ। ਇਸ ਮੀਟਿੰਗ ਵਿੱਚ ਮੌਜੂਦ  ਪਾਸਟਰ ਹਰਪ੍ਰੀਤ ਸਿੰਘ ਦਿਓਲ ਚੇਅਰਮੈਨ ਪੀ.ਸੀ.ਪੀ.ਸੀ, ਪਾਸਟਰ ਧਰਮਿੰਦਰ ਬਾਜਵਾ ਉਪ ਪ੍ਰਧਾਨ ਲੁਧਿਆਣਾ ਪੀ.ਸੀ.ਪੀ.ਸੀ, ਪਾਸਟਰ ਲਖਵਿੰਦਰ ਮੱਟੂ ਜਨਰਲ ਸੇਕ੍ਰੇਟਰੀ ਹੁਸ਼ਿਆਰਪੁਰ ਪੀ.ਸੀ.ਪੀ.ਸੀ, ਪਾਸਟਰ ਕਰਨ ਵਰਮਾ ਜਲੰਧਰ ਪੀ.ਸੀ.ਪੀ.ਸੀ, ਪਾਸਟਰ ਦੀਪਕ ਮੈਥਿਊ ਅਡਵਾਈਜ਼ਰ ਅੰਮ੍ਰਿਤਸਰ ਪੀ.ਸੀ.ਪੀ.ਸੀ, ਪਾਸਟਰ ਕੁਲਦੀਪ ਮੈਥਿਊ ਫਿਰੋਜ਼ਪੁਰ ਪੀ.ਸੀ.ਪੀ.ਸੀ,  ਬਿਸ਼ਪ ਡੇਵਿਡ ਮਸੀਹ ਭਾਰਤੀ ਬਠਿੰਡਾ ਪੀ.ਸੀ.ਪੀ.ਸੀ, ਪਾਸਟਰ ਰਾਮਜੀਤ ਸਿੰਘ ਅੰਮ੍ਰਿਤਸਰ ਪੀ.ਸੀ.ਪੀ.ਸੀ, ਡੇਵਿਡ ਮਸੀਹ ਭੋਲਥ ਕਪੂਰਥਲਾ ਪੀ.ਸੀ.ਪੀ.ਸੀ, ਬਿਸ਼ਪ ਸਮੂਏਲ ਸੋਨੀ ਗੁਰਦਸਪੂਰ ਪੀ.ਸੀ.ਪੀ.ਸੀ, ਪਾਸਟਰ ਸੁਸ਼ੀਲ ਖੁਰਾਣਾ ਬਠਿੰਡਾ ਪੀ.ਸੀ.ਪੀ.ਸੀ, ਪ੍ਰਧਾਨ ਸਟੀਫ਼ਨ ਮਸੀਹ ਕਪੂਰਥਲਾ ਪੀ.ਸੀ.ਪੀ.ਸੀ, ਪਾਸਟਰ ਮੇਜਰ ਮੰਗਾ ਮਸੀਹ ਬਿਆਸ ਪੀ.ਸੀ.ਪੀ.ਸੀ, ਪਾਸਟਰ ਜੇ.ਐਨ ਬਾਜਵਾ ਜਲੰਧਰ ਪੀ.ਸੀ.ਪੀ.ਸੀ, ਪਾਸਟਰ ਗੁਰਚਰਨ ਸਿੰਘ ਪਟਿਆਲਾ ਪੀ.ਸੀ.ਪੀ.ਸੀ, ਪ੍ਰਧਾਨ ਸੁਖਦੇਵ ਸਿੰਘ ਕਪੂਰਥਲਾ ਪੀ.ਸੀ.ਪੀ.ਸੀ, ਪ੍ਰਧਾਨ ਪਦਮ ਐਂਥੋਨੀ ਪੀ.ਸੀ.ਪੀ.ਸੀ ਅਤੇ ਵੱਖ-ਵੱਖ ਜ਼ਿਲਿਆਂ ਦੇ ਅਡਵਾਈਜ਼ਰ ਤੇ ਜਿਲਾ ਇੰਚਾਰਜ ਵੀ ਵੱਡੀ ਗਿਣਤੀ ਵਿੱਚ ਆਦਿ ਮੌਜੂਦ ਰਹੇ।

LEAVE A REPLY

Please enter your comment!
Please enter your name here